ਡੀ.ਐਸ.ਪੀ ਮੰਗਲ ਸਿੰਘ ਲੋਕਾਂ ਨੂੰ ਕੀਤੀ ਅਪੀਲ ਨਸ਼ੇ ਦੇ ਖਾਤਮੇ ਲਈ ਪੁਲਸ ਦਾ ਦਿੱਤਾ ਜਾਵੇ ਸਹਿਯੋਗ
ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ ’ਤੇ ਉਪ ਪੁਲਸ ਕਪਤਾਨ ਦੀਨਾਨਗਰ ਮੰਗਲ ਸਿੰਘ ਦੀ ਅਗੁਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਦੇ ਦਿਸਾਂ ਨਿਰਦੇਸਾ ਹੇਠ ਉਪ ਕਪਤਾਨ ਪੁਲਿਸ ਦੀਨਾਨਗਰ ਵੱਲੋਂ ਮੁੱਖ ਅਫਸਰ ਥਾਣਾ ਬਹਿਰਾਮਪੁਰ , ਦੋਰਾਂਗਲਾ ਅਤੇ ਦੀਨਾਨਗਰ ਸਮੇਤ 100 ਪੁਲਿਸ ਕਮਰਚਾਰੀਆਂ ਨਾਲ ਸਬ-ਡਵੀਜਨ ਦੀਨਾਨਗਰ ਦੇ 12 ਪਿੰਡਾਂ ਦੀ ਅਚਨਚੇਤ ਸਰਚ ਕੀਤੀ ਗਈ ਅਤੇ ਕਰੀਬ 50 ਸੱਕੀ ਨਸਾ ਤਸਕਰਾ, ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਪਰ ਰੇਡ ਕਰਕੇ ਚੈਕਿੰਗ ਕੀਤੀ ਗਈ । ਸਰਚ ਅਪਰੇਸਨ ਦੌਰਾਨ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਦੀ ਪੁਲਿਸ ਨੂੰ ਇਤਲਾਹ ਦੇਣ ਅਤੇ ਇਤਲਾਹ ਦੇਣ ਵਾਲੇ ਦਾ ਨਾਮ ਪਤਾ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਠੋਸ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੀ ਨੋਜਵਾਨ ਪੀੜੀ ਨੂੰ ਨਸ਼ਿਆਂ ਦੀ ਦਲ-ਦਲ ਤੋਂ ਬਚਾਇਆ ਜਾ ਸਕੇ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਸਿਰਜਨਾ ਕੀਤੀ ਜਾ ਸਕੇ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਖਾਤਮੇ ਲਈ ਪੁਲਸ ਦਾ ਸਹਿਯੋਗ ਕੀਤੀ ਜਾਵੇ।