ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)– ਅੰਮ੍ਰਿਤਸਰ ਪੁਲਿਸ ਨੇ ਸਿੱਖਿਆ ਅਧਿਆਪਕ ਕੁਲਵਿੰਦਰ ਕੌਰ ਸਮੇਤ 6 ਹੋਰਾ ਨੂੰ ਹੈਰੋਇਨ ਤਸਕਰੀ ਮਾਮਲੇ ਵਿੱਚ ਗਿਰਫਤਾਰ ਕੀਤਾ ਹੈ ਇਹ ਸਾਰੇ ਬਾਹਰ ਰਹਿਣ ਵਾਲੇ ਜੰਡਿਆਲਾ ਗੁਰੂ ਦੇ ਬਦਨਾਮ ਸਮੱਗਲਰ ਹਰਪ੍ਰੀਤ ਸਿੰਘ ਹੈਪੀ ਜੱਟ ਨਾਲ ਸਬੰਧਤ ਗੈਗ ਦੱਸੇ ਜਾ ਰਹੇ ਹਨ,ਜੋ ਕਿ ਪਾਕਿਸਤਾਨ ਤੋਂ ਹੈਰੋਇਨ ਬਰਾਮਦ ਕਰਕੇ ਵੱਖ ਵੱਖ ਥਾਵਾਂ ਤੇ ਵੇਚਣ ਲਈ ਸਪਲਾਈ ਕੀਤੀ ਜਾਂਦੀ ਸੀ, ਇੰਨਾ ਵਿਚੋਂ ਫੜ ਗਏ ਗੁਰਪ੍ਰੀਤ ਸਿੰਘ ਤੋ 5 ਕਿਲੋ ਹੈਰੋਇਨ ਬਰਾਮਦ ਹੋਈ ਅਤੇ ਮਹਿਲਾਵਾਂ ਤੋਂ ਅੱਧਾ ਅੱਧਾ ਕਿਲੋ ਸਮੇਤ ਟੋਟਲ ਇਨ੍ਹਾਂ ਕੋਲੋਂ 9 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕੀਮਤ ਲੱਗਭਗ 54 ਕਰੌੜ ਰੁਪਏ ਦੱਸੀ ਜਾ ਰਹੀ ਹੈ,ਇਨ੍ਹਾਂ ਫੜੇ ਗਏ 6 ਦੋਸ਼ੀਆਂ ਵਿਚ ਦੋ ਮਹਿਲਾਵਾਂ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਜਸਬੀਰ ਕੌਰ ਨੌਸ਼ਿਹਰਾ ਢਾਲਾ ਹੈ ਤੇ ਇੱਕ ਪ੍ਰਾਇਮਰੀ ਸਕੂਲ ਦੀ ਸਰਕਾਰੀ ਟੀਚਰ ਦੱਸੀ ਜਾ ਰਹੀ ਹੈ , ਅੰਮ੍ਰਿਤਸਰ ਕਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਪ੍ਰਚਾ ਦਰਜ਼ ਕਰ ਲਿਆ ਗਿਆ ਹੈ ਇਸ ਸਬੰਧੀ ਪੁਸ਼ਟੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਨੇ ਕੀਤਾ, ਇਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ, ਪਰ ਇੱਕ ਸਰਕਾਰੀ ਟੀਚਰ ਦਾ ਨਸ਼ਾ ਤਸਕਰੀ ‘ਚ ਫੜੇ ਜਾਣਾ ਸਰਕਾਰ ਅਤੇ ਲੋਕਾਂ ਲਈ ਬਹੁਤ ਚਿੰਤਾਜਨਕ ਮਾਮਲਾ ਹੈ ਕਿਉਂਕਿ ਸਰਕਾਰੀ ਟੀਚਰ ਅਧਿਆਪਕ ਦੇਸ਼ ਦਾ ਨਿਰਮਾਤਾ ਤੇ ਭਵਿੱਖ ਦੀ ਦੇਣ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤਸਰ ਪੁਲਿਸ ਵੱਲੋਂ ਫੜੇ ਗਏ 6 ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦੀ ਹੈ ਤਾਂ ਕਿ ਪੰਜਾਬ ਵਿਚੋਂ ਹੈਰੋਇਨ ਵਰਗੀ ਲਾਹਨਤ ਨੂੰ ਖਤਮ ਕਰਕੇ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੰਮ੍ਰਿਤਸਰ ਪੁਲਿਸ ਵੱਲੋਂ ਫੜੇ ਗਏ 6 ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਰਕਾਰੀ ਮਹਿਲਾ ਟੀਚਰ ਕੁਲਵਿੰਦਰ ਕੌਰ ਸਰਕਾਰੀ ਅਧਿਕਾਰੀ ਹੋਣ ਦਾ ਫ਼ਾਇਦਾ ਲੈ ਰਹੀ ਸੀ ਅਤੇ ਭਵਿੱਖ ਵਿੱਚ ਇਸ ਮਾਮਲੇ ਵਿੱਚ ਹੋਰ ਸਰਕਾਰੀ ਕਰਮਚਾਰੀਆਂ ਦੀ ਸ਼ਮੂਲੀਅਤ ਤੋਂ ਮੁਨਕਰ ਨਹੀਂ ਕੀਤਾ ਜਾ ਸਕਦਾ, ਭਾਵੇਂ ਕਿ ਇਸ ਬਦਨਾਮ ਟੀਚਰ ਕੁਲਵਿੰਦਰ ਕੌਰ ਨਾਲ ਹੋਰਨਾਂ ਸਰਕਾਰੀ ਟੀਚਰਾਂ ਨੂੰ ਮਿਲਾਇਆ ਨਹੀਂ ਜਾ ਸਕਦਾ, ਭਾਈ ਖਾਲਸਾ ਨੇ ਦੱਸਿਆ ਫੜੇ ਗਏ 6 ਦੋਸ਼ੀਆਂ ਵਿਚੋਂ ਦੋ ਮਹਿਲਾਵਾਂ ਤੇ ਚਾਰ ਨੌਜਵਾਨ ਹਨ, ਇਨ੍ਹਾਂ ਸਾਰੀਆਂ ਕੋਲੋਂ ਹੈਰੋਇਨ ਬਰਾਮਦ ਕੀਤੀ ਮਹਿਲਾਵਾਂ ਕੋਲੋਂ ਅੱਧਾ ਅੱਧਾ ਕਿਲੋ, ਗੁਰਪ੍ਰੀਤ ਸਿੰਘ ਤੋ 5 ਕਿਲੋ ਅਤੇ 3 ਕਿਲੋ ਜਨੀ ਕਿ ਇਨ੍ਹਾਂ ਕੋਲੋਂ ਟੋਟਲ 9 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕੀਮਤ 54 ਕਰੌੜ ਰੁਪਏ ਦੱਸੀ ਜਾ ਰਹੀ ਹੈ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤਸਰ ਪੁਲਿਸ ਵੱਲੋਂ 9 ਕਿਲੋ ਹੈਰੋਇਨ ਸਮੇਤ 6 ਨੂੰ ਕਾਬੂ ਕਰਨ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਫੜੇ ਗਏ 6 ਦੋਸ਼ੀਆਂ ਜਿਨ੍ਹਾਂ ਵਿਚ ਦੋ ਮਹਿਲਾਵਾਂ ਵੀ ਹਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਪੰਜਾਬ ਵਿੱਚੋ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਇਆ ਜਾ ਸਕੇ।


