ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਸੈਰ ਸਪਾਟਾ ਵਿਭਾਗ, ਪੰਜਾਬ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਦੇ ਦਿਸ਼ਾ- ਨਿਰਦੇਸ਼ਾਂ ਹੇਠ ‘ਸਰਦਾਰ ਹਰੀ ਸਿੰਘ ਨਲਵਾ ਜੋਸ਼ ਉਤਸ਼ਵ’ ਮਨਾਉਣ ਦੀ ਰੂਪ ਰੇਖਾ ਉਲੀਕਨ ਸਬੰਧੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫਤਰ ਵਿਖੇ ਹੋਈ।ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਹੋਣ ਵਾਲੇ ‘ਜੋਸ਼ ਉਤਸਵ’ ਦੇ ਪ੍ਰਸਤਾਵ ਦੀ ਰੂਪ ਰੇਖਾ ਦੀ ਵਿਸਥਾਰ ਵਿੱਚ ਜਾਣਕਾਰੀ,ਵਧੀਕ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀ ਗਈ ਤੇ ਵੱਖ-ਵੱਖ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸੀਆ ਕਿ ‘ਜੋਸ਼ ਉਤਸ਼ਵ’ ਸਮਾਗਮ ਵਿੱਚ ਸਿੱਖ ਇਤਿਹਾਸ ਦੇ ਪ੍ਰਸਿੱਧ ਯੋਧਾ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਅਤੇ ਬਹਾਦਰੀ ਬਾਰੇ ਯੁਵਾ ਵਰਗ ਨੂੰ ਜਾਣੂ ਕਰਵਾਇਆ ਜਾਵੇਗਾ।ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ ਇਸ ‘ਜੋਸ਼ ਉਤਸ਼ਵ’ ਵਿੱਚ ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਕਵੀ, ਲੇਖਕ, ਕਵੀਸ਼ਰੀ ਗਾਇਨ ਅਤੇ ਗਤਕਾ ਆਦਿ ਵਿੱਚ ਵੱਧ ਚੜ੍ਹ ਕੇ ਭਾਗੀਦਾਰੀ ਕਰਵਾਈ ਜਾਵੇਗੀ। ਮੀਟਿੰਗ ਵਿੱਚ ਐਸ.ਡੀ.ਐਮ ਗੁਰਦਾਸਪੁਰ ,ਕਰਮਜੀਤ ਸਿੰਘ, ਜ਼ਿਲ੍ਹਾ ਭਾਸ਼ਾ ਅਫਸਰ ਪਰਮਜੀਤ ਸਿੰਘ ਕਲਸੀ, ਐਸਡੀਓ ਸੈਨੀਟੇਸ਼ਨ ਵਿਭਾਗ, ਕੰਵਰਜੀਤ ਰੱਤੜਾ, ਐਸਡੀਓ ਲੋਕ ਨਿਰਮਾਣ ਵਿਭਾਗ, ਲਵਪ੍ਰੀਤ ਸਿੰਘ, ਵਿਪਨ ਕੁਮਾਰ ਲੇਖਾਕਾਰ, ਨਗਰ ਕੌਂਸਲ ਗੁਰਦਾਸਪੁਰ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀਆ ਹਾਜ਼ਰ ਸਨ।