ਪਵਿੱਤਰ ਸ਼੍ਰੀ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਉਡਾਉਣ ਦੀਆਂ ਈ-ਮੇਲਾਂ ਕਰਨ ਵਾਲੇ ਹਰਿਆਣਾ ਦੇ ਸ਼ੁਭਮ ਦੁਬੇ ਇੰਜੀਨੀਅਰ ਨੂੰ ਕਾਬੂ ਕਰਨਾ ਪੰਜਾਬ ਪੁਲਿਸ ਦਾ ਵਧੀਆ ਉਪਰਾਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)–  ਆਖਿਰ ਚਾਰ ਦਿਨਾਂ ਤੋਂ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਉਡਾਉਣ ਦੀਆਂ ਈ ਮੇਲਾਂ ਰਾਹੀਂ ਧਮਕੀਆਂ ਦੇਣ ਵਾਲਾ ਹਰਿਆਣਾ ਫਰੀਦਾਬਾਦ ਦਾ ਰਹਿਣ ਵਾਲਾ ਸ਼ੁਭਮ ਦੁਬੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਬੀਤੇ ਦਿਨਾਂ ਤੋਂ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬੜੀ ਚਲਾਕੀ ਨਾਲ ਈਮੇਲਾਂ ਰਾਹੀਂ ਧਮਕੀਆਂ ਦੇ ਕੇ ਬੰਬਾਂ ਨਾਲ ਉਡਾਉਣ ਵਾਲਾ ਹਰਿਆਣਾ ਫਰੀਦਾਬਾਦ ਦਾ ਰਹਿਣ ਵਾਲਾ ਸ਼ੁਭਮ ਦੁਬੇ ਹੈ ਤੇ ਪੇਸ਼ੇ ਵਜੋਂ ਉਹ ਸਾਫਟਵੇਅਰ ਇੰਜੀਨਿਯਰ ਹੈ ਅਤੇ ਉਹ ਬਹੁਤ ਸਾਰੀਆਂ ਕੰਪਨੀਆਂ ‘ਚ ਕੰਮ ਕਰ ਚੁੱਕਾ ਹੈ ਅਤੇ ਹੁਣ ਉਹ ਬੇਰੁਜ਼ਗਾਰ ਸੀ ਹੁਣ ਇਸ ਦੀ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਦੇ  ਕਿਸ ਨਾਲ ਸਬੰਧ ਹਨ ਅਤੇ ਇਹ ਕੰਮ ਉਸ ਤੋਂ ਕਿਸ ਕਰਵਾਇਆ ਜਾ ਫਿਰ ਉਸ ਨੇ ਫੇਮਸ ਹੋਣ ਲਈ ਅਜਿਹਾ ਕੀਤਾ, ਇਹ ਸਭ ਕੁੱਝ ਅਜੇ ਪੁੱਛ ਗਿੱਛ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ,ਜਦੋਂ ਉਹਨਾਂ ਨੂੰ ਪੱਤਰਕਾਰਾ ਨੇ ਸਵਾਲ ਕੀਤਾ ਕਿ ਇਸ ਦਾ ਪਤਾ ਲਾਉਣ ਬਾਰੇ ਦੇਰੀ ਸਬੰਧੀ ਪੁੱਛਿਆ ਤਾਂ (ਉਹਨਾਂ ) ਸ੍ਰ ਭੁੱਲਰ ਸਾਹਿਬ ਨੇ ਦੱਸਿਆ ਇਹਦੇ ਵਿਚ ਤਰ੍ਹਾਂ ਤਰ੍ਹਾਂ ਦੇ ਈਮੇਲ ਹੁੰਦੇ ਹਨ ਜਿਨ੍ਹਾਂ ਦਾ ਪਤਾ ਲਾਉਣ ਵਿੱਚ ਥੋੜੀ ਦੇਰੀ ਤਾਂ ਲੱਗ ਹੀ ਜਾਂਦੀ ਹੈ ,ਉਹਨਾਂ ਦੱਸਿਆ ਫੜੇ ਵਿਆਕਤੀ ਤੋਂ ਪੁੱਛ ਗਿੱਛ ਜਾਰੀ ਹੈ ਅਤੇ ਪਤਾ ਲਾਇਆ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਕੇਹੜੇ ਸਮਾਜ਼ ਵਿਰੋਧੀ ਤੱਤਾਂ ਦਾ ਹੱਥ ਹੈ ਉਹਨਾਂ ਇਹ ਵੀ ਦੱਸਿਆ ਦਰਬਾਰ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਫੋਰਸ ਤਾਇਨਾਤ ਹੈ ਅਤੇ ਕੋਈ ਖਤਰੇ ਵਾਲੀ ਗੱਲ ਨਹੀਂ ? ਜਦੋਂ ਕਿ ਲੋਕ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਰਹੇ ਹਨ ਜੋ ਹੋਣੀ ਬਹੁਤ ਜ਼ਰੂਰੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਈ ਮੇਲ ਰਾਹੀਂ ਧਮਕੀਆਂ ਦੇ ਕੇ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਉਡਾਉਣ ਵਾਲੇ ਕਾਬੂ ਕੀਤੇ ਦੋਸ਼ੀ ਸ਼ੁਭਮ ਦੁਬੇ ਫਰੀਦਾਵਾਦ ਹਰਿਆਣਾ ਦੀ ਗ੍ਰਿਫਤਾਰੀ ਸੰਬੰਧੀ ਪੰਜਾਬ ਪੁਲਿਸ ਦੀ ਸ਼ਲਾਘਾ ਅਤੇ ਇਸ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ  ਲੋਕ ਭਗਵੰਤ ਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦੇ ਹਨ ਕਿ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਉਡਾਉਣ ਦੀਆਂ ਈ ਮੇਲਾਂ ਭੇਜਣ ਵਾਲੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਦੇਰੀ ਕਿਉ ਲਾਈ ਗਈ,ਕਿਉਂਕਿ ਰਾਜ ਦੇ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਮਾਮਲਾ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਸੀ ਜਿਥੇ ਰੋਜ਼ਾਨਾ ਦੇਸ਼ਾਂ ਵਿਦੇਸ਼ਾਂ ਦੇ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਸਰਕਾਰ ਨੇ ਧਮਕੀਆਂ ਵਾਲੇ ਈਮੇਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਪੂਰੀ ਤਰ੍ਹਾਂ ਚੁੱਪ ਕਿਉਂ ਧਾਰੀ ਰੱਖੀ, ਖਾਲਸਾ ਨੇ ਕਿਹਾ ਐਸ ਜੀ ਪੀ ਸੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ, ਤੇ ਅੰਮ੍ਰਿਤਸਰ ਤੋਂ ਕਾਂਗਰਸ ਐਮ ਪੀ ਔਜਲਾ ਸਾਹਿਬ ਨੂੰ ਪੰਜਾਬ ਸਰਕਾਰ ਦੀ ਇਸ ਮਾਮਲੇ ਵਿੱਚ ਕੀਤੀ ਢਿੱਲ ਮੱਠ ਤੇ ਕਾਫੀ ਇਤਰਾਜ਼ ਸੀ ਅਤੇ ਇਸੇ ਹੀ ਕਰਕੇ ਐਮ ਪੀ ਔਜਲਾ ਸਾਹਿਬ ਨੇ ਕੇਂਦਰ ਨੂੰ ਵੀ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਲਈ ਰਜਿਰਵ ਫੌਰਸਾ ਦੀ ਮੰਗ ਕੀਤੀ ਸੀ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਔਜਲਾ ਸਾਹਿਬ ਦੇ ਬਿਆਨ’ਚ ਸਰਕਾਰ ਅਤੇ ਪੁਲਿਸ ਨੇ ਬੜਾ ਜ਼ੋਰ ਦੇ ਕੇ ਕਿਹਾ ਸੀ ਕਿ ਕੇਂਦਰੀ ਸੁਰੱਖਿਆ ਬਲਾਂ ਦੀ ਜ਼ਰੂਰਤ ਨਹੀਂ ? ਪੰਜਾਬ ਪੁਲਿਸ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸਤੈਦ ਹੈ, ਭਾਈ ਖਾਲਸਾ ਨੇ ਕਿਹਾ ਪੁਲਿਸ ਅਧਿਕਾਰੀ ਸ਼੍ਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦਾ ਦੱਸਣਾ ਹੈ ਕਿ ਪੁੱਛ ਗਿੱਛ ਤੋਂ ਬਾਅਦ ਪਤਾ ਲੱਗਾਗੇ ਕਿ ਫੜੇ ਦੋਸ਼ੀ ਦੇ ਕਿਸੇ ਸਮਾਜ ਵਿਰੋਧੀ ਤੱਤਾਂ ਨਾਲ ਕੋਈ ਸਬੰਧ ਹਨ ਜਾ ਫਿਰ ਇਸ ਨੇ ਆਪਣੇ ਆਪ ਨੂੰ ਫੇਮਸ ਕਰਨ ਲਈ ਅਜਿਹਾ ਕੀਤਾ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਇਸ ਵਿਚ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਦੇ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ,ਕਿਉਂਕਿ ਪੁਲੀਸ ਨੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਪਹਿਲਾਂ ਕੋਈ ਦਿੱਲ ਚਸਪੀ ਨਹੀਂ ਦਿਖਾਈ ਅਤੇ ਜਦੋਂ ਸਿਆਸੀ ਆਗੂਆਂ,ਲੋਕਾਂ ਅਤੇ ਪੰਥਕ ਹਿਤਾਇਸੀਆਂ ਨੇ ਸਰਕਾਰ ਦੀ ਢਿੱਲ ਮੱਠ ਤੇ ਸਵਾਲ ਖੜ੍ਹੇ ਕੀਤੇ ਤਾਂ ਪੁਲਿਸ ਨੇ ਦੋਸ਼ੀ ਨੂੰ ਗਿਰਫ਼ਤਾਰ ਕਰ ਵੀ ਲਿਆ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਹੈ ,ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਰਬਾਰ ਸਾਹਿਬ ਨੂੰ ਈਮੇਲ ਰਾਹੀਂ ਧਮਕੀਆਂ ਦੇ ਕੇ ਉਡਾਉਣ ਵਾਲੇ ਕਾਬੂ ਕੀਤੇ ਦੋਸ਼ੀ ਸ਼ੁਭਮ ਦੁਬੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਦੀ ਇਸ ਸਬੰਧੀ ਵਰਤੀ ਢਿੱਲ ਮੱਠ ਅਤੇ ਪੁਲਿਸ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਵੱਲੋਂ ਕਾਬੂ ਕੀਤੇ ਦੋਸ਼ੀ ਸ਼ੁਭਮ ਦੁਬੇ ਸਬੰਧੀ ਦਿੱਤੇ ਬਿਆਨ ਲੋਕਾਂ ਨੂੰ ਪਚ ਨਹੀਂ ਰਹੇ ? ਇਸ ਕਰਕੇ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਸਾਹਮਣੇ ਸਚਾਈ ਲਿਆਂਦੀ ਜਾ ਸਕੇ ।

Leave a Reply

Your email address will not be published. Required fields are marked *