ਸੀਪੀਆਈਐਮ, ਸੀਪੀਆਈਐਮਐਲ ਲਿਬਰੇਸ਼ਨ  ਅਤੇ ਆਰਐਮਪੀ ਆਈ ਦੀਆਂ ਖੱਬੀਆਂ ਧਿਰਾਂ ਵੱਲੋਂ ਅਮਿਤ ਸ਼ਾਹ ਖਿਲਾਫ ਕੀਤੀ ਰੋਸ਼ ਰੈਲੀ

ਗੁਰਦਾਸਪੁਰ

ਗੁਰਦਾਸਪੁਰ, 30 ਦਸੰਬਰ (ਸਰਬਜੀਤ ਸਿੰਘ)– ਇੱਥੇ ਫੈਜਪਰਾ ਰੋਡ ਲਿਬਰੇਸ਼ਨ ਦਫਤਰ ਵਿਖੇ ਸੀਪੀਆਈਐਮ, ਸੀਪੀਆਈਐਮਐਲ ਲਿਬਰੇਸ਼ਨ  ਅਤੇ ਆਰਐਮਪੀ ਆਈ ਦੀਆਂ ਖੱਬੀਆਂ ਧਿਰਾਂ ਵੱਲੋਂ ਭਾਰਤ ਪੱਧਰ ਉੱਪਰ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਤੋ ਇਸਤੀਫਾ ਲੈਣ ਲਈ ਕੀਤੀਆਂ ਜਾ ਰਹੀਆਂ ਰੈਲੀਆਂ ਅਤੇ ਪ੍ਰਦਰਸ਼ਨਾਂ ਦੇ ਦਿਤੇ‌ ਸਦੇ‌‌ ਦੇ  ਤਹਿਤ ਰੈਲੀ ਕੀਤੀ ਗਈ ਅਤੇ ਰੈਲੀ ਉਪਰੰਤ ਰੇਲਵੇ ਲਾਈਨ ਦੇ ਨਜ਼ਦੀਕ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਰੈਲੀ ਵਿੱਚ ਬੋਲਦਿਆਂ ਮਾਸਟਰ ਰਘਬੀਰ ਸਿੰਘ‌ ਪਕੀਵਾਂ, ਜਨਕਰਾਜ, ਗੁਲਜ਼ਾਰ ਸਿੰਘ ਭੁੰਬਲੀ, ਸ਼ਮਸ਼ੇਰ ਸਿੰਘ ਨਵਾਂ ਪਿੰਡ ਅਤੇ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਦੇਸ਼ ਦੀ ਜਿੰਮੇਵਾਰ ਕੁਰਸੀ ਤੇ ਬੈਠ ਕੇ ਦੇਸ਼ ਦੇ ਗ੍ਰਿਹ ਮੰਤਰੀ ਵੱਲੋਂ ਦੇਸ਼ ਦੀ ਰਾਜਸਭਾ ਵਿੱਚ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਵਿਰੁੱਧ ਬੋਲੀ ਗਈ ਭਾਸ਼ਾ ਦਾ ਖੱਬੀਆਂ ਧਿਰਾਂ  ਗੰਭੀਰ ਨੋਟਸ ਲੈਂਦੀਆਂ ਹਨ ਅਤੇ ਮੰਗ ਕਰਦੀਆਂ ਹਨ ਕਿ ਦੇਸ਼ ਦਾ ਗ੍ਰਿਹ ਮੰਤਰੀ ਅਸਤੀਫਾ ਦੇਵੇ ਅਤੇ ਡਾਕਟਰ ਬਾਬਾ ਭੀਮਰਾਊ ਅੰਬੇਦਕਰ ਦੇ ਸੰਬੰਧ ਵਿੱਚ ਬੋਲੇ ਗਏ‌ ਘਮੰਡੀ ਲਫਜ਼ਾਂ ਦੀ ਮੁਆਫੀ ਮੰਗੇ। ਆਗੂਆਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਸੰਵਿਧਾਨ ਦੇ ਨਿਰਮਾਤਾ ਵਿਰੁੱਧ ਬੋਲੀ ਗਈ ਭਾਸ਼ਾ ਅਸਲ ਵਿੱਚ ਦਰਸਾਉਂਦੀ ਹੈ ਕਿ ਮੋਦੀ ਅਤੇ ਸ਼ਾਹ ਕਥਿਤ ਤੌਰ ਤੇ ਦੇਸ਼ ਦੇ ਸੰਵਿਧਾਨ ਨਾਲ ਨਫਰਤ ਕਰਦੇ ਹਨ ਜੋ ਸੱਚ ਬਾਹਰ ਆਇਆ ਹੈ ਅਤੇ  ਭਾਰਤੀ ਸੰਵਿਧਾਨ ਦੀ ਜਗਹਾ ਮਨੂ ਸਿਮਰਤੀ ਲੈ ਕੇ ਆਉਣਾ ਚਾਹੁੰਦੇ ਹਨ ਅਤੇ ਤਿਰੰਗੇ ਦੀ ਥਾਂ ਤੇ ਭਗਵਾਂ ਝਲਾਉਣਾ ਚਾਹੁੰਦੇ ਹਨ, ਜਦੋਂ ਉਹਨਾਂ ਦੇ ਨਿਸ਼ਾਨਿਆਂ ਦੀ ਪੂਰਤੀ ਵਿੱਚ ਦੇਰੀ ਹੋ ਰਹੀ ਹੈ ਤਾਂ ਬੁਖਲਾਟ   ਵਿੱਚ ਆ ਕੇ ਇਸ ਤਰ੍ਹਾਂ ਦੀ ਭਾਸ਼ਾ ਬੋਲੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਗ੍ਰਿਹ ਮੰਤਰੀ ਨੇ ਦੇਸ਼ ਦੇ 22 ਫੀਸਦੀ ਦਲਤਾਂ ਅਤੇ ਹੋਰ ਗਰੀਬ ਆਮ ਲੋਕਾਂ ਦਾ ਨਿਰਾਦਰ ਕੀਤਾ ਹੈ ਤਾਂ ਦੇਸ਼ ਦੀ ਜਨਤਾ ਭਾਜਪਾ ਦੇ ਆਗੂਆਂ ਵੱਲੋਂ ਬੋਲੀ ਜਾ ਰਹੀ ਇਸ ਤਰ੍ਹਾਂ ਦੀ ਨਿਰਾਦਰ ਭਰੀ ਭਾਸ਼ਾ ਨੂੰ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕਰੇਗੀ ਅਤੇ ਭਾਜਪਾ ਦੇ ਆਗੂਆਂ ਦਾ ਸਮਾਂ ਆਉਣ ਤੇ ਘੁਮੰਡ ਚੂਰ ਚੂਰ ਕਰੇਗੀ। ਅੱਜ ਦੇ ਪ੍ਰਦਰਸ਼ਨ ਵਿੱਚ  ,ਦਲਬੀਰ ਮਸੀਹ ਭੋਲਾ, ਗੁਰਨਾਮ ਸਿੰਘ ਬਟਾਲਾ ,ਅਵਤਾਰ ਸਿੰਘ ਬਟਾਲਾ ,ਮਾਸਟਰ ਅਜੀਤ ਸਿੰਘ ਤਾਰਾਗੜ੍ਹ ,ਗੁਲਜਾਰ ਸਿੰਘ  ,ਪ੍ਰੇਮ ਸੀ ਸੋਨਾ ,ਫੂਲ ਚੰਦ ਘਣੀਆਂ ਅਤੇ ਬਚਨ ਸਿੰਘ ਤੇਜਾ ਕਲਾਂ ਸ਼ਾਮਲ ਸਨ।

Leave a Reply

Your email address will not be published. Required fields are marked *