ਵਾਲੀਵੁੱਡ ਅਦਾਕਾਰਾ ਤੇ ਹਿਮਾਚਲ ਮੰਡੀ ਤੋਂ ਐਮ ਪੀ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ,ਮਾਨਹਾਨੀ ਪਟੀਸ਼ਨ ਨਹੀਂ ਹੋਵੇਗੀ ਵਾਪਸ ? ਅੰਦੋਲਨਕਾਰੀਆਂ ਤੇ ਟਿੱਪਣੀ ਮਹਿੰਗੀ ਪਈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ)-  ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਮੰਡੀ ਤੋਂ ਐਮ ਪੀ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਨੇ ਸਖ਼ਤ ਝਾੜ ਪਾਈ ਤੇ ਸਪਸ਼ਟ ਕਹਿ ਦਿੱਤਾ ਕਿ ਮਾਨਹਾਨੀ ਪਟੀਸ਼ਨ ਵਾਪਸ ਨਹੀਂ ਕੀਤੀ ਜਾਵੇਗੀ,ਇਥੇ ਹੀ ਬੱਸ ਨਹੀਂ ਕੰਗਨਾ ਦੇ ਇਸ ਬਿਆਨ ਦੇ ਵਿਰੋਧ ਵਿੱਚ ਕਿਸਾਨ ਮਾਤਾ ਮਹਿੰਦਰ ਕੌਰ ਵੱਲੋਂ ਇੱਕ ਮਾਨਹਾਨੀ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਵੀ ਕੰਗਨਾ ਰਣੌਤ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਹੁਣ  ਕੰਗਨਾ ਰਣੌਤ ਵੱਲੋਂ ਭਾਰਤ ਦੀ ਉੱਚ ਅਦਾਲਤ ਸੁਪਰੀਮ ਮਾਨਹਾਨੀ ਕੇਸ ਵਾਪਸ ਲੈਣ ਦੀ ਮੰਗ ਕੀਤੀ ਸੀ,ਪਰ ਮਾਨਯੋਗ ਉੱਚ ਅਦਾਲਤ ਸੁਪਰੀਮ ਕੋਰਟ ਨੇ ਜਿਥੇ ਕੰਗਨਾ ਰਣੌਤ ਨੂੰ ਵੱਡੀ ਝਾੜ ਪਾਈ ਤੇ ਸਪਸ਼ਟ ਕਹਿ ਦਿੱਤਾ ਨਹੀਂ ਹੋ ਸਕਦੀ ਪਟੀਸ਼ਨ ਵਾਪਸ,ਜਿਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਕੰਗਨਾ ਰਣੌਤ ਕਿਸਾਨ ਬੀਬੀ ਮਹਿੰਦਰ ਕੌਰ ਵੱਲੋਂ ਪਾਈ ਪਟੀਸ਼ਨ’ਚ ਬੁਰੀ ਤਰ੍ਹਾਂ ਫਸ ਚੁੱਕੀ ਹੈ ਅਤੇ ਅਦਾਲਤ ਬੀਬੀ ਨੂੰ ਸਖ਼ਤ ਫੈਸਲਾ ਸੁਣਾ ਸਕਦੀ ਹੈ ਜੋਂ ਅਦਾਲਤ ਦਾ ਸ਼ਲਾਘਾਯੋਗ ਫ਼ੈਸਲਾ ਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਕਿਹਾ ਜਾ ਸਕਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੁਪਰੀਮ ਕੋਰਟ ਵੱਲੋਂ ਕੰਗਨਾ ਰਣੌਤ ਨੂੰ ਝਾੜ ਪਾਉਣ ਤੇ ਪਟੀਸ਼ਨ ਵਾਪਸ ਨਾ ਲੈਣ ਦੀ ਰਾਹਤ ਨਾ ਦੇਣ ਵਾਲੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਮਾਨਯੋਗ ਉੱਚ ਅਦਾਲਤ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਇੱਕ ਅੱਸੀ ਸਾਲਾਂ ਬਜ਼ੁਰਗ ਮਾਤਾ ਤੇ ਭੱਦੀ ਟਿਪਣੀ ਕਰਨ ਵਾਲੀ ਵਾਲੀਵੁੱਡ ਅਦਾਕਾਰਾ ਤੇ ਹਿਮਾਚਲ ਮੰਡੀ ਤੋਂ ਐਮ ਪੀ ਕੰਗਨਾ ਰਣੌਤ ਨੂੰ ਬਖਸ਼ਿਆ ਨਾਂ ਜਾਵੇ ਤੋਂ ਸਖਤ ਸਜਾ ਸੁਣਾਈ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਜੁਮੇਵਾਰ ਵਿਅਕਤੀ ਅਜਿਹੀ ਟਿਪਣੀ ਕਰਨ ਦੀ ਜੁਰਅਤ ਨਾ ਕਰ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਮਿਲੀ ਝਾੜ ਤੇ ਕੋਈ ਰਾਹਤ ਨਾਂ ਦੇਣ ਵਾਲੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਅਤੇ ਕੰਗਨਾ ਰਣੌਤ ਨੂੰ ਕਾਨੂੰਨੀ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਕੀਤਾ, ਭਾਈ ਖਾਲਸਾ ਨੇ ਕਿਹਾ ਇਥੇ ਗੱਲ ਇਹ ਦੱਸਣੀ ਜ਼ਰੂਰੀ ਹੈ ਕਿ ਕੰਗਨਾ ਰਣੌਤ ਨੇ ਤਿੰਨ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਸਮੇਂ ਦਿੱਲੀ ਬਾਰਡਰਾਂ ਤੇ ਬੈਠੀਆਂ ਬੀਬੀਆਂ ਨੂੰ 100/100 ਰੁਪਏ ਕਿਰਾਏ ਤੇ ਲਿਆਉਣ ਵਾਲਾ ਮੂੰਹ ਪਾੜਵਾਂ ਬਿਆਨ ਦਿੱਤਾ ਸੀ ਅਤੇ ਇਸ ਬਿਆਨ ਦਾ ਕਿਸਾਨ ਸੰਘਰਸ਼ੀਆ ਤੇ ਸਿੱਖ ਕੌਮ ਨੇ ਸਖ਼ਤ ਨੋਟਿਸ ਲਿਆ ਸੀ, ਇਥੇ ਹੀ ਬਸ ਨਹੀਂ 80 ਸਾਲਾਂ ਕਿਸਾਨ ਸੰਘਰਸ਼ੀ ਬੀਬੀ ਮਹਿੰਦਰ ਕੌਰ ਨੇ ਕੰਗਨਾ ਦੇ ਇਸ ਬਿਆਨ ਵਿਰੁੱਧ ਕੇਸ ਕੀਤਾ ਹੋਇਆ ਹੈ ਅਤੇ ਕੰਗਨਾ ਇਸ ਕੇਸ ਨੂੰ ਵਾਪਸ ਕਰਵਾਉਣ ਲਈ ਪੰਜਾਬ ਹਰਿਆਣਾ ਹਾਈਕੋਰਟ’ਚ ਜਾ ਚੁੱਕੀ ਹੈ ਜਿਥੋਂ ਕੰਗਨਾ ਰਣੌਤ ਨੂੰ ਕੋਈ ਰਾਹਤ ਨਹੀਂ ਮਿਲੀ, ਭਾਈ ਖਾਲਸਾ ਨੇ ਦੱਸਿਆ ਹੁਣ ਕੰਗਨਾ ਰਣੌਤ ਨੇ ਭਾਰਤ ਦੀ ਉੱਚ ਅਦਾਲਤ ਸੁਪਰੀਮ ਕੋਰਟ ‘ਚ ਕੇਸ ਵਾਪਸ ਲੈਣ ਦੀ ਪਹੁੰਚ ਕੀਤੀ ਪਰ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਨੇ ਕੋਈ ਰਾਹਤ ਨਾਂ ਦੇਂਦਿਆਂ ਝਾੜ ਪਾਈ ਤੇ ਸਪਸ਼ਟ ਫੈਸਲਾ ਸੁਣਾ ਦਿੱਤਾ ਨਹੀਂ ਹੋ ਸਕਦਾ ਮਾਨ ਹਾਨੀ ਦਾ ਕੇਸ ਵਾਪਸ? ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਹੈ ਕਿ ਕੰਗਨਾ ਰਣੌਤ ਨੂੰ ਬਖਸ਼ਿਆ ਨਾਂ ਜਾਵੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।

Leave a Reply

Your email address will not be published. Required fields are marked *