ਸਰਕਾਰ ਨੇ ਸਮਾ ਰਹਿੰਦੀਆ ਸਾਰਤਕ ਕਦਮ ਚੁੱਕੇ ਹੁੰਦੇ ਤਾ ਇੰਨਾ ਭਿਆਨਕ ਮੰਜਰ ਨਾ ਦੇਖਣਾ ਪੈਦਾ
ਮਾਨਸਾ, ਗੁਰਦਾਸਪੁਰ, 2 ਸਤੰਬਰ (ਸਰਬਜੀਤ ਸਿੰਘ)– ਜੇਕਰ ਪੰਜਾਬ ਸਰਕਾਰ ਨੇ 2023 ਆਏ ਹੜ੍ਹਾ ਤੋ ਸਬਕ ਲੈਦਿਆ ਸਮਾਂ ਰਹਿੰਦਿਆਂ ਡਰੇਨਾਂ, ਨਾਲਿਆਂ ਦੀ ਸਫਾਈ ਕੀਤੀ ਹੁੰਦੀ ਤੇ ਬੰਨ੍ਹ ਮਜਬੂਤ ਕੀਤੇ ਹੁੰਦੇ ਤਾ ਹੜ੍ਹਾ ਦਾ ਇਨਾ ਭਿਆਨਕ ਮੰਜਰ ਨਾ ਦੇਖਣਾ ਪੈਦਾ ਤੇ ਘਰਾ , ਫਸਲਾਂ ਤੇ ਪਾਲਤੂ ਪਸ਼ੂਆ ਦਾ ਇੱਡੇ ਵੱਡੇ ਪੈਮਾਨੇ ਤੇ ਨੁਕਸਾਨ ਨਾ ਹੁੰਦਾ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਰਾਏਪੁਰ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਹੜ੍ਹਾ ਦੀ ਮਾਰ ਦੀ ਭਰਭਾਹੀ ਕਰਨ ਲਈ ਕੇਦਰ ਦੀ ਮੋਦੀ ਸਰਕਾਰ ਫੋਰੀ ਤੌਰ ਤੇ 60 ਹਜ਼ਾਰ ਕਰੋੜ ਰੁਪਏ ਦਾ ਵਿਸੇਸ ਪੈਕੇਜ ਪੰਜਾਬ ਲਈ ਜਾਰੀ ਕਰੇ ਤੇ ਪੰਜਾਬ ਦੀ ਸਰਕਾਰ ਹੜ੍ਹਾ ਮੀਹ ਨਾਲ ਨੁਕਸਾਨੀਆਂ ਫਸਲ , ਘਰਾਂ , ਦੂਧਾਹਰ ਪਸ਼ੂਆਂ, ਖੇਤੀ ਸੰਦਾਂ , ਅਵਾਜਾਈ ਦੇ ਸਾਧਨਾਂ ਦੀ ਵਿਸੇਸ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਵੇ।
ਐਡਵੋਕੇਟ ਉੱਡਤ ਨੇ ਕਿਹਾ ਕਿ 3 ਸਤੰਬਰ ਦੇ ਡਿਪਟੀ ਕਮਿਸਨਰ ਮਾਨਸਾ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਜਿਸ ਵਿੱਚ ਵੱਡੀ ਤਦਾਦ ਮਜ਼ਦੂਰ ਸਮੂਲੀਅਤ ਕਰਨਗੇ ਤੇ ਮਨਰੇਗਾ ਸਕੀਮ ਵਿੱਚ ਕਟੌਤੀ ਵਾਪਸ ਲੈਣ , ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦਵਾਉਣ , ਮੀਹ ਨਾਲ ਨੁਕਸਾਨੇ ਘਰ ਲਈ ਯੋਗ ਮੁਆਵਜ਼ਾ ਦਵਾਉਣ , ਕੱਟੇ ਰਾਸਨ ਕਾਰਡ ਬਹਾਲ ਕਰਵਾਉਣ , ਬੁਢਾਪਾ -ਵਿਧਵਾ ਪੈਨਸ਼ਨ ਘੱਟੋ ਘੱਟ 6000/ਰੁਪਏ ਕਰਨ ਲਈ ਸਮੇ ਦੇ ਹਾਕਮਾ ਨੂੰ ਮਜਬੂਰ ਕਰਨਗੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਜੱਗਾ ਸਿੰਘ ਰਾਏਪੁਰ, ਲਾਭ ਸਿੰਘ ਰਾਏਪੁਰ, ਕੁਲਵਿੰਦਰ ਸਿੰਘ ਰਾਏਪੁਰ , ਕ੍ਰਿਸਨ ਸਿੰਘ ਰਾਏਪੁਰ ਆਦਿ ਵੀ ਹਾਜਰ ਸਨ।


