ਜਿੰਨਾ ਯੋਗ ਵੋਟਰਾਂ ਦੀਆਂ ਵੋਟਾਂ ਹਾਲੇ ਤੱਕ ਨਹੀਂ ਬਣੀਆਂ, ਉਹ ਉਹ ਮਿਤੀ 24 ਜਨਵਰੀ 2025 ਤੱਕ ਫਾਰਮ ਭਰ ਕੇ ਆਪਣੀਆਂ ਵੋਟਾਂ ਜ਼ਰੂਰ ਬਣਵਾ ਲੈਣ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ ) – ਮਾਨਯੋਗ ਗੁਰਦੁਆਰਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਸਮੂਹ 06 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕਿਆਂ 104-ਸ੍ਰੀ ਹਰਗੋਬਿੰਦਪੁਰ, 105-ਬਟਾਲਾ, 106-ਕਾਲਾ ਅਫ਼ਗ਼ਾਨਾਂ, 107-ਡੇਰਾ ਬਾਬਾ ਨਾਨਕ, 108-ਧਾਰੀਵਾਲ ਅਤੇ 109-ਗੁਰਦਾਸਪੁਰ ਵਿਚ ਗੁਰਦੁਆਰਾ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਨਿਰਧਾਰਿਤ ਸਥਾਨਾਂ ਦਫ਼ਤਰ ਡਿਪਟੀ ਕਮਿਸ਼ਨਰ, ਸਬੰਧਿਤ ਰਿਵਾਈਜ਼ਿੰਗ ਅਥਾਰਿਟੀਜ਼/ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ, ਸਮੂਹ ਤਹਿਸੀਲ ਦਫ਼ਤਰਾਂ, ਪਟਵਾਰ ਸਰਕਲਾਂ ਵਿਚਲੇ ਪਟਵਾਰੀਆਂ ਦੇ ਦਫ਼ਤਰਾਂ ਅਤੇ ਸਮੂਹ ਨੋਟੀਫਾਈਡ ਸਿੱਖ ਗੁਰਦੁਆਰਿਆਂ ਵਿਚ ਮਿਤੀ 03.01.2025 ਨੂੰ ਕਰਵਾ ਦਿੱਤੀ ਜਾਵੇਗੀ ਹੈ ਅਤੇ 3 ਜਨਵਰੀ ਤੋਂ ਇਹਨਾਂ ਸਥਾਨਾਂ ਤੇ ਵੋਟਰ ਸੂਚੀਆਂ ਦੇਖਣ ਲਈ ਉਪਲਬਧ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਸਮੂਹ ਚੋਣ ਹਲਕਿਆਂ ਦੀਆਂ ਰਿਵਾਈਜ਼ਿੰਗ ਅਥਾਰਿਟੀਜ਼ 104-ਸ੍ਰੀ ਹਰਗੋਬਿੰਦਪੁਰ (ਐੱਸ.ਡੀ.ਐੱਮ. ਕਲਾਨੌਰ), 105-ਬਟਾਲਾ (ਐੱਸ.ਡੀ.ਐੱਮ. ਬਟਾਲਾ), 106-ਕਾਲਾ ਅਫ਼ਗ਼ਾਨਾਂ (ਐੱਸ.ਡੀ.ਐੱਮ. ਫ਼ਤਿਹਗੜ੍ਹ ਚੂੜੀਆਂ), 107-ਡੇਰਾ ਬਾਬਾ ਨਾਨਕ (ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ), 108-ਧਾਰੀਵਾਲ (ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ) ਅਤੇ 109-ਗੁਰਦਾਸਪੁਰ (ਐੱਸ.ਡੀ.ਐੱਮ. ਗੁਰਦਾਸਪੁਰ) ਵੱਲੋਂ ਡਰਾਫ਼ਟ ਵੋਟਰ ਸੂਚੀ ਉੱਪਰ ਦਾਅਵੇ/ਇਤਰਾਜ਼ ਮਿਤੀ 3 ਜਨਵਰੀ 2025 ਤੋਂ 24 ਜਨਵਰੀ 2025 ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਪ੍ਰਾਪਤ ਹੋਏ ਦਾਅਵੇ/ਇਤਰਾਜ਼ਾਂ ਦਾ ਨਿਪਟਾਰਾ ਮਿਤੀ 05 ਫਰਵਰੀ 2025 ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਵਾਨ ਹੋਵੇ ਦਾਅਵੇ/ਇਤਰਾਜ਼ਾਂ ਦੇ ਮਸੌਦੇ/ਸਪਲੀਮੈਂਟ ਤਿਆਰ ਕਰਕੇ ਪ੍ਰਿੰਟਿੰਗ ਮਿਤੀ 24 ਫਰਵਰੀ 2025 ਤੱਕ ਕਰਵਾਈ ਜਾਵੇਗੀ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 25 ਫਰਵਰੀ 2025 ਨੂੰ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਡਰਾਫ਼ਟ ਵੋਟਰ ਸੂਚੀ ਵਿਚ ਕੋਈ ਕਲੈਰੀਕਲ ਜਾਂ ਛਪਾਈ ਸਬੰਧੀ ਨੁਕਸ ਹੋਵੇ, ਤਾਂ ਸਬੰਧਿਤ ਰਿਵਾਈਜ਼ਿੰਗ ਅਥਾਰਿਟੀਜ਼ ਦੇ ਧਿਆਨ ਵਿਚ ਲਿਆਂਦੀ ਜਾਵੇ, ਤਾਂ ਜੋ ਅੰਤਿਮ ਪ੍ਰਕਾਸ਼ਨਾਂ ਤੋਂ ਪਹਿਲਾਂ ਇਸ ਵਿਚ ਲੋੜੀਂਦੀ ਸੋਧ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਡਰਾਫ਼ਟ ਵੋਟਰ ਸੂਚੀ ਸਬੰਧੀ ਬਿਨੈਕਾਰ/ਇਤਰਾਜ਼ਕਰਤਾ ਆਪਣੇ ਦਾਅਵੇ/ਇਤਰਾਜ਼ ਲਿਖਤੀ ਰੂਪ ਵਿਚ ਤਸਦੀਕੀ ਤੌਰ ਤੇ ਆਪਣੇ ਰਿਵਾਈਜ਼ਿੰਗ ਅਥਾਰਿਟੀਜ਼ ਨੂੰ ਨਿੱਜੀ ਤੌਰ ਤੇ, ਲਿਖਤੀ, ਡਾਕ ਰਾਹੀਂ ਜਾਂ ਕਿਸੇ ਅਜਿਹੇ ਏਜੰਟ, ਜੋ ਕਿ ਲਿਖਤੀ ਤੌਰ ਤੇ ਪ੍ਰਵਾਨਿਤ ਹੋਵੇ, ਰਾਹੀਂ ਮਿਥੀ ਹੋਈ ਮਿਤੀ ਤੱਕ ਭੇਜੇ ਜਾ ਸਕਦੇ ਹਨ। ਕੇਵਲ ਉਹ ਵਿਅਕਤੀ, ਜਿਸ ਦੀ ਉਮਰ 21 ਸਾਲ ਜਾਂ ਇਸ ਤੋਂ ਉੱਪਰ ਹੋਵੇ ਅਤੇ ਜਿਸ ਦਾ ਨਾਮ ਉਸ ਚੋਣ ਹਲਕੇ ਦੀ ਵੋਟਰ ਸੂਚੀ ਵਿਚ ਪਹਿਲਾਂ ਹੀ ਦਰਜ਼ ਹੋਵੇ, ਹੀ ਇਤਰਾਜ਼ ਪੇਸ਼ ਕਰ ਸਕਦਾ ਹੈ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿੰਨਾ ਦੀਆਂ ਹਾਲੇ ਤੱਕ ਵੋਟਾਂ ਨਹੀਂ ਬਣੀਆਂ, ਉਹ ਉਹ ਮਿਤੀ 24.1.2025 ਤੱਕ ਫਾਰਮ ਭਰ ਕੇ ਆਪਣੀਆਂ ਵੋਟਾਂ ਜ਼ਰੂਰ ਬਣਵਾ ਲੈਣ। ਉਨ੍ਹਾਂ ਕਿਹਾ ਕਿ ਵੋਟਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਵੋਟਰ ਹੈਲਪ ਲਾਈਨ ਨੰਬਰ 1950 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ।