ਲੁਧਿਆਣਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)— ਅੱਜ ਬਲਾਕ ਮਾਂਗਟ 1 ਜਿਲ੍ਹਾ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਆਲੋਵਾਲ ਵਿਖੇ ਗ੍ਰੈਜੂਏਸ਼ਨ ਸੈਰੇਮਨੀ ਅਤੇ ਸਕੂਲ ਦਾ ਸਲਾਨਾ ਦਿਵਸ ਮਨਾਇਆ ਗਿਆ। ਸਲਾਨਾ ਦਿਵਸ ਦੇ ਮੌਕੇ ਤੇ ਸਕੂਲ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਇਸ ਸਲਾਨਾ ਸਮਾਗਮ ਵਿੱਚ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਸਮੇਤ ਮੌਜੂਦਾ ਅਤੇ ਸਾਬਕਾ ਸਰਪੰਚ ਸ਼ਾਮਿਲ ਹੋਏ। ਸਕੂਲ ਦੀ ਸਲਾਨਾ ਰਿਪੋਰਟ ਸਕੂਲ ਮੁਖੀ ਸ਼ੰਭੂ ਪ੍ਰਸਾਦ ਵਲੋਂ ਪੜ੍ਹੀ ਗਈ। ਵਿਦਿਆਰਥੀਆਂ ਵਲੋਂ ਸ਼ਾਨਦਾਰ ਵਿੱਦਿਅਕ ਪੇਸ਼ਕਾਰੀਆਂ ਕੀਤੀਆਂ ਗਈਆਂ। ਹਾਜ਼ਰ ਗ੍ਰਾਮ ਪੰਚਾਇਤ ਵਲੋਂ ਸਲਾਨਾ ਪ੍ਰੀਖਿਆਵਾਂ ਦੌਰਾਨ ਪਹਿਲੇ,ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਸਟਾਫ਼ ਵੱਲੋਂ ਸਕੂਲ ਦੀ ਤਰੱਕੀ ਵਿੱਚ ਸਹਿਯੋਗ ਕਰਨ ਵਾਲੇ ਸੱਜਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਮੁਖੀ ਬਾਬਾ ਸੁਖਵਿੰਦਰ ਸਿੰਘ ਜੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਓਹਨਾਂ ਹਾਜ਼ਰ ਪਤਵੰਤੇ ਸੱਜਣਾ ਨੂੰ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਮਹਤੱਤਾ ਬਾਰੇ ਆਪਣੇ ਵਿਚਾਰਾਂ ਨਾਲ ਨਿਹਾਲ ਕੀਤਾ।ਇਸ ਸਮਾਗਮ ਵਿੱਚ ਪਿੰਡ ਦੇ ਸਰਪੰਚ ਸ ਕੁਲਦੀਪ ਸਿੰਘ , ਸਾਬਕਾ ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਸੁਖਵੀਰ ਸਿੰਘ, ਬਾਬਾ ਸੁਖਵਿੰਦਰ ਸਿੰਘ ,ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਸ. ਸਾਹਿਬ ਸਿੰਘ, ਸੁਖਵਿੰਦਰ ਸਿੰਘ ਬਲਵਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ,, ਸ਼੍ਰੀ ਠਾਕੁਰ ਦਾਸ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਅਸ਼ੋਕ ਕੁਮਾਰ, ਸਤਵਿੰਦਰ ਕੁਮਾਰ, ਸ਼੍ਰੀਮਤੀ ਰਾਜਵਿੰਦਰ ਕੌਰ ਸਾਬਕਾ ਸਕੂਲ ਮੁਖੀ ਸਰਕਾਰੀ ਪ੍ਰਾਇਮਰੀ ਸਕੂਲ ਆਲੋਵਾਲ, ਜਤਿੰਦਰ ਕੁਮਾਰ ਸੈਂਟਰ ਹੈਡ ਟੀਚਰ ਵਿਸ਼ਾਲ ਸ਼ਰਮਾ (ਬੀ.ਆਰ.ਸੀ ),ਸੁੱਖਾ ਰਾਮ ਮੈਂਬਰ ਪੰਚਾਇਤ ਕਮਲਜੀਤ ਕੌਰ ਮੈਂਬਰ ਪੰਚਾਇਤ ਉੱਘੇ ਤੌਰ ਤੇ ਸ਼ਾਮਿਲ ਹੋਏ। ਸਕੂਲ ਸਟਾਫ਼ ਸ਼ੰਭੂ ਪ੍ਰਸਾਦ, ਕਰਨੈਲ ਸਿੰਘ, ਹਿਮਾਂਸ਼ੀ ਵਲੋਂ ਆਏ ਹੋਏ ਸਮੂਹ ਸੱਜਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।


