ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ) – ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਗੁਰਦਾਸਪੁਰ ਡਾ. ਸੁਖਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਦਫ਼ਤਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਗੁਰਦਾਸਪੁਰ ਵਿਖੇ ਸੀਨਿਅਰ ਆਯੂਵੈਦਿਕ ਫੀਜੀਸ਼ੀਆਨ, ਆਯੂਵਰਵੈਦਿਕ ਮੈਡੀਕਲ ਅਫ਼ਸਰ, ਦਫਤਰੀ ਸਟਾਫ ਤੇ ਹੋਰਨਾਂ ਨਾਲ ਇਕ ਮੀਟਿੰਗ ਹੋਈ, ਜਿਸ ਵਿੱਚ ਮਿਤੀ 22-23 ਅਕਤੂਬਰ 2022 ਨੂੰ ਸੱਤਵਾਂ ਆਯੂਰਵੈਦ ਦਿਵਸ/ਧੰਨਵੰਤਰੀ ਦਿਵਸ ਮਨਾਉਣ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਜਿਸ ਵਿੱਚ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਢੁੱਕਵੇਂ ਦਿਸ਼ਾਂ ਨਿਰਦੇਸ਼ ਵੀ ਦਿੱਤੇ ਗਏ।
ਡਾ. ਸੁਖਮਿੰਦਰ ਕੌਰ ਨੇ ਮੀਟਿੰਗ ਵਿੱਚ ਦੱਸਿਆ ਕਿ ਇਸ ਵਾਰ ਸੱਤਵਾਂ ਆਯੂਵਰਵੈਦ ਦਿਵਸ/ਧੰਨਵੰਤਰੀ ਦਿਵਸ ਜੋ ਕਿ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਉਚੇਚੇ ਤੌਰ ਤੇ ਸ੍ਰੀ ਰਮਨ ਬਹਿਲ, ਚੇਅਰਮੈਨ ਪੰਜਾਬ ਹੈਥਲ ਸਿਸਟਮਜ਼ ਕਾਰਪੋਰੇਸ਼ਨ, ਪੰਜਾਬ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਇਸ ਮੌਕੇ ਮੀਟਿੰਗ ਵਿੱਚ ਡਾ.ਅਸ਼ੋਕ ਕੁਮਾਰ, ਡਾ. ਪਰਦੀਪ ਸਿੰਘ, ਡਾ. ਹਰਿੰਦਰ ਸਿੰਘ, ਡਾ. ਬਿਕਰਮਜੀਤ ਸਿੰਘ, ਡਾ. ਨਵਨੀਤ ਸਿੰਘ, ਡਾ. ਕੁਲਬੀਰ ਕੌਰ, ਡਾ.ਵਾਰੁਣ, ਡਾ.ਮੀਨਾਕਸ਼ੀ, ਡਾ. ਰਮਨ, ਸ਼੍ਰੀ ਰਕੇਸ਼ ਕੁਮਾਰ, ਸ. ਬਲਵਿੰਦਰ ਸਿੰਘ ਆਦਿ ਹਾਜ਼ਰ ਰਹੇ।