ਫਿਰਕੂ ਤਾਨਾਸ਼ਾਹੀ ਤਾਕਤਾਂ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀਆਂ ਗੋਦਾਂ ਗੁੰਦਣ ਵਿਚ ਮਸ਼ਰੂਫ-ਧਾਲੀਵਾਲ
ਕਾਮਰੇਡ ਜੰਗੀਰ ਸਿੰਘ ਜੋਗਾ ਦੀ 23 ਨੀਂ ਬਰਸੀ ਜੋਗਾ ਵਿਖੇ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਈ
ਮਾਨਸਾ/ਜੋਗਾ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਸੀ ਪੀ ਆਈ ਦੇ 100 ਵਰੇ ਮੌਕੇ ਅਤੇ 25 ਵੇਂ ਮਹਾਂ ਸੰਮੇਲਨ ਚੰਡੀਗੜ੍ਹ ਨੂੰ ਸਮਰਪਿਤ ਉਘੇ ਦੇਸ਼ ਭਗਤ,ਪਰਜਾ ਮੰਡਲੀਆਂ,ਮੁਜਾਰਾ ਲਹਿਰ ਦੇ ਮੋਢੀ ਮਹਾਨ ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਜੰਗੀਰ ਸਿੰਘ ਜੋਗਾ ਦੀ 23 ਵੀਂ ਬਰਸੀ ਜੋਗਾ ਵਿਖੇ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਈ ਗਈ।
ਝੰਡਾ ਰਸਮ ਸੀਨੀਅਰ ਕਮਿਊਨਿਸਟ ਆਗੂ ਮਾਸਟਰ ਧੰਨ ਸਿੰਘ ਝੱਲੀ, ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਜਥੇਦਾਰ ਮਲਕੀਤ ਸਿੰਘ ਜੋਗਾ,ਨਗਰ ਪੰਚਾਇਤ, ਬ੍ਰਾਂਚ ਸਕੱਤਰ ਸੁਖਰਾਜ ਸਿੰਘ ਜੋਗਾ, ਕਾਮਰੇਡ ਭਜਨ ਸਿੰਘ,ਆਦਿ ਆਗੂਆਂ ਵੱਲੋਂ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਕੀਤੀ ਗਈ। ਬਰਸੀ ਸਮਾਗਮ ਦੌਰਾਨ ਕਹਾਣੀਕਾਰ ਤੇ ਉਘੇ ਚਿੰਤਕ ਦਰਸ਼ਨ ਜੋਗਾ ਨੇ ਕਾਮਰੇਡ ਜੋਗਾ ਦੇ ਸੰਘਰਸ਼ਮਈ ਇਤਿਹਾਸ ਤੇ ਜੀਵਨੀ ਬਾਰੇ ਜਾਣਕਾਰੀ ਕੀਤੀ।
ਬਰਸੀ ਸਮਾਗਮ ਮੌਕੇ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੁੱਟ ਰਹਿਤ ਸਮਾਜ ਸਿਰਜਣ ਤੇ ਸਰਮਾਏਦਾਰੀ ਪ੍ਰਬੰਧ ਖਿਲਾਫ ਦੇਸ਼ ਭਗਤਾਂ ਤੇ ਕਾਮਰੇਡ ਜੋਗਾ ਦੀ ਸੋਚ ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਸੰਘ ਪਰਿਵਾਰ ਵੱਲੋਂ ਫਿਰਕਾਪ੍ਰਸਤ ਤੇ ਰਾਸ਼ਟਰਵਾਦ ਦੇ ਨਾਅਰੇ ਜ਼ਰੀਏ ਦੇਸ਼ ਨੂੰ ਤੋੜਨ ਦੇ ਮਨਸੂਬੇ ਨਾਲ ਭਾਈਚਾਰਕ ਸਾਂਝ ਨੂੰ ਵੰਡ ਰਹੇ ਹਨ। ਸੰਵਿਧਾਨ, ਸੰਵਿਧਾਨਕ ਸੰਸਥਾਵਾਂ, ਲੋਕਤੰਤਰ, ਧਰਮਨਿਰਪੱਖਤਾ ਪੂਰੀ ਤਰ੍ਹਾਂ ਤਰ੍ਹਾਂ ਡਾਵਾਂਡੋਲ ਹੋ ਰਹੀਆਂ ਹਨ, ਵੋਟਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਜਿਸ ਸਬੰਧੀ ਚੰਡੀਗੜ੍ਹ ਵਿਖੇ 21 ਤੋਂ 25 ਸਤੰਬਰ ਤੱਕ ਸੀ ਪੀ ਆਈ ਵੱਲੋਂ ਮਹਾਂ ਸੰਮੇਲਨ ਮੌਕੇ ਚਰਚਾ ਕੀਤੀ ਜਾਵੇਗੀ। ਅਤੇ ਪਾਰਟੀ ਦੇ 100 ਸ਼ਾਨਾਮੱਤੇ ਇਤਿਹਾਸ ਤੇ ਪ੍ਰਾਪਤੀਆਂ ਬਾਰੇ ਜਾਣਕਾਰੀਆਂ ਦਿੱਤੀਆਂ ਜਾਣਗੀਆਂ।
ਪੰਜਾਬ ਏਟਕ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਕੇਂਦਰ ਦੇ ਰਾਹ ਪੈ ਚੁੱਕੀ ਹੈ ਲੈਂਡ ਪੁਲਿੰਗ ਪਾਲਿਸੀ ਸਮੇਤ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਤਤਪਰ ਹੈ। ਉਹਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਜ਼ਬਰਦਸਤ ਵਿਰੋਧ ਨੇ ਸਰਕਾਰ ਨੂੰ ਪਿਛੇ ਮੁੜਨ ਲਈ ਮਜਬੂਰ ਕੀਤਾ, ਉਹਨਾਂ ਕਾਮਰੇਡ ਜੋਗਾ ਦੀ ਸੋਚ ਨੂੰ ਹਰ ਇਕ ਦੀ ਸਮਝ ਦਾ ਹਿੱਸਾ ਬਣਾਉਣ ਲਈ ਨੋਜਵਾਨ ਵਰਗ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਮੇਘ ਰਾਜ ਰੱਲਾ ਦੀ ਨਾਟਕ ਟੀਮ ਨੇ ਕੋਰੀਓਗਰਾਫੀਆਂ ਤੇ ਨਾਟਕ ਪੇਸ਼ ਕੀਤੇ।ਇਸ ਮੌਕੇ ਮਾਸਟਰ ਰੇਵਤੀ ਪ੍ਰਸ਼ਾਦ ਦੇ ਕਵਿਸ਼ਰੀ ਜਥੇ ਵੱਲੋਂ ਕਵੀਸਰੀਆ ਪੇਸ਼ ਕੀਤੀਆਂ।
ਬਰਸੀ ਸਮਾਗਮ ਨੂੰ ਭਰਾਤਰੀ ਧਿਰਾਂ ਮੇਘ ਨਾਥ ਬਠਿੰਡਾ, ਮਾਸਟਰ ਬਿੱਕਰ ਸਿੰਘ ਰੱਲਾ, ਸਰਬਜੀਤ ਸਿੰਘ ਧੂਰੀ, ਸਾਬਕਾ ਸੰਮਤੀ ਮੈਂਬਰ ਸੁਖਦੇਵ ਰਾਮ ਰਿਖੀ , ਸਾਬਕਾ ਸਰਪੰਚ ਚਰਨਜੀਤ ਸਿੰਘ ਮਾਖਾ, ਹਰਭਜਨ ਸਿੰਘ ਰੱਲਾ ਸਰਪੰਚ, ਸਾਬਕਾ ਸਰਪੰਚ ਰਣਜੀਤ ਸਿੰਘ ਰਾਏਕੋਟ,ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਭੂਮਿਕਾ ਐਡਵੋਕੇਟ ਕੁਲਵਿੰਦਰ ਉੱਡਤ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵੰਤ ਕੌਰ ਵਾਇਸ ਪ੍ਰਧਾਨ, ਗੁਰਮੇਲ ਕੌਰ ਐਮ ਸੀ, ਮਲਕੀਤ ਸਿੰਘ ਫੋਜੀ ਐਮ ਸੀ,ਗੁਰਜੀਤ ਕੌਰ ਐਮ ਸੀ, ਅੰਗਰੇਜ਼ ਕੌਰ ਐਮ ਸੀ, ਰਾਜਦੀਪ ਕੌਰ ਐਮ ਸੀ, ਨਰਿੰਦਰਪਾਲ ਸਿੰਘ ਸੁੱਖਾ ਐਮ ਸੀ, ਮਹਿੰਦਰ ਸਿੰਘ ਐਮ ਸੀ, ਗੁਰਚਰਨ ਸਿੰਘ ਐਮ ਸੀ, ਗੁਰਜੰਟ ਸਿੰਘ ਐਮ ਸੀ, ਸਾਬਕਾ ਪ੍ਰਧਾਨ ਮੇਘਾ ਜੋਗਾ,ਡਾ ਸਤਪਾਲ ਸਿੰਘ ਬੱਗਾ , ਕਾਮਰੇਡ ਬੰਤ ਸਿੰਘ ਮਾਖਾ ਆਦਿ ਸ਼ਾਮਲ ਸਨ।


