ਜ਼ਿਲ੍ਹਾ ਪੱਧਰੀ ਕੁਵਿਜ਼ ਮਕਾਬਲਿਆਂ ਵਿੱਚੋਂ ਬਿਧੀਪੁਰ ਅਤੇ ਗੁਰਦਾਸਪੁਰ (ਕੰ) ਸਕੂਲ ਨੇ ਮਾਰੀ ਬਾਜੀ

ਗੁਰਦਾਸਪੁਰ

ਗੁਰਦਾਸਪੁਰ, 15 ਦਸੰਬਰ (‌ ਸਰਬਜੀਤ ਸਿੰਘ)– ਜ਼ਿਲਾਂ ਸਿੱਖਿਆ ਅਫਸਰ (ਸੈ:ਸਿੱ) ਗੁਰਦਾਸਪੁਰ ਪਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਦਾ ਵਿੱਦਿਆ ਪੱਧਰ ਉੱਚਾ ਚੁੱਕਣ ਲਈ ਜਿਲੇ ਵਿੱਚ ਕੁਵਿਜ਼ ਮੁਕਾਬਲੇ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਪਹਿਲਾਂ ਜਿਲੇ ਦੇ 19 ਬਲਾਕਾਂ ਵਿੱਚ ਇਨਾਂ ਵਿਦਿਆਰਥੀਆਂ ਦੇ ਸਾਇੰਸ , ਮੈਥ, ਅੰਗਰੇਜੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਬਲਾਕ ਪੱਧਰੀ ਕੁਇਜ ਮੁਕਾਬਲੇ ਕਰਵਾਏ ਗਏ ।ਹੁਣ ਇਹਨਾਂ ਬਲਾਕਾਂ ਵਿੱਚੋਂ ਪਹਿਲੇ ਸਥਾਨ ਤੇ ਰਹਿਣ ਵਾਲੀਆਂ 19 ਟੀਮਾਂ ਦੇ ਜਿਲਾ ਪੱਧਰੀ ਮੁਕਾਬਲੇ ਸ਼੍ਰੀਮਤੀ ਧੰਨ ਦੇਵੀ ਪਬਲਿਕ ਡੀਏਵੀ ਸਸਸ ਗੁਰਦਾਸਪੁਰ ਵਿਖੇ ਕਰਵਾਏ ਗਏ, ਜਿਸ ਵਿੱਚ ਅਮਰਜੀਤ ਸਿੰਘ ਪੁਰੇਵਾਲ ਜਿਲਾ ਰਿਸੋਰਸ ਕੋਆਰਡੀਨੇਟਰ ਵਿਸ਼ੇਸ਼ ਤੇ ਪਹੁੰਚੇ ।ਉਨਾਂ ਦੱਸਿਆ ਕਿ ਇਹ ਮੁਕਾਬਲੇ ਮਿਡਲ ਅਤੇ ਹਾਈ ਵਿੰਗ ਦੇ ਵਿਦਿਆਰਥੀਆਂ ਲਈ ਵੱਖਰੇ ਵੱਖਰੇ ਕਰਵਾਏ ਗਏ, ਜਿਸ ਤਹਿਤ ਮਿਡਲ ਵਿੰਗ ਦੀ ਟੀਮ ਵਿੱਚ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਦੇ ਕੁਲ ਤਿੰਨ ਵਿਦਿਆਰਥੀਆਂ ਦੀ ਟੀਮ ਨੇ ਹਿੱਸਾ ਲਿਆ ਜਦੋਂਕਿ ਹਾਈ ਵਿੰਗ ਦੀ ਟੀਮ ਵਿੱਚ ਨੌਵੀਂ ਤੋਂ ਦਸਵੀਂ ਦੇ ਕੁੱਲ 2 ਵਿਦਿਆਰਥੀਆਂ ਦੀ ਟੀਮ ਨੇ ਹਿੱਸਾ ਲਿਆ । ਉਨਾਂ ਦੱਸਿਆ ਕਿ ਮਿਡਲ ਵਿੰਗ ਵਿੱਚ ਕੁੱਲ 19 ਟੀਮਾਂ ਦੇ 57 ਵਿਦਿਆਰਥੀਆਂ ਅਤੇ ਹਾਈ ਵਿੰਗ ਵਿੱਚ 19 ਟੀਮਾਂ ਦੇ 38 ਵਿਦਿਆਰਥੀਆਂ ਨੇ ਭਾਗ ਲਿਆ । ਇਹਨਾਂ ਮੁਕਾਬਲਿਆਂ ਵਿੱਚੋਂ ਮਿਡਲ ਵਿੰਗ ਦੇ ਵਿਦਿਆਰਥੀਆਂ ਵਿਚੋਂ ਸਰਕਾਰੀ ਮਿਡਲ ਸਕੂਲ ਬਿਧੀਪੁਰ, ਬਲਾਕ ਧਾਰੀਵਾਲ ਨੇ ਪਹਿਲਾ ਸਥਾਨ, ਸਸਸਸ ਮਰਾੜਾ ਬਲਾਕ ਦੋਰਾਂਗਲਾ ਨੇ ਦੂਜਾ ਸਥਾਨ ਅਤੇ ਸਰਕਾਰੀ ਮਿਡਲ ਸਕੂਲ ਠੱਠਾ ਬਲਾਕ ਫਤਿਹਗੜ ਚੂੜੀਆਂ ਨੇ ਕ੍ਰਮਵਾਰ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸੇ ਤਰਾਂ ਹਾਈ ਵਿੰਗ ਦੇ ਵਿਦਿਆਰਥੀਆ ਵਿੱਚੋਂ ਸਸਸਸ ਗੁਰਦਾਸਪੁਰ(ਕੰਨਿਆ), ਬਲਾਕ ਗੁਰਦਾਸਪੁਰ ਨੇ ਪਹਿਲਾ ਸਥਾਨ, ਸਸਸਸ ਕਲੀਜਪੁਰ, ਬਲਾਕ ਦੀਨਾਨਗਰ ਨੇ ਦੂਜਾ ਸਥਾਨ ਅਤੇ ਸਹਸ ਸਾਧੂਚੱਕ, ਬਲਾਕ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ ।ਜਿਲਾ ਕੋਆਰਡੀਨੇਟਰ ਪੂਰੇਵਾਲ ਨੇ ਜਿਲਾ ਪੱਧਰ ਤੇ ਭਾਗ ਵਾਲੇ ਸਾਰੇ ਵਿਦਿਆਰਥੀ ਅਤੇ ਗਾਈਡ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਾਤ ਦੇ ਰਹੇ ਹਨ ਅਤੇ ਸਮੇਂ ਸਮੇਂ ਤੇ ਵਿਭਾਗ ਵਲੋਂ ਅਜਿਹੀਆਂ ਐਕਟਿਵਟੀਜ ਕਰਵਾ ਕੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ । ਅੰਤ ਵਿੱਚ ਪੁਰੇਵਾਲ ਨੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਏ ਵਿਦਿਆਰਥੀਆਂ ਨੂੰ ਮੀਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਉਨਾਂ ਜੱਜਮੈਂਟ ਦੀ ਡਿਊਟੀ ਨਿਭਾਉਣ ਵਾਲੇ ਚਰਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਸੁਖਦੀਪ ਸਿੰਘ, ਰਜਿੰਦਰ ਸਿੰਘ, ਤਰੁਨ ਸਿੰਘ, ਰਜਨੀ ਬਾਲਾ, ਰਣਜੀਤਾ ਅਤੇ ਵੰਦਨਾ ਗੁਪਤਾ ਸਾਰੇ ਜੱਜਾਂ ਨੂੰ ਵੀ ਵਧੀਆ ਜੱਜਮੈਂਟ ਕਰਕੇ ਮੀਮੈਂਟੋ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸਮੂਹ ਭਾਗੀਦਾਰਾਂ ਅਤੇ ਗਾਈਡ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਤਕਸੀਮ ਕੀਤੇ ਗਏ ।ਆਏ ਹੋਏ ਸਮੂਹ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਲਈ ਰਿਫ੍ਰੈਸਮੈਂਟ ਅਤੇ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ ।ਇਸ ਮੌਕੇ ਗਾਈਡ ਅਧਿਆਪਕ ਹੇਮ ਲਤਾ, ਰਜਨੀ, ਰਾਜਬੀਰ ਕੌਰ, ਸੁਨੀਲ ਕੁਮਾਰ, ਨੀਨਾ ਸ਼ਰਮਾ, ਸੁਖਵਿੰਦਰ ਸਿੰਘ, ਨਿਤਨ ਤੋਂ ਇਲਾਵਾ ਜਿਲੇ ਸਾਰੀਆਂ ਟੀਮਾਂ ਦੇ ਗਾਈਡ ਅਦਿਆਪਕ ਵੀ ਹਾਜਰ ਸਨ ।

Leave a Reply

Your email address will not be published. Required fields are marked *