ਗੁਰਦਾਸਪੁਰ, 11 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਦਿਹਾਤੀ ਉਪ ਮੰਡਲ ਅਫਸਰ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਗੁਰਦਾਸਪੁਰ ਤੋਂ 220 ਕੇ.ਵੀ ਸਬ ਸਟੇਸ਼ਨ ਦਾ ਨਿਰਮਾਣ ਹੋਣ ਕਰਕੇ ਇਸ ਤੋਂ ਚੱਲਦੇ 11 ਕੇ.ਵੀ ਮੀਰਪੁਰ ਫੀਡਰ ਅਤੇ ਬਰਨਾਲਾ ਫੀਡਰ ਨੂੰ ਸ਼ਿਫਟ ਕਰਨ ਕਰਕੇ ਅਤੇ ਇੰਨ੍ਹਾਂ ਫੀਡਰਾਂ ਦੀ ਜਰੂਰੀ ਮੁਰੰਮਤ ਲਈ 11 ਕੇ.ਵੀ ਮੀਰਪੁਰ ਫੀਡਰ ਅਤੇ ਬਰਨਾਲਾ ਫੀਡਰ ਦੀ ਬਿਜਲੀ ਸਪਲਾਈ 11 ਅਪ੍ਰੈਲ ਤੋਂ 4 ਵਜੇ ਤੱਕ ਬੰਦ ਰਹੇਗੀ | ਜਿਸ ਕਾਰਨ ਪਿੰਡ ਅੱਬਲਖੈਰ, ਸੈਨਪੁਰ, ਬਾਬੋਵਾਲ, ਜਾਫਰਪੁਰ, ਮੀਰਪੁਰ, ਹੱਲਾ ਚਾਹੀਆ, ਬਰਨਾਲਾ, ਘੁੱਲਾ ਆਦਿ ਦੀ ਬਿਜਲੀ ਬੰਦ ਰਹੇਗੀ | ਇਸ ਮੌਕੇ ਬਿਜਲੀ ਬੋਰਡ ਦੇ ਅਧਿਕਾਰੀ ਨਾਨਕ ਸਿੰਘ ਵੀ ਮੌਜੂਦ ਸਨ |


