ਸੀਪੀਆਈ ਸਬ ਡਵੀਜ਼ਨ ਸਰਦੂਲਗੜ੍ਹ ਦੀ ਅਹਿਮ ਜਰਨਲਬਾਡੀ ਮੀਟਿੰਗ 22 ਨਵੰਬਰ ਨੂੰ ਝੁਨੀਰ ਹੋਵੇਗੀ- ਰਾਮਾਨੰਦੀ / ਹੀਰਕੇ

ਮਾਲਵਾ

30 ਦਸੰਬਰ ਦੀ ਮਾਨਸਾ ਰੈਲੀ ਦੀ ਤਿਆਰੀ ਹਿੱਤ ਵਿਚਾਰ ਚਰਚਾ ਕੀਤੀ ਜਾਵੇਗੀ
ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)– ਸੀਪੀਆਈ ਸਬ ਡਵੀਜ਼ਨ ਸਰਦੂਲਗੜ੍ਹ ਦੀ ਇੱਕ ਅਹਿਮ ਜਰਨਲਬਾਡੀ ਮੀਟਿੰਗ 22 ਨਵੰਬਰ ਦਿਨ ਸੁੱਕਰਵਾਰ ਨੂੰ ਸਵੇਰੇ 11 ਵਜੇ ਬਾਬਾ ਧਿਆਨ ਦਾਸ ਜੀ ਦੇ ਡੇਰੇ ਵਿੱਖੇ ਆਯੋਜਿਤ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਸੀਪੀਆਈ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ 30 ਦਸੰਬਰ ਦੀ ਮਾਨਸਾ ਰਾਜਸੀ ਰੈਲੀ ਦੀ ਤਿਆਰੀ ਹਿੱਤ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਮੀਟਿੰਗ ਸੰਬੋਧਨ ਕਰਨ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ , ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਵਿਸੇਸ ਤੌਰ ਤੇ ਸਿਰਕਤ ਕਰਨਗੇ , ਇਹ ਜਾਣਕਾਰੀ ਸਾਝੇ ਪ੍ਰੈਸ ਬਿਆਨ ਰਾਹੀ ਦਿੰਦਿਆ ਸੀਪੀਆਈ ਦੇ ਸੀਨੀਅਰ ਆਗੂ ਤੇ ਸਾਬਕਾ ਮੁਲਾਜਮ ਆਗੂ ਕਾਮਰੇਡ ਸਾਥੂ ਸਿੰਘ ਰਾਮਾਨੰਦੀ ਤੇ ਸੀਪੀਆਈ ਦੇ ਸੀਨੀਅਰ ਆਗੂ ਤੇ ਸੀਨੀਅਰ ਕਿਸਾਨ ਆਗੂ ਕਾਮਰੇਡ ਜੁਗਰਾਜ ਸਿੰਘ ਹੀਰਕੇ ਨੇ ਸਾਰੇ ਪਾਰਟੀ ਆਹੁੱਦੇਦਾਰ , ਵਰਕਰ ਤੇ ਕਾਰਕੁਨ ਸਮੇ ਸਿਰ ਮੀਟਿੰਗ ਵਿੱਚ ਸਮੂਲੀਅਤ ਕਰਨ ਤਾ ਕਿ ਪਾਰਟੀ ਦੀ ਜਨਮ ਸਤਾਬਦੀ ਨੂੰ ਸਮਰਪਿਤ 30 ਦਸੰਬਰ ਦੀ ਮਾਨਸਾ ਰੈਲੀ ਵਿੱਚ ਸਰਦੂਲਗੜ੍ਹ ਵਿੱਚੋ ਪ੍ਰਭਾਵਸ਼ਾਲੀ ਸਮੂਲੀਅਤ ਕਰਨ ਲਈ ਰੂਪ ਰੇਖਾ ਉਲੀਕੀ ਜਾ ਸਕੇ ।

Leave a Reply

Your email address will not be published. Required fields are marked *