ਅੰਤਰਰਾਸ਼ਟਰੀ ਕਾਨਫਰੰਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਦੋ ਬੱਚੇ ਸ਼੍ਰੋਮਣੀ ਬਾਲ ਲੇਖਕ ਐਵਾਰਡ ਨਾਲ ਸਨਮਾਨਿਤ

ਬਠਿੰਡਾ-ਮਾਨਸਾ

11-11 ਹਜਾਰ ਰੁਪਏ ਦੀ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਨਾਲ ਹੋਏ ਸਨਮਾਨਿਤ

ਪ੍ਰੋਜੈਕਟ ਮੀਡਿਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਦੀ ਇਸ ਕਾਰਜ ਲਈ ਭਰਪੂਰ ਪ੍ਰਸ਼ੰਸ਼ਾ

ਬਠਿੰਡਾ, ਗੁਰਦਾਸਪੁਰ, 19 ਨਵੰਬਰ (ਸਰਬਜੀਤ ਸਿੰਘ)– ਨਵੀਂ ਪਨੀਰੀ ਨੂੰ ਆਪਣੀ ਅਮੀਰ ਵਿਰਾਸਤ ਦੇ ਸਹਿਤ ਤੇ ਸੱਭਿਆਚਾਰ ਨਾਲ ਜੋੜਨ ਲਈ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਜੀ ਦੇ ਉਪਰਾਲੇ ਸਦਕਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਬਠਿੰਡਾ ਜਿਲੇ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।
ਅੱਜ ਇਥੇ ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਦੱਸਿਆ ਕਿ ਸੁੱਖੀ ਬਾਠ ਦੀ ਅਗਵਾਈ ਹੇਠ ਅਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦੀ ਦੇਖ ਰੇਖ ਹੇਠ ਕਰਵਾਈ ਗਈ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਬਠਿੰਡਾ-1 ਟੀਮ ਦੇ 33 ਬੱਚਿਆਂ ਨੇ ਭਾਗ ਲਿਆ ਸੀ ਜਿਹਨਾਂ ਵਿੱਚੋਂ ਦੋ ਬੱਚਿਆਂ ਨੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਵ.ਅਰਜਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਐਵਾਰਡ ਹਾਸਿਲ ਕੀਤੇ। ਉਹਨਾਂ ਦੱਸਿਆ ਕਿ ਪ੍ਰਾਇਮਰੀ ਵਰਗ ਵਿੱਚ ਕਵਿਤਾ ਉਚਾਰਨ ਮੁਕਾਬਲੇ ਵਿੱਚ ਦਿੱਲੀ ਪਬਲਿਕ ਸਕੂਲ ਬਠਿੰਡਾ ਦੀ ਹੋਣਹਾਰ ਵਿਦਿਆਰਥਣ ਮੇਹਰ ਕੇ ਸਿੱਧੂ ਅਤੇ ਸਰਕਾਰੀ ਹਾਈ ਸਕੂਲ ਰਾਜਗੜ੍ਹ ਦੀ ਵਿਦਿਆਰਥਣ ਕੋਮਲਦੀਪ ਕੌਰ ਨੇ ਮਿਡਲ ਵਰਗ ਦੇ ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਸਵ. ਅਰਜੁਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਐਵਾਰਡ ਸਮੇਤ 11000 ਰੁਪਏ ਦੀ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਹਾਸਿਲ ਕੀਤੇ। ਉਹਨਾਂ ਦੱਸਿਆ ਕਿ ਇਸ ਪ੍ਰਾਪਤੀ ਬਦਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸ਼ਿਵਪਾਲ ਗੋਇਲ ਜੀ ਨੇ ਇਹਨਾ ਬੱਚਿਆਂ ਨੂੰ ਵਧਾਈ ਦਿੰਦੇ ਕਿਹਾ ਕੇ ਬਠਿੰਡਾ ਜਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ। ਉਹਨਾਂ ਸੁੱਖੀ ਬਾਠ ਜੀ ਦੇ ਇਸ ਕਾਰਜ ਨੂੰ ਭਰਪੂਰ ਸਲਾਹਿਆ। ਸ. ਕਾਂਗੜ ਨੇ ਕਿਹਾ ਕਿ ਇਹ ਪ੍ਰਾਪਤੀ ਉਹਨਾਂ ਦੀ ਟੀਮ ਦੀ ਮੇਹਨਤ ਸਦਕਾ ਹੋਈ ਹੈ। ਇਸ ਮੌਕੇ ਉਹਨਾਂ ਨਾਲ ਦਮਨਜੀਤ ਕੌਰ ਕੋਰ ਕਮੇਟੀ ਮੈਂਬਰ,ਬਲਰਾਜ ਸਿੰਘ ਗੋਨਿਆਣਾ,ਨਿਸ਼ਾ ਰਾਣੀ ,ਰਣਜੀਤ ਕੌਰ,ਜਸਵਿੰਦਰ ਜਲਾਲ ਸਿਮਰਪਾਲ ਕੌਰ ,ਸਿਮਰਜੀਤ ਕੌਰ ਸੰਦੀਪ ਕੌਰ ਆਦਿ ਹਾਜਿਰ ਸਨ।

Leave a Reply

Your email address will not be published. Required fields are marked *