ਪੁਲਸ ਅਫਸਰਾਂ ਵੱਲੋਂ ਢਾਹੇ ਗਏ ਅੰਨ੍ਹੇ ਤਸ਼ੱਦਦ ਦਾ ਮਾਮਲਾ
ਐਸਐਸਪੀ ਨੇ ਪੀੜਤ ਪੱਤਰਕਾਰ ਦੇ ਤਰਤੀਮਾ ਬਿਆਨ ਦਰਜ ਕਰਨ ਲਈ ਦਿੱਤੇ ਨਿਰਦੇਸ਼
ਬਟਾਲਾ, ਗੁਰਦਾਸਪੁਰ, 8 ਅਗਸਤ (ਸਰਬਜੀਤ ਸਿੰਘ)– ਬਠਿੰਡਾ ਦੇ 2 ਸਬ ਇੰਸਪੈਕਟਰਾਂ ਦੁਆਰਾ ਬਟਾਲਾ ਦੇ ਸੀਨੀਅਰ ਪੱਤਰਕਾਰ ਬਲਵਿੰਦਰ ਭੱਲਾ ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਮਾਮਲੇ ਦਾ ਸੂ ਮੋਟੋ ਲੈਂਦਿਆਂ ਅੱਜ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਆਪਣੀ ਟੀਮ ਸਮੇਤ ਬਟਾਲਾ ਵਿਖੇ ਪਹੁੰਚੇ। ਜਿਥੇਂ ਪਹੁੰਚ ਕੇ ਉਨ੍ਹਾ ਨੇ ਸਰਕਾਰੀ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ਼ ਦਾਖਲ ਪੀੜਤ ਪੱਤਰਕਾਰ ਨਾਲ ਮੁਲਾਕਾਤ ਕਰਨ ਉਪਰੰਤ ਹਾਲ ਜਾਣਿਆਂ ਅਤੇ ਤੁਰੰਤ ਡਾਕਟਰੀ ਸਟਾਫ ਨੂੰ ਮੌਕੇ ਤੇ ਬੁਲਾ ਕੇ ਕੇਸ ਮੁਤਲਿਕ ਜਾਣਕਾਰੀ ਹਾਂਸਿਲ ਕੀਤੀ।
ਉਪਰੰਤ ਪੱਤਰਕਾਰ ਦੀ ਕੁੱਟਮਾਰ ਦੇ ਮਾਮਲੇ ‘ਚ ਦਰਜ ਮੁਕੱਦਮੇਂ ‘ਚ ਵਾਧਾ ਕਰਨ ਅਤੇ ਕਥਿਤ ਦੋਸ਼ੀ ਅਫਸਰਾਂ ਖਿਲਾਫ ਵਿਭਾਗੀ ਪੱਧਰ ਤੇ ਕਾਰਵਾਈ ਕਰਨ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਲੈਟਰ ਹੈੱਡ ਤੇ ਪੁਲਸ ਜ਼ਿਲ੍ਹਾ ਬਟਾਲਾ ਜੋ ਕਿ ਆਪ ਤਾਂ ਭਾਵੇਂ ਦਫਤਰ ‘ਚ ਮੌਜੂਦ ਨਹੀਂ ਸਨ,ਪਰ ਉਨ੍ਹਾ ਨੇ ਸਤਨਾਮ ਸਿੰਘ ਗਿੱਲ ਵੱਲੋਂ ਦਿੱਤੇ ਗਏ ਦਖਲ਼ ਤੋਂ ਬਾਅਦ ਆਪਣੇ ਰੀਡਰ ਅਤੇ ਡੀਐਸਪੀ ਸਿਟੀ ਬਟਾਲਾ ਸੰਜੀਵ ਕੁਮਾਰ ਅਧਾਰਿਤ ਟੀਮ ਨਾਲ ਮੁਲਾਕਾਤ ਕੀਤੀ। ਦੋਵਾਂ ਅਫਸਰਾਂ ਨੂੰ ਕੇਸ ਬਾਰੇ ਸੰਖੇਪਿਕ ਜਾਣਕਾਰੀ ਦਿੰਦਿਆਂ ਸ੍ਰ ਗਿੱਲ ਨੇ ਕਿਹਾ ਕਿ ਦੋਵਾਂ ਪੁਲਸ ਅਫਸਰਾਂ ਦੇ ਖਿਲਾਫ ਮੁਕੱਦਮਾਂ ਦਰਜ ਕਰਨ ਮੌਕੇ ਤਫਤੀਸੀ ਅਫਸਰ ਵੱਲੋਂ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਦਿਆਂ ਮੁਦੱਈ ਧਿਰ ਬਲਵਿੰਦਰ ਭੱਲਾ ਦੇ ਤਰਤੀਮਾ ਬਿਆਨਾ ਅਧਾਰਿਤ ਜ਼ੁਰਮ ‘ਚ ਵਾਧਾ ਕੀਤਾ ਜਾਵੇ।
ਉਨ੍ਹਾ ਨੇ ਬਟਾਲਾ ਪੁਲਸ ਨੂੰ ਕਿਹਾ ਕਿ ਮਾਮਲਾ ਜਨਤਕ ਤੌਰ ਤੇ ਇੱਕ ਮੀਡੀਆ ਕਰਮੀਂ ਦੀ ਕੀਤੀ ਗਈ ਕੁੱਟਮਾਰ ਕਰਨ ਦੇ ਵਿਸ਼ੇ ਨਾਲ ਸਬੰਧਿਤ ਹੋਣ ਕਰਕੇ ਬਠਿੰਡਾ ਪੁਲਸ ਦੇ ਐਸਐਸਪੀ ਨੂੰ ਲਿਿਖਆ ਜਾਵੇ ਕਿ ਜਿੰਨ੍ਹੀ ਦੇਰ ਮਾਣਯੋਗ ਅਦਾਲਤ ਉਕਤ ਸੰਗੀਨ ਮਾਮਲੇ ‘ਚ ਕਥਿਤ ਦੋਸ਼ੀ ਦੋਵਾਂ ਸਬ ਇੰਸਪੈਕਟਰਾਂ ਨੂੰ ਐਨ.ਓ.ਸੀ ਨਹੀਂ ਦੇ ਦਿੰਦੀ ਉਨੀ ਦੇਰ ਵਿਭਾਗੀ ਸੁੱਖ ਸਹੂਲਤਾਂ,ਇੰਕਰੀਮੈਂਟ ਅਤੇ ਵਿਭਾਗੀ ਪ੍ਰਗਤੀ ਤੇ ਰੋਕ ਲਗਾਈ ਜਾਵੇ। ਇਸ ਮੌਕੇ ਡੀਐਸਪੀ ਸੰਜੀਵ ਕੁਮਾਰ ਨੇ ਪ੍ਰੈਸ ਅਤੇ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਸਾਨੁੰ ਘੱਟ ਹਿਣਤੀ ਲੋਕ ਭਲਾਈ ਸੰਸਥਾ ਦਾ ਇੱਕ ਵਫਦ ਮਿਿਲਆ ਹੈ ਜਿਸ ‘ਚ ਸ਼ਾਮਲ ਚੇਅਰਮੈਨ ਸੰਦੀਪ ਸਿੰਘ ਰਾਜੂ,ਪੀਆਰਓ ਅੰਮ੍ਰਿਤਪਾਲ ਸਿੰਘ ਸ਼ਾਹਪੁਰ,ਅੰਮ੍ਰਿਤਪਾਲ ਸਿੰਘ ਕਲਿਆਣ,ਹਰਚਰਨ ਸਿੰਘ ਸੋਨੂੰ,ਸੰਨੀ ਕਲੇਰ,ਮਿਲਨ ਸਿੰਘ ਗਿੱਲ,ਰਾਜਵਿੰਦਰ ਸਿੰਘ ਜੋਧੇ ਆਦਿ ਸ਼ਾਮਲ ਸਨ ਨੇ ਬਲਵਿੰਦਰ ਭੱਲਾ ਦੇ ਹੱਕ ‘ਚ ਕਨੂੰਨ ਅਨੁਸਾਰ ਜ਼ੁਰਮ ‘ਚ ਵਾਧਾ ਕਰਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਦੀ ਮੰਗ ਕੀਤੀ ਹੈ।
ਡੀਐਸਪੀ ਸਿਟੀ ਬਟਾਲਾ ਨੇ ਦੱਸਿਆ ਕਿ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਪੁਲਸ ਵੱਲੋਂ ਪੁਲਸ ਥਾਣਾ ਸਿਵਲ ਲਾਈਨ ‘ਚ ਬਲਵਿੰਦਰ ਭਲਾ ਨਾਮੀਂ ਪੱਤਰਕਾਰ ਤੇ ਹਮਲੇ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਸੀ।ਜਿਸ ਤੋਂ ਬਾਅਦ ਸਾਡੇ ਵੱਲੋਂ ਬਠਿੰਡਾ ਪੁਲਸ ਨੂੰ ਭੇਜੀ ਰਿਪੋਰਟ ਦੇ ਆਧਾਰ ਤੇ ਦੋਵਾਂ ਸਬ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


