ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਹੜ ਪ੍ਰਭਾਵਿਤ ਲੋਕਾਂ ਨੂੰ ਹੌਸਲਾ ਦੇਂਦਿਆਂ ਕਈ ਐਲਾਨ ਕੀਤੇ ਜਿਨ੍ਹਾਂ ਵਿੱਚ ਉਹਨਾਂ ਕਿਹਾ ਨੇ ਫਸਲਾ, ਮਕਾਨਾਂ, ਡੰਗਰਾ ਤੇ ਮੱਛੀ, ਬੱਕਰੀ ਤੇ ਮੁਰਗ਼ੀ ਦਾ ਮੁਆਵਜ਼ਾ ਦੇਣ ਦੀ ਪਹਿਲਾਂ ਵਾਲੀ ਗੱਲ ਕਹੇ ਦਿਤੀ ਹੈ ਮੁੱਖ ਮੰਤਰੀ ਵੱਲੋਂ ਕੀਤਾਂ ਐਲਾਨ ਸ਼ਲਾਘਾਯੋਗ ਹੈ ਪਰ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਪਹਿਲੇ ਹੜਾਂ ਸਮੇਂ ਵੀ ਅਜਿਹੇ ਐਲਾਨ ਕੀਤੇ ਸਨ ਪਰ ਹੁਣ ਤੱਕ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਇਸ ਕਰਕੇ ਸਮੁੱਚੇ ਕਿਸਾਨ ਆਗੂ ਤੇ ਹੋਰ ਹੜ ਪੀੜਤਾਂ ਦੀ ਮੰਗ ਹੈ ਕਿ ਸਰਕਾਰ ਤੋਂ ਮਿਲਨ ਵਾਲਾਂ ਮੁਆਵਜ਼ਾ ਪੀੜਤਾਂ ਦੇ ਖਾਤੇ ਵਿੱਚ ਸਿਧਾ ਪਾਇਆ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹੜ ਪੀੜਤ ਕੁਲਵੰਤ ਸਿੰਘ ਪੁੱਤਰ ਗੱਜਣ ਸਿੰਘ ਪਿੰਡ ਦੂਲਾ ਸਿੰਘ ਵਾਲਾ ਨੇੜੇ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਫੋਨ ਨੰਬਰ 9501237401 ਨੇ ਸਰਕਾਰ ਜਾ ਹੋਰ ਦਾਨੀ ਸੱਜਣਾਂ ਵੱਲੋਂ ਭੇਜੀ ਗਈ ਕੋਈ ਰਾਹਤ ਨਾਂ ਮਿਲਣ ਅਤੇ ਦਾਨੀ ਸੱਜਣਾਂ ਨੂੰ ਸਿਧਾ ਸੰਪਰਕ ਕਰਕੇ ਮਦਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਕੁਲਵੰਤ ਸਿੰਘ ਪੁੱਤਰ ਗੱਜਣ ਸਿੰਘ ਪਿੰਡ ਦੂਲਾ ਸਿੰਘ ਵਾਲਾ ਨੇੜੇ ਮੱਲਾਂਵਾਲਾ ਫਿਰੋਜ਼ਪੁਰ ਜਿਸ ਦੀ ਡੇਢ ਕਿਲਾ ਜਮੀਨ ਮਕਾਨ ਤੇ ਹੋਰ ਕਾਫੀ ਨੁਕਸਾਨ ਹੋਇਆ ਹੈ ਅਤੇ ਅਜੇ ਤਕ ਕਿਸੇ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਜਾਂ ਦਾਨੀਆਂ ਵੱਲੋਂ ਸਾਨੂੰ ਕੋਈ ਰਾਹਤ ਸਮੱਗਰੀ ਪ੍ਰਾਪਤ ਨਹੀਂ ਹੋਇਆ, ਉਹਨਾਂ ਭਰੇ ਮਨ ਨਾਲ ਪੱਤਰਕਾਰ ਨੂੰ ਦੱਸਿਆ ਕਿ ਮੈਂ ਗੁਰਦੁਆਰਾ ਗੁਰੂਆਂ ਵਾਲਾਂ ਪਿੰਡ ਸੰਗਵਾ ਨੇੜੇ ਪੱਟੀ ਤਰਨਤਾਰਨ ਵਿਖੇ ਬਤੌਰ ਗ੍ਰੰਥੀ ਸਿੰਘ ਦੀ ਸੇਵਾ ਨਿਭਾਅ ਰਿਹਾ ਹੈ ਅਤੇ ਮੇਰੀ ਕੋਈ ਤਨਖਾਹ ਨਹੀਂ ? ਅਤੇ ਮੇਰੀਆਂ ਦੋ ਬੱਚੀਆਂ ਤੇ ਇੱਕ ਲੜਕਾ ਹੈ ਜੋਂ ਸਾਰੇ ਪੜ੍ਹਾਈ ਕਰ ਰਹੇ ਹਨ, ਉਹਨਾਂ ਦੱਸਿਆ ਪਹਿਲਾਂ ਵੀ ਹੜ ਮੌਕੇ ਬਰਬਾਦ ਹੋ ਗਏ ਕਿਸੇ ਨੇ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਅਤੇ ਹੁਣ ਵੀ ਮੇਰਾ ਮਕਾਨ ਤੇ ਫ਼ਸਲ ਬਰਬਾਦ ਹੋ ਗਈ ਹੈ, ਭਾਈ ਕੁਲਵੰਤ ਸਿੰਘ ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸਰਕਾਰ ਦੇ ਮੁਆਵਜ਼ੇ ਤੇ ਕੋਈ ਵਿਸ਼ਵਾਸ ਨਹੀਂ ? ਅਗਰ ਮੇਰੀ ਕੋਈ ਦਾਨੀ ਸੱਜਣ ਮਦਦ ਕਰਨ ਲਈ ਅੱਗੇ ਆਉਣਾ ਚਾਹੁੰਦਾ ਹੈ ਤਾਂ ਦਿੱਤੇ ਫੋਨ ਨੰਬਰ ਤੇ ਸੰਪਰਕ ਕਰਕੇ ਮੇਰੀ ਜਮੀਨ ਮਕਾਨ ਤੇ ਹੋਰ ਹੋਈ ਤਬਾਹੀ ਵੇਖ ਕੇ ਮੈਨੂੰ ਰਹਿਣ ਲਈ ਮਕਾਨ ਬਣਾਉਣ ਦੀ ਮਦਦ ਕਰੇ ਤਾਂ ਮੈਂ ਉਸ ਦਾ ਧੰਨਵਾਦ ਹੋਵੇਗਾ, ਕੁਲਵੰਤ ਸਿੰਘ ਪੁੱਤਰ ਗੱਜਣ ਸਿੰਘ ਪਿੰਡ ਦੂਲਾ ਸਿੰਘ ਵਾਲਾ ਨੇੜੇ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਫੋਨ ਨੰਬਰ 9501237401 : ।।


