ਗੰਨਾ ਮਿੱਲ ਦੀਆਂ ਸਮੱਸਿਆਂਵਾਂ ਲੈ ਕੇ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਮਿੱਲ ਪ੍ਰਬੰਧਕਾਂ ਨੂੰ ਮਿਲਿਆ

ਰੂਪਨਗਰ-ਨਵਾਂਸ਼ਹਿਰ

ਨਵਾਂ ਸ਼ਹਿਰ, ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਇਥੇ ਗੰਨਾ ਮਿੱਲ ਨਵਾਂ ਸ਼ਹਿਰ ਵਿਖੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਗੰਨਾ ਮਿੱਲ ਦੀਆਂ ਸਮੱਸਿਆਂਵਾਂ ਲੈ ਕੇ ਮਿੱਲ ਦੇ ਪ੍ਰਬੰਧਕਾਂ ਨੂੰ ਮਿਲਿਆ ਗਿਆ ਕਿਉਂ ਕਿ ਗੰਨਾ ਮਿੱਲ ਨੂੰ ਚਲਾਉਣ ਲਈ ਜੋ ਪ੍ਰਾਈਵੇਟ ਪਲਾਂਟ ਬਿਜਲੀ ਬਣਾਉਣ ਲਈ ਲਾਇਆ ਗਿਆ ਹੈ ਉਹ ਕੲਈ ਸਾਲਾਂ ਖ਼ਰਾਬ ਕਰ ਰਿਹਾ ਹੈ ਹਰ ਸਾਲ ਕਿਸਾਨਾਂ ਦੀ ਖੱਜਲ ਖੁਆਰੀ ਹੁੰਦੀ ਹੈ ਮਿੱਲ ਖੜ੍ਹ ਖੜ੍ਹ ਕੇ ਚਲਦੀ ਹੈ ਕਿਸਾਨਾਂ ਨੂੰ ਗੰਨਾ ਲੈ ਕੇ ਕੲਈ ਕੲਈ ਦਿਨ ਮਿੱਲ ਵਿਚ ਖੜ੍ਹਨਾ ਪੈਂਦਾ ਹੈ ਅੱਜ ਦੀ ਤਰੀਕ ਵਿੱਚ ਵੀ ਉਹੀ ਹਾਲਤ ਵਿੱਚ ਹੈ ਪਲਾਂਟ ਦੇ ਵਰਕਰ ਵਹਿਲੇ ਬੈਠੇ ਆ ਉਹਨਾਂ ਨੂੰ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿੱਲੀ ਮਿੱਲ ਵੱਲ ਕਰੋੜਾਂ ਰੁਪਏ ਕਿਸਾਨਾਂ ਦਾ ਬਕਾਇਆ ਫਸਿਆ ਹੋਇਆ ਹੈ ਇਹਨਾਂ ਸਾਰੀਆਂ ਗੱਲਾਂ ਤੇ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਹੋਈ ਮਿੱਲ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਕੁਝ ਕਾਨੂੰਨੀ ਉਲਝਣਾਂ ਦੂਰ ਕਰਕੇ ਪਲਾਂਟ ਦਾ ਪ੍ਰਬੰਧ ਅਸੀਂ ਆਪਣੇ ਹੱਥਾਂ ਵਿੱਚ ਲੈ ਕੇ ਪਲਾਂਟ ਦੀ ਰਿਪੇਅਰ ਕਰਾਂਗੇ ਮਿੱਲ ਨੂੰ ਸਮੇਂ ਸਿਰ ਠੀਕ ਕਰਕੇ ਚਲਾਮਾ ਗੇ ਇਕੱਠ ਦੀ ਅਗਵਾਈ ਸੁਰਿੰਦਰ ਸਿੰਘ ਬੈਂਸ ਹਰਮੇਸ਼ ਸਿੰਘ ਢੇਸੀ ਸੁਰਿੰਦਰ ਸਿੰਘ ਮਹਿਰਮ ਪੁਰ ਕੁਲਵੀਰ ਸਿੰਘ ਸਾਹ ਪੁਰ ਕੁਲਵਿੰਦਰ ਸਿੰਘ ਚਾਹਲ ਮੇਜਰ ਸਿੰਘ ਉਸਮਾਨ ਪੁਰ ਕਰਨੈਲ ਸਿੰਘ ਕਾਜਮ ਪੁਰ ਮੱਖਣ ਸਿੰਘ ਭਾਨ ਮਜਾਰਾ ਬਹਾਦਰ ਸਿੰਘ ਧਰਮਕੋਟ ਬਲਵੀਰ ਸਿੰਘ ਸਕੋਹ ਪੁਰ ਰਾਣਾ ਰਾਮਜੀ ਦਾਸ ਸਨਾਵਾ ਕੁੱਲਬੰਤ ਸਿੰਘ ਗੋਲੇ ਵਾਲ ਜੀਵਨ ਦਾਸ ਕਸ਼ਮੀਰਾ ਸਿੰਘ ਬੁਰਜ ਕਰਨੈਲ ਸਿੰਘ ਉੜਾਪੜ ਗੁਰਵਿੰਦਰ ਸਿੰਘ ਨਵੀਂ ਬੈਂਸ ਮਜਾਰਾ ਕਲਾਂ ਸਤਨਾਮ ਸਿੰਘ ਅਜੀਤ ਸਿੰਘ ਉੜਾਪੜ ਪਰਵਿੰਦਰ ਸਿੰਘ ਸੰਦੀਪ ਸਿੰਘ ਮਿੰਟੂ ਸਕੰਦਰ ਪੁਰ ਤੇ ਹੋਰ ਬਹੁਤ ਸਾਰੇ ਕਿਸਾਨ ਇਕੱਠ ਵਿੱਚ ਹਾਜ਼ਰ ਸਨ ਇਕੱਠ ਨੇ ਨਵਾਂ ਸ਼ਹਿਰ ਪ੍ਰਸ਼ਾਸਨ ਨੂੰ ਤੇ ਮਿੱਲ ਪ੍ਰਬੰਧਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਆਉਣ ਵਾਲੇ ਦਿਨਾਂ ਵਿਚ ਪਲਾਂਟ ਠੀਕ ਹੋਣਾ ਸ਼ੁਰੂ ਨਾਂ ਹੋਇਆ ਔਰ ਕਿਸਾਨਾਂ ਦੇ ਬਕਾਏ ਨਾਂ ਦਿੱਤੇ ਤਾਂ ਯੂਨੀਅਨ ਕਰੜਾ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ ਜਿਸ ਲਈ ਨਵਾਂ ਸ਼ਹਿਰ ਪ੍ਰਸ਼ਾਸਨ ਜ਼ਿਮੇਵਾਰ ਹੋਵੇਗਾ।

Leave a Reply

Your email address will not be published. Required fields are marked *