ਜੰਮੂ ਕਸ਼ਮੀਰ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਜੰਮੂ ਕਸ਼ਮੀਰ ਦੇ ਬਾਰਡਰਾਂ ਤੇ ਅੱਤਵਾਦੀਆਂ ਦੇ ਹਮਲਿਆਂ ਰਾਹੀਂ ਦੇਸ਼ ਦੇ ਨੌਜਵਾਨਾਂ ਤੇ ਉੱਚ ਅਧਿਕਾਰੀਆਂ ਦੇ ਸ਼ਹੀਦ ਹੋਣਾ ਗਹਿਰੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਨਿੱਤ ਦਿਨ ਅੱਤਵਾਦੀ ਸੁਰੱਖਿਆ ਬਲਾਂ ਤੇ ਘਾਤ ਲਾ ਕੇ ਹਮਲੇ ਕਰਕੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰੀ ਜਾ ਰਹੇ ਹਨ ਅਤੇ ਇਹ ਦੇਸ਼ ਫੌਜ ਵਿਰੋਧੀ ਵਰਤਾਰਾ ਲਗਾਤਾਰ ਜਾਰੀ ਹੈ ਅਤੇ ਇਸੇ ਤਹਿਤ ਬੀਤੇ ਦਿਨੀਂ ਜੰਮੂ ਖੇਤਰ ਦੇ ਕੰਠੂਆ ਖੇਤਰ’ਚ ਸੁਰੱਖਿਆ ਫੌਰਸਾਂ ਅਤੇ ਅੱਤਵਾਦੀਆਂ ਵਿਚਕਾਰ ਜਬਰ ਦਸਤ ਕਈ ਘੰਟੇ ਤੱਕ ਮੁਕਾਬਲਾ ਚੱਲਿਆ ਜਿਸ ਦੇ ਸਿੱਟੇ ਵਜੋਂ ਤਿੰਨ ਫ਼ੌਜੀ ਜਵਾਨ ਸ਼ਹੀਦ ਹੋਏ ਅਤੇ ਤਿੰਨ ਅਤਿਵਾਦੀਆਂ ਨੂੰ ਵੀ ਢੇਰ ਕੀਤਾ ਗਿਆ, ਨਿੱਤ ਦਿਨ ਤੁਰੰਗੇ’ਚ ਲੁਪੇਟ ਕੇ ਸ਼ਹੀਦਾਂ ਦੀਆਂ ਲਾਸ਼ਾਂ ਪਿੰਡ ਤੇ ਸ਼ਹਿਰਾ’ਚ ਪਹੁੰਚਣਾ ਸਰਕਾਰ ਦੀ ਗਹਿਰੀ ਚਿੰਤਾ ਦਾ ਵਿਸ਼ਾ ਬਣਿਆ ਪਿਆ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਭ ਤੋਂ ਪਹਿਲਾਂ ਜੰਮੂ ਦੇ ਕੰਠੂਆਂ ਖੇਤਰ’ਚ ਸ਼ਹੀਦ ਤਿੰਨ ਨੌਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਬੰਧਤ ਪ੍ਰਵਾਰਾ ਨੂੰ ਭਾਣਾ ਮੰਨਣ ਦੀ ਪਰਮਾਤਮਾ ਅੱਗੇ ਅਰਦਾਸ ਕਰਦੀ ਹੋਈ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਸਰਕਾਰ ਇੱਕ ਵਾਰ ਇਸ ਮੁੱਦੇ ਤੇ ਦੇਸ਼ ਵਿਰੋਧੀਆਂ ਨੂੰ ਠੱਲ ਪਾਉਣ ਲਈ ਕੋਈ ਵੱਡਾ ਰੀਚਰਚ ਓਪਰੇਸ਼ਨ ਚਲਾਉਣ ਅਤੇ ਨਿੱਤ ਦਿਨ ਹੋਣ ਵਾਲੇ ਅੱਤਵਾਦੀਆਂ ਦੇ ਹਮਲਿਆਂ ਨੂੰ ਰੋਕਣ ਲਈ ਲਈ ਵੱਡੀ ਪੱਧਰ ਤੇ ਜੰਗੀ ਮੁਹਿੰਮ ਚਲਾਈ ਜਾਵੇ ਤਾਂ ਕਿ ਨਿੱਤ ਦਿਨ ਦੇਸ਼ ਦੇ ਤਿਰੰਗੇ ਵਿਚ ਸ਼ਹੀਦ ਹੋਏ ਸਹੀਦਾ ਦੇ ਪ੍ਰਵਾਰਾਂ ਪਿੰਡਾਂ ਸ਼ਹਿਰ ਨਿਵਾਸੀਆਂ ਦੇ ਲੋਕਾਂ ਕੋਲ ਪਹੁੰਚਣ ਵਾਲੀਆਂ ਲਾਸ਼ਾਂ ਦੇ ਦੇਸ਼ ਵਿਰੋਧੀ ਤਾਕਤਾਂ ਨੂੰ ਠੱਲ੍ਹ ਪਾਈ ਜਾ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜੰਮੂ ਦੇ ਕੰਠੂਆਂ ਖੇਤਰ’ਚ ਸ਼ਹੀਦ ਹੋਏ ਤਿੰਨ ਨੌਜਵਾਨਾਂ ਦੀ ਸ਼ਹੀਦੀ ਨੂੰ ਸਲਾਮ, ਪ੍ਰਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ, ਪ੍ਰਵਾਰਾ ਨੂੰ ਢੁਕਵਾਂ ਮੁਆਵਜ਼ਾ ਅਤੇ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਕੋਈ ਵਿਸ਼ੇਸ਼ ਜੰਗੀ ਉਪਰਾਲੇ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਭਾਈ ਖਾਲਸਾ ਨੇ ਕਿਹਾ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਲੋੜ ਅਨੁਸਾਰ ਮੁਵਾਆਜਾ ਤੇ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਕਈ ਪਰਵਾਰਾਂ ਦਾ ਇੱਕ ਪੁੱਤਰ ਹੋਵੇ ਤੇ ਉਹ ਵੀ ਦੇਸ਼ ਤੋਂ ਸ਼ਹੀਦ ਹੋ ਜਾਵੇ ਅਜਿਹੇ ਪ੍ਰਵਾਰਾ ਦੀ ਜਾਂਚ ਕਰਨ ਲਈ ਸ਼ਹੀਦ ਵੈਲਫੇਅਰ ਕਮੇਟੀਆਂ ਦੀ ਰੀਪੋਰਟ ਤੇ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ ।


