ਚੀਤੇ ਦੀ ਬੇਸ਼ੁਮਾਰ ਕੀਤੀ ਗਈ ਕਵਰੇਜ
ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)- ਦੇਸ਼ ਦੇ ਟੀ.ਵੀ ਚੈਨਲਾਂ ਨੇ ਜਿੰਨੀ ਕਵਰੇਜ 8 ਚੀਤੇ ਜੋ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਲਿਆਂਦੇ ਗਏ ਹਨ, ਬਾਖੂਬੀ ਨਾਲ ਚੈਨਲਾ ’ਤੇ ਚਲਾਈ ਹੈ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਵਿੱਚ ਗਾਊ ਜੋ ਕਿ ਲੰਪੀ ਸਕਿਨ ਦੀ ਬੀਮਾਰੀ ਨਾਲ ਤੜਫ ਕੇ ਮਰ ਗਈਆ ਹਨ, ਜੇਕਰ ਚੈਨਲਾ ਵਾਲੇ ਇਸ ਬਾਰੇ ਅੱਧਾ ਸਮਾਂ ਹੀ ਚੱਲਾ ਦਿੰਦੇ ਤਾਂ ਹੋ ਸਕਦਾ ਹੈ ਕਿ ਭਾਰਤ ਵਿੱਚ ਲੰਪੀ ਸਕਿਨ ਮਾਰਨ ਵਾਲੀ ਗਾਵਾਂ ਦੀ ਜਿੰਦਗੀ ਬੱਚ ਸਕਦੀ ਸੀ।
ਇਸ ਸਬੰਧੀ ਬਲਦੇਵ ਸਿੰਘ ਸਮਾਜ ਸੇਵਕ ਦਾ ਕਹਿਣਾ ਹੈ ਕਿ ਹੁਣ ਮੀਡੀਆ ਵਿਕਾਊ ਹੋ ਚੁੱਕਾ ਹੈ ਅਤੇ ਵੱਡੇ ਲੋਕ ਅਡਾਨੀ ਅੰਬਾਨੀ ਅਤੇ ਦੇਸ਼ ਦੇ ਪ੍ਰਧਾਨਮੰਤਰੀ ਚੈਨਲਾਂ ਨੂੰ ਖਰੀਦ ਲੈਂਦੇ ਹਨ। ਜਿਸ ਕਰਕੇ ਉਨਾਂ ਦੀ ਬੇਮਿਸਾਲ ਕਵਰੇਜ ਕੀਤੀ ਜਾਂਦੀ ਹੈ। ਪਰ ਕਿਸਾਨਾਂ ਦੇ ਦੁਧਾਰੂ ਪਸ਼ੂਆ ਬਾਰੇ ਜਾਂ ਉਨਾਂ ਦੀ ਦੁੱਖ ਤਕਲੀਫਾ ਬਾਰੇ ਕੋਈ ਵੀ ਸਰਕਾਰ ਨੂੰ ਜਾਣੂ ਨਹੀਂ ਕਰਦਾ। ਜਿਸ ਕਰਕੇ ਅੱਜ ਦੇਸ਼ ਦਾ ਅੰਨਦਾਤੇ ਦੀ ਹਾਲਤ ਬੇਹੱਦ ਆਰਥਿਕ ਪੱਖੋਂ ਪੱਛੜ ਗਈ ਹੈ। ਜਿਸਦੀ ਜਿੰਮੇਵਾਰੀ ਦੇਸ਼ ਦੇ ਕਾਰਪੋਰੇਟ ਘਰਾਣਿਆ ਦੀ ਹੈ।


