ਦਿਨੋ-ਦਿਨ ਵੱਧ ਰਹੀਆ ਲੁੱਟਾਂ-ਖੋਹਾਂ ਦੀਆ ਵਾਰਦਾਤਾ ਕਾਰਨ ਲੋਕਾ ਵਿੱਚ ਦਹਿਸ਼ਤ ਦਾ ਮਾਹੌਲ- ਐਡਵੋਕੇਟ ਉੱਡਤ

ਮਾਲਵਾ

ਵਿਸ਼ਾਲ ਰਾਜਸੀ ਰੈਲੀ ਵਿੱਚ ਹਲਕਾ ਸਰਦੂਲਗੜ੍ਹ ਵਿੱਚੋ ਇੱਕ ਹਜਾਰ ਵਰਕਰ ਸਮੂਲੀਅਤ ਕਰਨਗੇ- ਕਾਮਰੇਡ ਰਾਮਾਨੰਦੀ

ਝੁਨੀਰ/ਸਰਦੂਲਗੜ੍ਹ,‌ ਗੁਰਦਾਸਪੁਰ, 8 ਦਸੰਬਰ ( ਸਰਬਜੀਤ ਸਿੰਘ)–

ਪੰਜਾਬ ਵਿੱਚ ਲੁੱਟਾ-ਖੋਹਾ ਤੇ ਚੋਰੀਆ ਦੀਆ ਵੱਧ ਰਹੀਆ ਵਾਰਦਾਤਾ ਕਾਰਨ ਲੋਕਾ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਅਤਿਵਾਦ ਦੇ ਦੌਰ ਵਾਗ ਲੋਕ ਘਰਾ ਵਿੱਚੋ ਨਿਕਲਣ ਤੋ ਪ੍ਰਹੇਜ ਕਰ ਰਹੇ ਹਨ , ਨਸੇ ਵਿੱਚ ਲੱਤ ਪੱਤ ਸਮਾਜ ਵਿਰੋਧੀ ਅਨਸਰ ਮੌਤ ਦੇ ਸੌਦਾਗਰ ਬਣ ਚਿੱਟੇ ਦਿਨ ਪਿੰਡਾ, ਕਸਬਿਆ ਦੀਆ ਗਲੀਆ ਵਿੱਚ ਘੁੰਮ ਰਹੇ ਹਨ ਤੇ ਪੁਲਿ਼ਸ ਪ੍ਰਸ਼ਾਸਨ ਮੂਕ ਦਰਸਕ ਬਣ ਕੇ ਤਮਾਸਾ ਦੇਖਣ ਯੋਗ ਬਣ ਕੇ ਰਹਿ ਗਿਆ , ਇਨ੍ਹਾ ਦਾ ਵਿਚਾਰਾ ਦਾ ਪ੍ਰਗਟਾਵਾ ਪਿੰਡ ਰਾਮਾਨੰਦੀ ਤੇ ਧਿੰਗੜ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ । ਉਨ੍ਹਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਵਿੱਚ ਨਸੇ ਦੇ ਮੁੱਦੇ ਨੂੰ ਮੁੱਖ ਏਜੰਡਾ ਬਣਾ ਕੇ ਸੱਤਾ ਵਿੱਚ ਆਈ ਸੀ ਤੇ ਸੱਤਾ ਆਉਣ ਤੋ ਬਾਅਦ ਆਪ ਸਰਕਾਰ ਨੇ ਡਰੱਗ ਮਾਫੀਏ ਨੂੰ ਖਤਮ ਕਰਨਾ ਸੀ , ਬਲਕਿ ਆਪ ਸਰਕਾਰ ਨੇ ਡਰੱਗ ਮਾਫੀਏ ਦੀ ਰਖਵਾਲੀ ਕਰਨ ਵਿੱਚ ਪਿਛਲੀਆ ਸਰਕਾਰਾ ਨੂੰ ਮਾਤ ਦੇ ਦਿੱਤੀ ।ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋ ਚੁੱਕੀ ਹੈ ਤੇ ਬਦਲਾਅ ਦੇ ਨਾਮ ਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ ।ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਸਾਧੂ ਸਿੰਘ ਰਾਮਾਨੰਦੀ ਨੇ ਕਿਹਾ ਕਿ ਸੀਪੀਆਈ ਦੀ ਜਨਮ ਸਤਾਬਦੀ ਨੂੰ ਸਮਰਪਿਤ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਵਿੱਚ ਹਲਕਾ ਸਰਦੂਲਗੜ੍ਹ ਤੋ ਇੱਕ ਹਜਾਰ ਤੋ ਵੱਧ ਵਰਕਰ ਸ਼ਮੂਲੀਅਤ ਕਰਨਗੇ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਰਾਜ ਸਿੰਘ ਧਿੰਗੜ , ਕਾਮਰੇਡ ਕੇਵਲ ਸਿੰਘ ਧਿੰਗੜ , ਕਾਮਰੇਡ ਰਾਮ ਸਿੰਘ , ਕਾਮਰੇਡ ਮੱਖਣ ਸਿੰਘ ਰਾਮਾਨੰਦੀ , ਕਾਮਰੇਡ ਲਾਭ ਸਿੰਘ ਭੰਮੇ , ਕਾਮਰੇਡ ਕਾਲਾ ਖਾਂ ਭੰਮੇ ਤੇ ਰਾਣੀ ਕੋਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

Leave a Reply

Your email address will not be published. Required fields are marked *