ਅੰਮ੍ਰਿਤਸਰ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)— ਜੱਥੇਦਾਰ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਦੇ ਵੱਡੇ ਭਰਾਤਾ ਭਾਈ ਮਨਜੀਤ ਸਿੰਘ ਸੋਢੀ ਜੋ ਪਿਛਲੇ ਦਿਨੀਂ ਆਪਣੇ ਸੰਸਾਰਕ ਪੂਜੀ ਸਵਾਸ ਪੂਰੇ ਕਰਦੇ 25 ਸਤੰਬਰ ਨੂੰ ਚਲਾਣਾ ਕਰ ਗਏ ਸਨ , ਜਿਨ੍ਹਾਂ ਦੀ ਅੰਤਿਮ ਅਰਦਾਸ ਸਬੰਧੀ ਪਰਸੋਂ ਦੇ ਰੋਜ ਤੋਂ ਗੁਰਦੁਆਰਾ ਗੁਰ ਸਾਗਰ ਸਾਹਿਬ ਬ੍ਰਹਮ ਗਿਆਨੀ ਬਾਬਾ ਨਰੈਣ ਸਿੰਘ ਪਿੰਡ ਭਿੱਟੇਵਿੰਡ ਅੰਮ੍ਰਿਤਸਰ ਵਿਖੇ ਰੱਖੇ ਆਖੰਡ ਪਾਠ ਸਾਹਿਬ ਦੇ ਅੱਜ ਸੰਪੂਰਨ ਭੋਗ ਗਏ ਅਤੇ ਹਰਿਮੰਦਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਜ਼ੂਰੀ ਕੀਰਤਨੀ ਜੱਥਿਆਂ ਨੇ ਹਾਜ਼ਰੀ ਲਵਾਈ ਅਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਕੀਤੇ, ਇਸ ਮੌਕੇ ਤੇ ਵੱਖ ਵੱਖ ਧਾਰਮਿਕ, ਸਿਆਸੀ ਅਤੇ ਸਮਾਜਿਕ ਹਜ਼ਾਰਾਂ ਆਗੂਆਂ ਨੇ ਹਾਜਰੀ ਲਵਾਈ ਅਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਉਨ੍ਹਾਂ ਦੱਸਿਆ ਇਸ ਮੌਕੇ ਤੇ ਸਮੂਹ ਬੁਲਾਰਿਆਂ ਨੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ। ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸ਼ਮੇਸ਼ ਤਰਨਾਦਲ ਨੇ ਆਪਣੇ ਵੱਡੇ ਭਰਾਤਾ ਭਾਈ ਮਨਜੀਤ ਸਿੰਘ ਸੋਢੀ ਦੀ ਅੰਤਿਮ ਅਰਦਾਸ ਤੇ ਆਏ ਵੱਖ ਵੱਖ ਧਾਰਮਿਕ, ਸਿਆਸੀ ਅਤੇ ਸਮਾਜਿਕ ਆਗੂਆਂ, ਧਾਰਮਿਕ ਬੁਲਾਰਿਆਂ ਤੋ ਇਲਾਵਾ ਹੋਰ ਹਜਾਰਾਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਸੰਗਤਾਂ ਨੂੰ ਲੰਗਰ ਦਾ ਪ੍ਰਸ਼ਾਦਾ ਛੱਕ ਕੇ ਜਾਣ ਦੀ ਬੇਨਤੀ ਕੀਤੀ। ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਸਰ ਗੁਲਜਾਰ ਸਿੰਘ ਰਣੀਕੇ, ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸਹੀਦ ਬਾਬਾ ਜੀਵਨ ਸਿੰਘ , ਜਥੇਦਾਰ ਬਾਬਾ ਸਤਨਾਮ ਸਿੰਘ ਪਰਧਾਨ, ਜਥੇਦਾਰ ਹਰਭਜਨ ਸਿੰਘ ਰਈਆ, ਭਾਈ ਵਿਰਸਾ ਸਿੰਘ ਖਾਲਸਾ, ਜਥੇਦਾਰ ਬਾਬਾ ਪ੍ਰਗਟ ਸਿੰਘ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫਾਪੁਰ, ਜਥੇਦਾਰ ਬਾਬਾ ਬਲਬੀਰ ਸਿੰਘ, ਰਾਜਾ ਸਿੰਘ ਵੱਲਾ, ਬਾਬਾ ਸਤਪਾਲ ਸਿੰਘ ਨਾਗ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬਾਨ ਤੇ ਹਜਾਰਾਂ ਸੰਗਤਾਂ ਹਾਜਰ ਸਨ ਅਤੇ ਸਮੂਹ ਸੰਗਤਾਂ ਨੇ ਲੰਗਰ ਦੀ ਪੰਗਤ ਵਿੱਚ ਬੈਠ ਕੇ ਪ੍ਰਸਾਦਾ ਛਕਿਆ।