ਗੁਰਦਾਸਪੁਰ, 5 ਨਵੰਬਰ (ਸਰਬਜੀਤ ਸਿੰਘ)– ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਮੰਨਣ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਵਿਖੇ ਇੱਕ ਵੱਡਾ ਗੁਰਮਤਿ ਸਮਾਗਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ, ਸਥਾਨਕ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਸ਼ਹੀਦੀ ਦੇਗਾਂ ਵਾਲਿਆਂ ਦੀ ਦੇਖ-ਰੇਖ ਹੇਠ ਮਨਾਇਆ ਜਾ ਰਿਹਾ ਹੈ। ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਧਾਰਮਿਕ ਦੀਵਾਨ ਸਜਾਏ ਜਾਣਗੇ, ਧਾਰਮਿਕ ਬੁਲਾਰਿਆ ਤੇ ਹੋਰਾਂ ਪੰਥਕ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗ। ਦੀਵਾਨ ਸਮਾਪਤੀ ਤੋਂ ਉਪਰੰਤ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵੱਲੋਂ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ ਜਾਵੇਗਾ, ਇਸ ਮੌਕੇ ਤੇ ਕਈ ਤਰ੍ਹਾਂ ਪਦਾਰਥੀ ਲੰਗਰ ਅਤੇ ਦੇਗਾਂ ਸਰਦਾਈਆ ਅਤੁੱਟ ਵਰਤਾਏ ਜਾਣਗੇ। ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਮਤਿ ਸਮਾਗਮ ਦੇ ਮੁੱਖ ਪ੍ਰਬੰਧਕ ਮਹਾਂਪੁਰਸ਼ ਜਥੇਦਾਰ ਬਾਬਾ ਸੁੱਖਾ ਸਿੰਘ ਜੀ ਮੰਨਣ ਸ਼ਹੀਦੀ ਦੇਗਾਂ ਵਾਲਿਆਂ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣਾ ਵਾਲੇ ਜਿਥੇ ਸਮੂਹ ਇਤਿਹਾਸਕ ਜੋੜ ਮੇਲਿਆਂ ਤੇ ਸ਼ਹੀਦੀ ਦੇਗਾਂ ਸਰਦਾਈਆ ਦੇ ਲੰਗਰ ਲਗਾਉਣ’ਚ ਮੋਹਰੀ ਹਨ, ਉਥੇ ਉਨ੍ਹਾਂ ਵੱਲੋਂ ਆਪਣੇ ਨਗਰ ਪਿੰਡ ਮੰਨਣ ਬਟਾਲਾ ਗੁਰਦਾਸਪੁਰ ਵਿਖੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇਕ ਵੱਡਾ ਗੁਰਮਤਿ ਸਮਾਗਮ ਕਰਵਾਕੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਲਈ ਜੰਗ ਜੂੰ ਖ਼ਾਲਸਾਈ ਖੇਡਾਂ ਕਰਵਾਉਣ ਦੀ ਇੱਕ ਧਾਰਮਿਕ ਲਹਿਰ ਚਲਾਈ ਹੋਈ ਹੈ , ਭਾਈ ਖਾਲਸਾ ਨੇ ਦੱਸਿਆ ਇਸੇ ਧਾਰਮਿਕ ਲਹਿਰ ਦੀ ਕੜੀ ਤਹਿਤ ਇਸ ਵਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 13 ਤੋਂ 15 ਨਵੰਬਰ ਤੱਕ ਤਿੰਨ ਰੋਜ਼ਾ ਗੁਰਮਤਿ ਸਮਾਗਮ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਸ਼ਰਧਾ ਭਾਵਨਾਵਾਂ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ 13 ਨਵੰਬਰ ਦਿਨ ਬੁੱਧਵਾਰ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੋਥੀ ਸਾਹਿਬ ਦੇ ਅਖੰਡ ਪਾਠ ਅਰੰਭ ਕਰ ਦਿੱਤੇ ਜਾਣਗੇ ,ਜਿਨ੍ਹਾਂ ਦੇ ਸੰਪੂਰਨ ਭੋਗ 15 ਨਵੰਬਰ ਨੂੰ ਪਾਉਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਉੱਚ ਕੋਟੀ ਦੇ ਵਿਦਵਾਨ ਮਹਾਂਪੁਰਸ਼ ਬਾਬਾ ਮਨਜੀਤ ਸਿੰਘ ਜੀ, ਬਾਬਾ ਮਹਿਤਾਬ ਸਿੰਘ, ਗਿਆਨੀ ਬਲਬੀਰ ਸਿੰਘ, ਗਿਆਨੀ ਪੂਰਨ ਸਿੰਘ ਅਰਸ਼ੀ ਸਮੇਤ ਦੋ ਦਰਜਨ ਦੇ ਕਰੀਬ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਤੇ ਕਥਾਵਾਚਕਾ ਤੋਂ ਇਲਾਵਾ ਧਾਰਮਿਕ ਖੇਤਰ’ਚ ਸਰਗਰਮ ਸੰਤ ਮਹਾਂਪੁਰਸ਼ਾਂ ਦੇ ਨਾਲ-ਨਾਲ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਬਾਬਾ ਬਕਾਲਾ,ਤਰਨਦਲ, ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਗੁਰੂ ਨਾਨਕ ਦਲ, ਜਥੇਦਾਰ ਬਾਬਾ ਹਰੀ ਸਿੰਘ, ਸੰਤ ਬਾਬਾ ਅਮਰੀਕ ਸਿੰਘ ਜਥੇਦਾਰ ਬਾਬਾ ਜਗੀਰ ਸਿੰਘ ਆਦਿ ਮੁੱਖ ਸਖਸੀਅਤਾਂ ਵਿਸ਼ੇਸ਼ ਤੌਰ ਪੁੱਜ ਰਹੀਆਂ ਹਨ, ਮੁੱਖ ਪ੍ਰਬੰਧਕ ਸੰਤ ਬਾਬਾ ਸੁੱਖਾ ਸਿੰਘ ਜੀ ਮੰਨਣ ਨੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਪਣੇ ਪ੍ਰਵਾਰਾਂ ਤੇ ਸੰਯੋਗੀਆ ਸਮੇਤ ਪਿੰਡ ਮੰਨਣ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਵਿਖੇ ਪਹੁੰਚ ਕੇ ਗੁਰਮਤਿ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਣ ਲਈ ਦੀ ਲੋੜ ਤੇ ਜ਼ੋਰ ਦੇਣ ਇਸ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ।