ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)– ਪੰਜਾਬ ਇਸ ਵੇਲੇ ਕੁਦਰਤੀ ਦੀ ਵੱਡੀ ਮਾਰ ਝੱਲ ਰਿਹਾ ਹੈ ਅਤੇ ਇਸ ਮਾਰ ਵਿੱਚ ਪੌਗਡੈਮ, ਭਾਖੜਾ ਡੈਮ ਤੇ ਹੋਰ ਡੈਮਾਂ ਵਿਚ ਪਾਣੀ ਦਾ ਪੱਧਰ ਤੇ ਕਾਰਨ ਫਲੱਡ ਗੇਟ ਖੋਲੇ ਜਾਣ ਕਾਰਨ ਦਰਿਆ ਬਿਆਸ ਸਤਲੁਜ ਤੇ ਰਾਵੀ ਦਰਿਆ ਦੇ ਕੰਢਿਆਂ ਤੇ ਵਸੇ ਪਿੰਡਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ,ਮਕਾਨ ਢਹਿ ਢੇਰੀ ਹੋ ਗਏ, ਮਾਲ ਡੰਗਰ ਗੁਵਾਚ ਗਿਆ ਦੇ ਵੱਡੀ ਪੱਧਰ ਤੇ ਖਾਣ ਪੀਣ ਦੇ ਨਾਲ ਨਾਲ ਕੀਮਤੀ ਸਮਾਨ ਰੁੱੱੜ ਗਿਆ ਇਸ ਆਫ਼ਤ ਦੌਰਾਨ ਕਈਆਂ ਦੀਆਂ ਜਾਨਾਂ ਵੀ ਚਲੇ ਗਈਆਂ, ਲੋਕਾਂ ਇਸ ਆਫ਼ਤ ਦੇ ਮਾਰੇ ਮੌਕੇ ਦੀਆਂ ਸਰਕਾਰਾਂ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੀ ਉਡੀਕ ਕਰ ਰਹੇ ਹਨ ਬਹੁਤ ਸਾਰੇ ਧਾਰਮਿਕ ਖੇਤਰ ਵਿੱਚ ਸਰਗਰਮ ਸੰਤ ਮਹਾਂਪੁਰਸ਼ ਤੇ ਹੋਰ ਦਾਨੀ ਸੱਜਣ ਇਨ੍ਹਾਂ ਹੜ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਪਹੁਚਾਉਣ ਵਿਚ ਲੱਗੇ ਹੋਏ ਹਨ ਉਥੇ ਅਨੰਦਪੁਰ ਸਾਹਿਬ ਵਿਖੇ ਹੁਲੜਬਾਜਾਂ ਨੂੰ ਨੱਥ ਪਾਉਂਦੇ ਸ਼ਹੀਦ ਹੋਏ ਭਾਈ ਪਰਦੀਪ ਸਿੰਘ ਗਾਜ਼ੀ ਕੋਟ ਗੁਰਦਾਸਪੁਰ ਦੇ ਪੂਜਨੀਕ ਪਿਤਾ ਕੈਪਟਨ ਗੁਰਬਖਸ਼ ਸਿੰਘ ਜੀ ਗਾਜ਼ੀ ਕੋਟ ਗੁਰਦਾਸਪੁਰ ਵੱਲੋਂ ਹੜ ਪ੍ਰਭਾਵਿਤ ਲੋਕਾਂ ਨੂੰ ਦੋ ਟਰੱਕ ਰਾਹਤ ਸਮੱਗਰੀ ਦੇ ਵੰਡੇ ਗਏ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹੜ ਭਰਪਾਵਤ ਲੋਕਾਂ ਨੂੰ ਰਾਹਤ ਸਮੱਗਰੀ ਪਹੁਚਾਉਣ ਵਾਲੇ ਧਰਮੀ ਤੇ ਦਾਨੀ ਸੱਜਣਾਂ ਦੀ ਸੇਵਾ ਨੂੰ ਦਿਲੋਂ ਸਲੂਟ ਕਰਦੀ ਹੈ ਉਥੇ ਪਿੰਡ ਗਾਜ਼ੀ ਕੋਟ ਦੇ ਅਨੰਦਪਰੀ ਸਹੀਦ ਭਾਈ ਪ੍ਰਦੀਪ ਸਿੰਘ ਗਾਜ਼ੀ ਕੋਟ ਗੁਰਦਾਸਪੁਰ ਦੇ ਪਿਤਾ ਵੱਲੋਂ ਆਪਣੀ ਕਿਰਤ ਕਮਾਈ ਤੇ ਹੋਰਾਂ ਦੇ ਸੰਯੋਗ ਨਾਲ ਹੜ ਪ੍ਰਭਾਵਿਤ ਲੋਕਾਂ ਨੂੰ ਦੋ ਟਰੱਕ ਰਾਹਤ ਸਮੱਗਰੀ ਪਹੁਚਾਉਣ ਵਾਲੇ ਧਰਮੀ ਕਾਰਜ਼ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਉਪਰਾਲਾ ਮੰਨਦੀ ਹੋਈ ਮਜੌਦਾ ਸਰਕਾਰਾਂ,ਧਾਰਮਿਕ ਖੇਤਰ ਵਿੱਚ ਸਰਗਰਮ ਸੰਤਾਂ ਮਹਾਪੁਰਸ਼ਾਂ ਤੇ ਹੋਰ ਡੇਰੇ ਦਾਰਾ ਸਮੇਤ ਦਾਨੀ ਸੱਜਣਾਂ ਨੂੰ ਅਪੀਲ ਕਰਦੀ ਹੈ ਕਿ ਇਸ ਕੁਦਰਤੀ ਆਫਤ ਦੇ ਮਾਰੇ ਹੜ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਨੰਦਪੁਰ ਸਾਹਿਬ ਵਿਖੇ ਹੁਲੜਬਾਜਾਂ ਨੂੰ ਨੱਥ ਪਾਉਂਦੇ ਸ਼ਹੀਦ ਹੋਏ ਭਾਈ ਪਰਦੀਪ ਸਿੰਘ ਗਾਜ਼ੀ ਦੀ ਪਿਤਾ ਵੱਲੋਂ ਸ਼ਹੀਦ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੜ ਪ੍ਰਭਾਵਿਤ ਲੋਕਾਂ ਲਈ ਦੋ ਟਰੱਕ ਰਾਹਤ ਸਮੱਗਰੀ ਪਹੁਚਾਉਣ ਵਾਲੇ ਧਰਮੀ ਕਾਰਜ਼ ਸ਼ਲਾਘਾ, ਸਰਕਾਰ ਅਤੇ ਹੋਰ ਦਾਨੀ ਸੱਜਣਾਂ ਨੂੰ ਇਹਨਾਂ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ, ਇਸ ਵੇਲੇ ਪੰਜਾਬ’ਚ ਆਏ ਹੜ ਕਾਰਨ ਪੰਜਾਬ ਦੇ ਸੈਂਕੜੇ ਪਿੰਡ ਪਾਣੀ ਵਿੱਚ ਡੁੱਬ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਪਰ ਸਰਕਾਰ ਇਵੇਂ ਹੀ ਫੋਕੇ ਬਿਆਨ ਬਾਜੀ ਕਰ ਰਹੀ ਹੈ ਕਿ ਉਹਨਾਂ ਦੇ ਮੰਤਰੀ ਸੰਤਰੀ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰ ਰਹੇ ਹਨ ਭਾਈ ਖਾਲਸਾ ਨੇ ਜਮੀਨੀ ਪੱਧਰ ਤੇ ਅਜਿਹਾ ਕੁਝ ਨਹੀਂ? ਰਾਹਤ ਸਮੱਗਰੀ ਤਾਂ ਧਾਰਮਿਕ ਸੰਸਥਾਵਾਂ ਤੇ ਦਾਨੀਆਂ ਵੱਲੋਂ ਪਹੁੰਚਾਈ ਜਾ ਰਹੀ ਹੈ ਉਨ੍ਹਾਂ ਕਿਹਾ ਅਕਾਲੀ, ਕਾਂਗਰਸ, ਭਾਜਪਾਈਆਂ ਵੱਲੋਂ ਵੀ ਇਨ੍ਹਾਂ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜੋ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਉਪਰਾਲਾ ਕਿਹਾ ਜਾ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸ਼ਹੀਦ ਭਾਈ ਪ੍ਰਦੀਪ ਸਿੰਘ ਗਾਜ਼ੀ ਕੋਟ ਦੇ ਸਤਿਕਾਰਯੋਗ ਪਿਤਾ ਕੈਪਟਨ ਗੁਰਬਖਸ਼ ਸਿੰਘ ਗਾਜ਼ੀ ਕੋਟ ਵੱਲੋਂ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਦੋ ਟਰੱਕ ਰਾਹਤ ਸਮੱਗਰੀ ਸਥਾਨਕ ਸੰਗਤਾਂ ਦੇ ਸਹਿਯੋਗ ਭੇਜਨ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਸਰਕਾਰ ਅਤੇ ਹੋਰ ਦਾਨੀ ਸੱਜਣਾਂ ਨੂੰ ਇਸ ਕੁਦਰਤੀ ਆਫਤ ਮੌਕੇ ਹੜ ਪ੍ਰਭਾਵਿਤ ਲੌੜਵੰਦ ਲੋਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦੀ ਬੇਨਤੀ ਕਰਦੀ ਹੈ ਇਸ ਮੌਕੇ ਤੇ ਕੈਪਟਨ ਗੁਰਬਖਸ਼ ਸਿੰਘ ਗਾਜ਼ੀ ਕੋਟ ਨੂੰ ਪਿੰਡ ਦੇ ਨੌਜਵਾਨਾਂ ਦਾ ਵਧੀਆ ਸੰਯੋਗ ਪ੍ਰਾਪਤ ਹੋਇਆ ।


