ਜਨਰਲ, ਪੁਲਿਸ ਤੇ ਖਰਚਾ ਆਬਜਰਵਰਾਂ ਵੱਲੋਂ ਸੁਰੱਖਿਆਂ ਪ੍ਰਬੰਧਾਂ ਨੂੰ ਲੈ ਕੇ ਚੋਣ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ

ਫਲਾਇੰਗ ਸਕੈਅਡ ਅਤੇ ਸਟੈਟਿਕ ਸਰਵੇਲੰਸ ਟੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਦੀ ਹਦਾਇਤ ਕੀਤੀ

ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਜ਼ਿਮਨੀ ਚੋਣ ਡੇਰਾ ਬਾਬਾ ਨਾਨਕ -10 ਦੇ ਮੱਦੇਨਜ਼ਰ ਜਨਰਲ ਅਬਜ਼ਰਵਰ, ਅਜੈ ਸਿੰਘ ਤੋਮਰ, ਪੁਲਿਸ ਅਬਜਰਵਰ ਅਨਬੁਰਾਜ਼ਨ ਕੇ.ਕੇ.ਐੱਨ. ਅਤੇ ਖਰਚਾ ਅਬਜਰਵਰ, ਪੀ.ਪੱਚਾਯੱਪਨ ਵੱਲੋਂ ਸੁਰੱਖਿਆ ਪ੍ਰਬੰਧਾ ਨੂੰ ਮੁੱਖ ਰੱਖਦਿਆਂ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ, ਐਸ.ਐਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ, ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸੁਰਿੰਦਰ ਸਿੰਘ, ਐਸਪੀ (ਐਚ) ਜੁਗਰਾਜ ਸਿੰਘ ਅਤੇ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਵੀ ਮੌਜੂਦ ਸਨ। ਮੀਟਿੰਗ ਦੌਰਾਨ ਆਬਜਰਵਰਾਂ ਵੱਲ਼ੋਂ ਵਿੱਚ ਫਲਾਇੰਗ ਸਕੈਅਡ ਅਤੇ ਸਟੈਟਿਕ ਸਰਵੇਲੰਸ ਟੀਮਾਂ ਦੀ ਕਾਰਰੁਜਗਾਰੀ ਦੀ ਸਮੀਖਿਆ ਕੀਤੀ ਗਈ ਅਤੇ ਇਨ੍ਹਾਂ ਟੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ। ਆਬਜਰਵਰਾਂ ਵੱਲੋਂ ਚੋਣਾਂ ਦੇ ਸਬੰਧ ਵਿੱਚ ਪਹੁੰਚੀਆਂ ਪੈਰਾ-ਮਿਲਟਰੀ ਫੋਰਸ ਦੀਆਂ 6 ਕੰਪਨੀਆਂ ਨੂੰ ਵਲਨਰਏਬਲ ਅਤੇ ਸੰਵੇਦਨਸ਼ੀਲ ਪੋਲਿੰਗ ਲੋਕੇਸ਼ਨਾਂ/ਸੰਵੇਦਨਸ਼ੀਲ ਇਲਾਕਿਆਂ ਵਿੱਚ ਹੋਰ ਪ੍ਰਭਾਵਸ਼ਾਲੀ ਫਲੈਗ ਮਾਰਚ ਕਰਨ ਲਈ ਹਦਾਇਤ ਕੀਤੀ ਗਈ।ਮੀਟਿੰਗ ਵਿੱਚ ਫੋਰਸ ਤਾਇਨਾਤੀ ਪਲਾਨ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਲਾਅ ਐਂਡ ਆਰਡਰ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਈਨਲ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਵੱਲੋਂ ਹਦਾਇਤ ਕੀਤੀ ਗਈ ਕਿ ਹਰੇਕ ਸ਼ਿਕਾਇਤ ਨੂੰ ਤੱਥਾਂ ਦੇ ਅਧਾਰ ਤੇ ਵਾਚਣ ਉਪਰੰਤ ਹੀ ਨਿਪਟਾਰਾ ਕੀਤਾ ਜਾਵੇ। ਇਸ ਤੋਂ ਇਲਾਵਾ ਆਬਜਰਵਰਾਂ ਵੱਲੋਂ ਹਦਾਇਤ ਕੀਤੀ ਗਈ ਕਿ ਨਾਕਿਆਂ ਦੀ ਤਸੱਲੀਬਖਸ਼ ਚੈਕਿੰਗ ਕੀਤੀ ਜਾਵੇ ਅਤੇ ਇਸ ਦਾ ਸਹੀ ਤਰੀਕੇ ਨਾਲ ਰਿਕਾਰਡ ਮੈਨਟੇਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਨਾਕੇ ਲਗਾਏ ਜਾਣ। ਨਾਕੇ ਦੀ ਲੋਕੇਸ਼ਨ ਲਾਅ ਐਂਡ ਆਰਡਰ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਈ ਜਾਵੇ।ਇਸ ਮੌਕੇ ਜਨਰਲ, ਪੁਲਿਸ ਤੇ ਖਰਚਾ ਆਬਜਰਵਰਾਂ ਵੱਲ਼ੋ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਮੁੱਚੇ ਪ੍ਰਬੰਧਾਂ ਪ੍ਰਤੀ ਆਪਣੀ ਸੰਤੁਸ਼ਟੀ ਜਾਹਰ ਕੀਤੀ ਅਤੇ ਸਮੂਹ ਚੋਣ ਲੜ ਰਹੇ ਉਮੀਦਵਾਰਾਂ ਨੂੰ ਯਕੀਨ ਦਿਵਾਇਆ ਗਿਆ ਕਿ ਇਹ ਚੋਣਾਂ ਨਿਰਪੱਖ ਅਤੇ ਅਮਨ ਸਾਂਤੀ ਨਾਲ ਕਰਵਾਈਆਂ ਜਾਣਗੀਆਂ।

Leave a Reply

Your email address will not be published. Required fields are marked *