ਸਕੂਲ ਪੱਧਰ ਤੇ ਕਿਸ਼ੋਰ ਸਿੱਖਿਆ ਪ੍ਰੋਗ੍ਰਾਮ ਤਹਿਤ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਜਾਗਰੂਕ-ਡੀ.ਈ.ੳ

ਗੁਰਦਾਸਪੁਰ

ਦੀਨਾਨਗਰ , ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜਿਲਾ ਸਿੱਖਿਆ ਅਫਸਰ (ਸ਼ੈ:ਸਿੱ) ਗੁਰਦਾਸਪੁਰ ਪਰਮਜੀਤ ਦੀ ਯੋਗ ਅਗਵਾਈ ਹੇਠ ਐਸ਼.ਐਸ.ਐਮ ਕਾਲਜ ਦੀਨਾਨਗਰ ਵਿਖੇ ਐਡਵੋਕੇਸੀ ਵਰਕਸ਼ਾਪਾਂ ਦੀ ਅੱਜ ਸਮਾਪਤੀ ਹੋਈ, ਜਿਸ ਵਿੱਚ ਜਿਲੇ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਹਰੇਕ ਸਕੂਲ ਵਿੱਚੋਂ ਇੱਕ ਇੱਕ ਏਈਪੀ ਨੋਡਲ ਟੀਚਰ ਤੋਂ ਇਲਾਵਾ ਕੁੱਝ ਪ੍ਰਾਈਵੇਟ ਅਤੇ ਏਡਿਡ ਸਕੂਲਾਂ ਨੇ ਵੀ ਹਿੱਸਾ ਲਿਆ ।ਜਿਲਾ ਨੋਡਲ ਅਫਸਰ (ਏਈਪੀ)  ਅਮਰਜੀਤ ਸਿੰਘ ਪੁਰੇਵਾਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਵਰਕਸ਼ਾਪ ਦੌਰਾਨ ਸਮੂਹ ਨੂੰ ਵੱਖ ਵੱਖ ਵਿਸ਼ਿਆਂ  ਤੇ ਵਿਸ਼ਾ ਮਾਹਿਰਾਂ ਵਲੋਂ ਭਰਪੂਰ ਜਾਣਕਾਰੀ ਦਿੱਤੀ ਜਿਸ ਵਿੱਚ ਰਾਸ਼ਟਰੀ ਕਿਸ਼ੋਰ ਸਿਹਤ ਪ੍ਰੋਗ੍ਰਾਮ , ਰਾਸ਼ਟਰੀ ਜਨਸੰਖਿਆ,  ਸਕੂਲ ਹੈਲਥ ਪ੍ਰੋਗ੍ਰਾਮ, ਟੀ.ਬੀ ਰੋਗ, ਏਡਜ ਅਵੇਅਰਨੈਸ, ਸੈਨੇਟਰੀ ਪੈਡ ਦੀ ਵਰਤੌਂ ਤੇ ਸਾਭ ਸੰਭਾਲ, ਭਰੂਣ ਹੱਤਿਆ, ਖੂਨਦਾਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਆਦਿ ਮੁੱਖ ਸਨ । ਉਹਨਾਂ ਦੱਸਿਆ ਕਿ ਹੁਣ ਇਹ ਟ੍ਰੇਂਡ 447 ਏਈਪੀ ਨੋਡਲ ਟੀਚਰ ਸਕੂਲ ਮੁਖੀ ਦੀ ਰਹਿਨੁਮਾਈ ਹੇਠ ਸਕੂਲ ਪੱਧਰ ਤੇ ਵੱਖ ਵੱਖ ਤਰਾਂ ਦੇ ਪ੍ਰੋਗ੍ਰਾਮ ਆਯੋਜਿਤ ਕਰਕੇ ਵਿਦਿਆਰਥੀਆਂ  ਨੂੰ ਜਾਗਰੂਕ ਕਰਨਗੇ, ਤਾਂ ਜੋ ਉਹ ਇਹਨਾਂ ਮਾੜੀਆਂ ਅਲਾਮਤਾਂ ਤੋਂ ਬਚ ਸਕਣ । ਇਸ ਤਹਿਤ ਵਿਦਿਆਰਥੀਆਂ  ਦੇ ਸਕੂਲ ਪੱਧਰ ਤੇ ਚਾਰਟ ਮੁਕਾਬਲੇ, ਭਾਸ਼ਣ ਮੁਕਾਬਲੇ, ਕੁਇਜ ਮੁਕਾਬਲੇ, ਨਸ਼ਾ ਵਿਰੋਧੀ ਰੈਲੀਆਂ, ਸਾਈਕਲ ਰੈਲੀਆਂ ਅਤੇ ਡਰਾਮੇ ਆਦਿ ਕੰਡਕਟ ਕਰਵਾਏ ਜਾਣਗੇ ਅਤੇ ਇਸ ਦੀ ਰਿਪੋਰਟ ਸਟੇਟ ਦੇ ਮਾਧਿਅਮ ਰਾਹੀਂ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦਿੱਲੀ ਨੂੰ ਸ਼ੇਅਰ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ  ਨੂੰ ਇਹਨਾਂ ਅਲਾਮਤਾਂ ਤੋਂ ਬਚਾਉਣ ਲਈ ਵੱਧ ਤੋਂ ਪ੍ਰੋਗ੍ਰਾਮ ਕੰਡਕਟ ਜਾ ਸਕਣਗੇ ।

ਪ੍ਰੋਗ੍ਰਾਮ ਦੌਰਾਨ ਵਿਸ਼ੇਸ਼ ਤੌਰ ਪਹੁੰਚੇ ਜਿਲਾ ਸਿੱਖਿਆ ਅਫਸਰ ਪਰਮਜੀਤ ਨੂੰ ਬੁਕਾ ਦੇ ਕੇ ਸਵਾਗਤ ਕੀਤਾ ਗਿਆ । ਉਹਨਾਂ ਸਮੂਹ ਭਾਗੀਦਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਸਾਨੂੰ ਜਿੰਦਗੀ ਵਿੱਚ ਸੇਧ ਦਿੰਦੀਆਂ ਹਨ ਅਤੇ ਸਾਡੀ ਡਿਊਟੀ ਬਣਦੀ ਹੈ ਕਿ ਅਸੀ ਸਾਰੇ ਇੱਥੋਂ ਜਾਗਰੂਕ ਹੋ ਕੇ ਸਕੂਲ ਪੱਧਰ ਤੇ ਵਿਦਿਆਰਥੀਆਂ  ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪ੍ਰੋਗ੍ਰਾਮ ਕਰਵਾਈਏ ।ਉਹਨਾਂ ਨਾਲ ਪਹੁੰਚੇ ਸੁਪਰਡੈਂਟ ਪ੍ਰਬੋਧ ਕੁਮਾਰ ਨੇ ਸਕੂਲ ਮੁਖੀਆਂ ਤੋਂ ਪ੍ਰਣ ਲਿਆ ਕਿ ਉਹ ਸਕੂਲ ਪੱਧਰ ਤੇ ਕਿਸੇ ਵਿਦਿਆਰਥੀਆਂ  ਨੂੰ ਇਹ ਗਲਤ ਰਸਤਾ ਨਹੀਂ ਅਪਨਾੳਣ ਦੇਣਗੇ ।  ਇਹਨਾਂ ਵਰਕਸ਼ਾਪਾਂ ਵਿੱਚ ਸਮੂਹ ਵਾਸਤੇ ਚਾਹ ਪਾਣੀ ਅਤੇ ਲੰਚ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ।ਪ੍ਰਿੰਸੀਪਲ ਡਾ: ਆਰ ਕੇ ਤੁਲੀ ਨੇ ਕਿਹਾ ਕਿ ਅੱਜ ਦਾ ਨੌਜੁਆਨ ਹੀ ਸਾਡਾ ਭਵਿੱਖ ਹਨ ਅਤੇ ਜੇਕਰ ਅਸੀਂ ਸਮਾਂ ਰਹਿੰਦਿਆਂ ਇਹਨਾਂ ਨੂੰ ਬੁਰਾ ਰਸਤਾ ਅਖਤਿਆਰ ਨਹੀਂ ਕਰਨ ਦਿਆਂਗੇ ਤਾਂ ਸਾਡਾ ਸਮਾਜ ਤੰਦਰੁਸਤ ਸਮਾਜ ਹੋਵੇਗਾ ।ਅੰਤ ਵਿੱਚ ਸਮੂਹ ਜਿਲਾ ਰਿਸੋਰਸ ਪਰਸਨਜ ਦੀ ਟੀਮ ਨੂੰ ਜਿਲਾ ਨੋਡਲ ਅਫਸਰ  ਅਮਰਜੀਤ ਸਿੰਘ ਪੁਰੇਵਾਲ, ਪ੍ਰਿੰਸੀਪਲ ਡਾ: ਆਰ.ਕੇ.ਤੁਲੀ ਤੇ ਸਮੂਹ ਬੀ.ਐਨ.ੳਜ ਵਲੋਂ ਮੀਮੈਂਟੋ ਤੇ ਸਟਰੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।  ਪ੍ਰੋ: ਸੁਬੀਰ ਰਘਬੋਤਰਾ ਅਤੇ ਪ੍ਰੋ: ਗਰੋਵਰ ਨੇ ਇਸ ਪੋਗ੍ਰਾਮ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾਇਆ । ਇਸ ਮੌਕੇ ਦਫਤਰ ਜਿਲਾ ਸਿੱਖਿਆ ਅਫਸਰ ਤੋਂ ਅਮਨ ਗੁਪਤਾ, ਸੁਮੀਤ ਕੁਮਾਰ, ਡਾ: ਪਰਮਜੀਤ ਸਿੰਘ, ਡਾ: ਸੁਚੇਤਨ ਅਬਰੋਲ, ਡਾ: ਮੀਰਾ, ਡਾ: ਸੁਮੀਤ ਸੈਣੀ, ਡਾ: ਦਿਲਪ੍ਰੀਤ, ਸਮੂਹ ਬਲਾਕ ਨੋਡਲ ਅਫਸਰਜ ਤੋਂ ਇਲਾਵਾ  ਕਵਲਜੀਤ ਸਿੰਘ, ਗੋਬਿੰਦ ਅਗਰਵਾਲ ਅਤੇ ਸੰਜੀਵ ਕੁਮਾਰ ਵੀ ਹਾਜਰ ਸਨ ।

Leave a Reply

Your email address will not be published. Required fields are marked *