ਸਿਹਤ ਵਿਭਾਗ ਦੀਆਂ ਜਥੇਬੰਦੀਆਂ ਵਲੋਂ ਐੱਮ ਐਪ ਨੂੰ ਲਾਗੂ ਕਰਨ ਦੀ ਕਾਰਵਾਈ ਦਾ ਸਖਤ ਵਿਰੋਧ

ਗੁਰਦਾਸਪੁਰ

ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕੇ ਸੂਬਾ ਪੱਧਰ ‘ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਿਹਤ ਵਿਭਾਗ ਦੇ ਸਮੁੱਚੇ ਮੁਲਾਜਮ ਵਰਗ ਨੂੰ  ਐੱਮ ਐਪ ਦੀ ਲਾਜ਼ਮੀ ਵਰਤੋਂ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ ਹੈ ਇਸ ਸਬੰਧੀ ਵਿਭਾਗ ਦੀਆ ਵੱਖ ਵੱਖ ਜਥੇਬੰਦੀਆਂ , ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ, ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ, ਏ ਐਨ ਐਮ ਐਲ ਐਚ ਵੀ ਯੂਨੀਅਨ ਪੰਜਾਬ, ਏ ਐਮ ਉ  ਐਸੋਸੀਏਸ਼ਨ ਪੰਜਾਬ ਕਮਿਊਨਿਟੀ ਹੈਲਥ ਅਫਸਰ ਐਮ ਐਲਟੀ ਜਥੇਬੰਦੀ ਪੰਜਾਬ ਪੰਜਾਬ ਰੇਡੀਓਗ੍ਰਾਫਰ ਯੂਨੀਅਨ ਕਲਾਸ ਫੋਰ ਯੂਨੀਅਨ ਪੰਜਾਬ ਪੰਜਾਬ ਏਡਜ ਕੰਟਰੋਲ ਸੋਸਾਇਟੀ  ਡੀ ਡਿਕਸ਼ਨ ਯੂਨੀਅਨ ਪੰਜਾਬ ਦੇ ਆਗੂਆ ਪ੍ਰਧਾਨ ਗੁਰਪ੍ਰੀਤ ਸਿਂੰਘ ਮੰਗਵਾਲ,ਕਨਵੀਨਰ ਹਰਵਿੰਦਰ ਸਿੰਘ ਛੀਨਾ,ਕਨਵੀਨਰ ਮਨਜੀਤ ਕੋਰ ਬਾਜਵਾ,ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜਿਲਕਾ,  ਪ੍ਰਧਾਨ ਸੁਸਮਾ ਅਰੋੜਾ, ਪ੍ਰਧਾਨ ਵਿਰਸਾ ਸਿੰਘ ਪੰਨੂੰ, ਕਨਵੀਨਰ ਗੁਰਦੇਵ ਸਿੰਘ ਢਿਲੋ ਕਮਿਊਨਿਟੀ ਹੈਲਥ ਅਫਸਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਗੁਰਵਿੰਦਰ ਸਿੰਘ,ਨਰਿੰਦਰ ਸਿੰਘ,ਪ੍ਰੀਤ ਮਖੀਜਾ,ਮੈਡਮ ਦੀਪਸ਼ਿਖਾ,ਮੈਡਮ ਸਿਮਰਨ,ਓਪੀ ਨੰਦੀਵਾਲ,ਬਲਕਰਨ ਸਿੰਘ,ਮਨਜੀਤ ਸਿੰਘ ਰੇਡੀਓਗਰਾਫਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਸਿੱਧੂ ਕਲਾਸ ਫੋਰ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਗੁਰਲਾਲ ਸਿੰਘ  ਪੰਜਾਬ ਏਡ ਕੰਟਰੋਲ ਸੋਸਾਇਟੀ ਦੇ ਜਸਮੇਲ ਸਿੰਘ ਨਸ਼ਾ ਛੁਡਾਊ ਕਮੇਟੀ ਪੰਜਾਬ ਦੇ ਪ੍ਰਧਾਨ ਪਰਮਿੰਦਰ ਸਿੰਘ ਨਰਿੰਦਰ ਸ਼ਰਮਾ ਫਾਰਮਰਸੀ ਅਫਸਰ ਨਰਿੰਦਰ ਸ਼ਰਮਾ ਬਾਈ ਆਗੂ ਪੈਰਾਮੈਡੀਕਲ ਯੂਨੀਅਨ ਨਰਸਿੰਗ ਯੂਨੀਅਨ ਦੇ ਸੰਦੀਪ ਸਿੰਘ ਅਤੇ ਜਸਵਿੰਦਰ ਸਿੰਘ ਕੌੜਾ ਪ੍ਰਧਾਨ ਸਰਬਜੀਤ ਕੌਰ  ਨਵਾਂ ਸ਼ਹਿਰ  ਸਮੇਤ ਸੁਬਾਈ  ਸੀਨੀਅਰ ਆਗੂ  ਰਣਦੀਪ ਸਿੰਘ ਫਤਿਹਗੜ ਸਾਹਿਬ, ਸੁਖਜੀਤ ਸਿੰਘ ਸੇਖੋ,  ਕਰਨੈਲ ਸਿੰਘ ਮਨਜੀਤ ਸਿੰਘ ਜੀ ਐਮ ਐਲ ਟੀ  ਹਰਜੀਤ ਸਿੰਘ ਪੋਹਵਿੰਡ, ਅਵਤਾਰ ਗੰਢੂਆ, ਨਿਗਾਹੀ ਰਾਮ ਮਲੇਰਕੋਟਲਾ , ਜਸਵਿੰਦਰ ਪੰਧੇਰ, ਸੋਨੀ ਚੀਮਾ, ਬਲਜਿੰਦਰ ਬਰਨਾਲਾ, ਸਿੰਕਦਰ ਸਿੰਘ, ਬਿਕਰਮ ਸਿੰਘ, ਸਤਨਾਮ ਸਿੰਘ, ਦਲਜੀਤ ਢਿਲੋ, ਕੁਲਵਿੰਦਰ ਸਿੱਧੂ, ਬਲਜੀਤ ਸਿੰਘ ਕਹਾਲੋ,  ਸਮੇਤ ਪ੍ਰੈਸ ਸਕੱਤਰ ਰਾਵਿੰਦਰ ਸਰਮਾ ਸਮੇਤ  ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਕੱਲ ਉਹ ਨਰਿੰਦਰ ਸਿੰਘ ਪ੍ਰੀਤ ਮੁਖੀਜਾ ਮੈਡਮ ਦੀਪ ਸੇਖਾ ਰਾਮ ਪ੍ਰਸਾਦ ਕੌਰ ਜੀ ਸਿੰਘ ਮਨਿੰਦਰ ਸਿੰਘ ਵਿਕਰਮਜੀਤ ਸਿੰਘ  ਸਮੇਤ ਹੋਰ ਆਗੂਆ ਨੇ ਪ੍ਰੈਸ ਨੋਟ ਰਾਹੀ ਕਿਹਾ  ਕਿ ਇਹ ਐਪ ਬਿਨਾਂ ਕਿਸੇ ਪੂਰੇ ਵਿਚਾਰ-ਵਟਾਂਦਰੇ ਅਤੇ ਸਲਾਹ-ਮਸ਼ਵਰੇ ਦੇ ਤੋਰ ‘ਤੇ ਲਾਗੂ ਕਰਨ ਦੀ ਜਲਦਬਾਜੀ ਹੈ  ਮਹਿਕਮੇ ਦੀਆ ਬਹੁਤ ਸਾਰੀਆ ਪੋਸਟਾ  ਖਾਲੀ ਪਾਈਆ ਹਨ  ਮੁਲਾਜਮ ਇਧਰ ਉਧਥ ਡੇਪੁਟੇਸਨ ਤੇ ਲੱਗੇ ਹੋਏ ਹਨ ਫੀਲਡ ਦੇ ਮੁਲਾਜਮ ਪੰਜ ਤੋ ਵੀਹ ਕਿਲੋਮੀਟਰ ਦੇ ਘੇਰੇ ਵਿੱਚ ਡਿਉਟੀਆ ਆਪਣੇ ਨਿੱਜੀ ਸਾਧਨਾ  ਤੇ ਕਰਦੇ ਹਨ ਉਨਾ ਦਾ ਸਫਰੀ ਭੱਤੇ ਸਮੇਤ ਹੋਰ ਵੀ ਸਤੰਬਰ 2021  ਤੋ ਬੰਦ ਹੈ ਇਹ ਐਪ ਜਰੀਏ ਮੁਲਾਜਮ ਸਿਰਫ ਇਕ ਜਗਾ ਕੰਮ ਕਰ ਸਕਦਾ ਹੈ ਇਹ ਐਪ ਜਰੀਏ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਕਰਨ ਦਾ ਸਾਧਨ ਬਣਾਇਆ ਗਿਆ ਹੈ ਇਸ ਸਬੰਧੀ ਨਾਂ  ਟਰੇਨਿੰਗ ਹੋਈ ਹੈ, ਨਾਂ ਹੀ ਸਹੂਲਤਾਂ ਦਿੱਤੀਆਂ ਗਈਆਂ ਹਨ, ਅਤੇ ਹਰੇਕ ਕਰਮਚਾਰੀ ਕੋਲ ਨਾਂ ਹੀ ਸਮਾਰਟਫੋਨ ਹੈ ਅਤੇ ਨਾਂ ਹੀ ਇੰਟਰਨੈੱਟ ਦੀ ਪੁਹੰਚ ਹੈ ਜਥੇਬੰਦੀ ਦੇ ਆਗੂਆ ਨੇ ਕਿ ਐਮ ਐਪ ਨੂੰ ਜਬਰਦਸਤੀ ਨਾ ਥੋਪਿਆ ਜਾਵੇ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਮਚਾਰੀਆਂ ਅਤੇ ਜਥੇਬੰਦੀਆਂ ਨਾਲ ਪੂਰਾ ਵਿਚਾਰ-ਵਟਾਂਦਰਾ ਕੀਤਾ ਜਾਵੇ ਜਥੇਬੰਦੀ ਦੇ ਆਗੂਆ  ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਇਹ ਐਪ ਨੂੰ ਜ਼ਬਰਦਸਤੀ ਲਾਗੂ  ਕਰਨ ਦੀ ਕੋਸਿਸ ਕੀਤੀ ਗਈ ਤਾਂ ਸੂਬਾ ਪੱਧਰ ‘ਤੇ ਸਮੂਹ ਸਿਹਤ ਵਿਭਾਗ ਦੀਆ ਜਥੇਬੰਦੀਆ ਵਲੋ ਸਾਝੇ ਰੋਸ ਧਰਨੇ ਪ੍ਰਦਰਸ਼ਨ, ਕਰਕੇ ਵਿਰੋਧ ਸੁਰੂ ਕੀਤਾ ਜਾਵੇਗਾ ਇਸ ਮੋਕੇ ਹੋਰ ਆਗੂ ਵੀ ਹਾਜਰ ਸਨ

Leave a Reply

Your email address will not be published. Required fields are marked *