ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਜਥੇਬੰਦੀ ਮੀਟਿੰਗ ਸੂਬਾ ਚੈਅਰਮੈਨ ਸੰਜੀਵ ਕਾਲੜਾ ਅਤੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਅਗਵਾਈ ਹੇਠ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ (ਸੈਕੰਡਰੀ ਸਿੱਖਿਆ) ਗੁਰਿੰਦਰ ਸਿੰਘ ਸੋਢੀ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ। ਜਿਸ ਵਿਚ ਜਥੇਬੰਦੀ ਵੱਲੋਂ ਅਲੱਗ ਅਲੱਗ 15 ਤਰ੍ਹਾਂ ਦੇ ਮੰਗ ਪੱਤਰ ਵਿਸਥਾਰਪੂਰਵਕ ਤਿਆਰ ਕਰਕੇ ਡੀ ਪੀ ਆਈ (ਸੈ ਸਿ) ਅੱਗੇ ਪੇਸ਼ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਿਆ।
ਡੀ ਪੀ ਆਈ ਸਾਹਿਬ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਆਉਦੇ 10 ਦਿਨਾ ਵਿੱਚ ਭਾਵ 30 ਸਤੰਬਰ 2025 ਤੋ ਪਹਿਲਾ-ਪਹਿਲਾਂ 90 ਸੀਨੀਅਰ ਸਹਾਇਕ ਦੀਆਂ ਰਹਿੰਦੀਆਂ ਪ੍ਰਮੋਸ਼ਨਾਂ ਦੇ ਆਰਡਰ ਜਾਰੀ ਕੀਤੇ ਜਾਣਗੇ ਅਤੇ ਕਲਰਕ ਤੋਂ ਜੂਨੀਅਰ ਸਹਾਇਕ ਦੀ ਪਲੇਸਮੈਟ ਸਬੰਧੀ ਕਾਰਵਾਈ ਵੀ ਆਰੰਭੀ ਜਾਵੇਗੀ। ਡੀ ਪੀ ਆਈ ਸਾਹਿਬ ਵੱਲੋਂ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਿਆ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪਠਾਨਕੋਟ, ਤਰਨ ਤਾਰਨ, ਪਟਿਆਲਾ, ਮੋਹਾਲੀ, ਮਾਨਸਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਸੰਗਰੂਰ, ਨਵਾਂ ਸ਼ਹਿਰ, ਗੁਰਦਾਸਪੁਰ, ਜਲੰਧਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਆਦਿ ਜ਼ਿਲਿਆਂ ਤੋਂ ਵਿਸ਼ੇਸ਼ ਤੌਰ ਉਪਰ ਕਲੈਰੀਕਲ ਸਾਥੀ ਸ਼ਾਮਲ ਹੋਏ।


