ਦੂਜੇ ਦਿਨ ਵੀ ਸਰਕਾਰ ਸੁੱਤੀ ਕੁੰਭਕਰਨੀ ਨੀਂਦ
ਗੁਰਦਾਸਪੁਰ 12 ਅਕਤੂਬਰ (ਸਰਬਜੀਤ ਸਿੰਘ)— ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸੱਤਾ ਹਾਸਲ ਕਰਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਡੇ ਰਾਜ ਕਾਲ ਆਉਣ ਦੌਰਾਨ ਪੰਜਾਬ ਵਿੱਚ ਕੋਈ ਵੀ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਲਈ ਰੋਸ਼ ਪ੍ਰਦਰਸ਼ਨ ਨਹੀਂ ਕਰੇਗਾ। ਹਰ ਇੱਕ ਦੀ ਮੰਗ ਤੁਰੰਤ ਪੂਰੀ ਕੀਤੀ ਜਾਵੇਗੀ ਤਾਂ ਸੂਬੇ ਨੂੰ ਮੁੜ ਖੁਸ਼ਹਾਲ ਕੀਤਾ ਜਾਵੇ। ਪਰ ਹੋਇਆ ਇਸਦਾ ਉਲਟ। ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਸੂਬਾ ਸਰਪ੍ਰਸਤ ਰਘਬੀਰ ਸਿੰਘ ਬਡਵਾਲ ਵੱਲੋਂ ਦੱਸਿਆ ਗਿਆ ਕਿ ਸੂਬਾ ਕਮੇਟੀ ਵਲੋ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਮਿਤੀ 10 ਅਕਤੂਬਰ ਤੋਂ 15 ਅਕਤੂਬਰ ਤੱਕ ਦਫਤਰਾਂ ਦਾ ਕੰਮ ਮੁਕੰਮਲ ਠੱਪ ਰੱਖਣ ਦੇ ਐਲਾਨ ਅਨੁਸਾਰ ਜਿਲਾ ਗੁਰਦਾਸਪੁਰ ਦੇ ਸਮੂਹ ਵਿਭਾਗਾਂ ਵਿੱਚ ਦੂਜੇ ਦਿਨ ਵੀ ਕੰਮ ਠੱਪ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਧਾਨ ਸਾਵਨ ਸਿੰਘ, ਜਨਰਲ ਸਕੱਤਰ ਰਾਜਦੀਪ ਸਿੰਘ ਰੰਧਾਵਾ, ਵਿੱਤ ਸਕੱਤਰ ਮੈਨੂੰਐਲ ਨਾਹਰ ਨੇ ਦੱਸਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆ ਹੱਕੀ ਮੰਗਾਂ ਦੇ ਰੋਸ ਵੱਜੋਂ ਸੂਬੇ ਭਰ ਵਿੱਚ 4 ਜੋਨਲ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰ ਸਰਕਾਰ ਵੱਲੋਂ ਮਨਿਸਟੀਰੀਅਲ ਮੁਲਾਜਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਨਾ ਤਾਂ ਮੀਟਿੰਗ ਦਿੱਤੀ ਗਈ ਅਤੇ ਨਾ ਹੀ ਮੰਗਾਂ ਦਾ ਹੱਲ ਹੋਇਆ। ਜਿਸ ਕਾਰਨ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਮਜਬੂਰਨ ਕਲਮਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਆਗੂਆਂ ਨੇ ਅਗੇ ਕਿਹਾ ਕਿ ਅਗਰ ਜਲਦ ਹੀ ਮੁੱਖ ਮੰਤਰੀ ਪੰਜਾਬ ਨਾਲ ਜਥੇਬੰਦੀ ਨੂੰ ਪੈਨਲ ਮੀਟਿੰਗ ਦਾ ਸੱਦਾ ਦੇਕੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਸੂਬੇ ਭਰ ਦੇ ਮੁਲਾਜਮ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ ਕਰਨ ਲਈ ਮਜਬੂਰ ਹੋਣਗੇ। ਜਿਕਰਯੋਗ ਹੈ ਕਿ ਖਜਾਨਾ ਦਫਤਰ, ਲੋਕ ਨਿਰਮਾਣ ਵਿਭਾਗ, ਸਿਵਲ ਸਰਜਨ ਦਫਤਰ, ਡੀਸੀ ਦਫਤਰ, ਐਕਸਾਈਜ ਵਿਭਾਗ, ਖੇਤੀਬਾੜੀ ਵਿਭਾਗ, ਡੀ.ਟੀ.ਉ.ਦਫਤਰ, ਨਹਿਰੀ ਵਿਭਾਗ, ਜਲ ਸਪਲਾਈ ਸੈਨੀਟੇਸ਼ਨ , ਫੂਡ ਸਪਲਾਈ ਵਿਭਾਗ, ਬਾਗਬਾਨੀ, ਆਂਕੜਾ ਵਿਭਾਗ, ਮੱਛੀ ਪਾਲਣ ਵਿਭਾਗ, ਜੰਗਲਾਤ ਵਿਭਾਗ, ਪਸ਼ੂ ਪਾਲਣ ਵਿਭਾਗ, ਬੀਡੀਪੀਉ ਦਫਤਰ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਨਹਿਰੀ ਵਿਭਾਗ, ਜਿਲਾ ਸਿੱਖਿਆ ਵਿਭਾਗ, ਸਹਿਕਾਰਤਾ ਵਿਭਾਗ, ਰੋਜ਼ਗਾਰ ਦਫਤਰ, , ਬਲਾਕ ਵਿਕਾਸ ਦਫਤਰ ਸਮੇਤ ਵੱਖ ਵੱਖ ਵਿਭਾਗਾਂ ਵਿੱਚ ਕੰਮ ਮੁਕੰਮਲ ਠੱਪ ਰਿਹਾ। ਸਰਕਾਰ ਵੱਲੋਂ ਅਜੇ ਤੱਕ ਮਨਿਸਟੀਰੀਅਲ ਮੁਲਾਜਮਾਂ ਦਾ ਰੋਸ ਸ਼ਾਂਤ ਕਰਨ ਲਈ ਕੋਈ ਪਹਿਲ ਕਦਮੀ ਨਜਰ ਨਹੀਂ ਆ ਰਹੀ, ਜਿਸ ਕਾਰਨ ਉਮੀਦ ਹੈ ਕਿ ਦਫਤਰਾਂ ਵਿੱਚ ਆਪਣੇ ਕੰਮਾਂ ਲਈ ਪਹੁੰਚਣ ਵਾਲੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਬਲਜਿੰਦਰ ਸਿੰਘ ਸੈਣੀ, ਸਰਬਜੀਤ ਮੁਲਤਾਨੀ, ਨਰਿੰਦਰ ਸ਼ਰਮਾ, ਦਲਬੀਰ ਭੋਗਲ, ਗੁਰਜੀਤ ਰੰਧਾਵਾ, ਮੈਨੂੰਐਲ ਨਾਹਰ, ਪੁਨੀਤ ਸਾਗਰ , ਪੁਸਪਿੰਦਰ ਸਿੰਘ ਔਲਖ, ਮਨਦੀਪ ਢਿੱਲੋਂ, ਮਨਜੀਤ ਲਾਲ, ਨਵਤੇਜ ਸਿੰਘ,ਸਤਨਾਮ ਸਿੰਘ ਡੇਹਰੀਵਾਲ, ਕਮਲਜੀਤ ਸਿੰਘ ਸਿੰਗਾਰੀ, ਸੁਨੀਤਾ ਕੁਮਾਰੀ, ਮੀਰਾ, ਸਰਬਜੀਤ ਕੌਰ, ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।