ਨਵਾਂਸ਼ਹਿਰ, ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ)– ਨਵਾਂਸ਼ਹਿਰ ਗੰਨਾ ਮਿੱਲ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਵਰਕਰਾਂ ਦੀ ਹੰਗਾਮੀ ਮੀਟਿੰਗ ਹੋਈ। ਗੰਨਾ ਮਿੱਲ ਨੂੰ ਚਲਾਉਣ ਵਿੱਚ ਬੇਵਜ੍ਹਾ ਦੇਰੀ ਕੀਤੀ ਜਾ ਰਹੀ ਹੈ। ਗੰਨਾ ਕਾਸ਼ਤਕਾਰਾਂ ਵਿੱਚ ਇਸ ਨੂੰ ਲੈਕੇ ਬੇਚੈਨੀ ਹੋ ਰਹੀ ਹੈ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਅਤੇ ਪ੍ਰਸ਼ਾਸਨ ਨੂੰ ਮਿਲਿਆ ਜਾਵੇ । ਮੌਕੇ ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਿੱਲ ਨੂੰ ਜਲਦੀ ਚਲਾਇਆ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ , ਸੂਬਾ ਮੈਂਬਰ ਭੁਪਿੰਦਰ ਸਿੰਘ ਵੜੈਚ , ਸੂਬਾ ਮੀਤ ਪ੍ਰਧਾਨ ਹਰਮੇਸ਼ ਢੇਸੀ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਕਿਹਾ ਕਿ ਅਗਰ ਮਿੱਲ ਨੂੰ ਚਲਾਉਣ ਵਿੱਚ ਆਨਾਕਾਨੀ ਕੀਤੀ ਤਾਂ 6 ਦਸੰਬਰ ਨੂੰ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦਾ ਪੂਰਨ ਰੂਪ ਵਿੱਚ ਘਿਰਾਓ ਕੀਤਾ ਜਾਵੇਗਾ। ਸਮੂਹ ਗੰਨਾ ਉਤਪਾਦਕਾਂ ਅਤੇ ਹੋਰ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਘਿਰਾਓ ਕਰਨ ਲਈ ਅੱਜ ਤੋਂ ਹੀ ਤਿਆਰੀਆਂ ਚ ਜੁਟ ਜਾਣ । ਇਸ ਮੌਕੇ ਪਰਮਜੀਤ ਸਿੰਘ ਸ਼ਹਾਬਪੁਰ , ਸੁਰਿੰਦਰ ਸਿੰਘ ਮਹਿਰਮ ਪੁਰ , ਅਮਰੀਕ ਸਿੰਘ ਉੱਚੀ ਪੱਲੀ , ਰਘਬੀਰ ਸਿੰਘ , ਜਸਜਿੰਦਰ ਸਿੰਘ ਮਾਹਿਲ ਗਹਿਲਾਂ , ਅਵਤਾਰ ਸਿੰਘ , ਬਲਬੀਰ ਸਿੰਘ ਸਕੋਹਪੁਰ , ਕਰਨੈਲ ਸਿੰਘ , ਰਾਮ ਜੀ ਦਾਸ ਸਨਾਵਾ , ਜੀਵਨ , ਕਸ਼ਮੀਰ ਸਿੰਘ ਬੇਗੋਵਾਲ , ਦਿਲਬਾਗ ਸਿੰਘ ਕੋਟ ਅਤੇ ਹੋਰ ਹਾਜ਼ਰ ਸਨ।