ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਭਾਈ ਭਤੀਜਾਵਾਦ ਤੇ ਚਮਚਾਗਿਰੀ ਇਸ ਵੇਲੇ ਸਿਆਸਤ ਵਿੱਚ ਪੂਰੀ ਤਰਾਂ ਜੋਬਨ ਤੇ ਹੈ ਅਤੇ ਹਰ ਕੋਈ ਸਿਆਸਤਦਾਨ ਇਸ ਨੀਤੀ ਰਾਹੀਂ ਆਪਣਾ ਆਪ ਨੂੰ ਹਾਈਲੈਟ ਕਰਨ ਲਈ ਦੇਸ਼ ਦੇ ਸੰਵਿਧਾਨ ਨੂੰ ਵੀ ਪਿਛੇ ਛੱਡੀ ਜਾ ਰਿਹਾ ਹੈ,ਅਜਿਹੀ ਨੀਤੀ ਤੇ ਸਖ਼ਤ ਪਹਿਰਾ ਦਿੰਦਿਆਂ ਦਿੱਲੀ ਦੀ ਹੁਣੇ ਹੁਣੇ ਬਣੀ ਮੁੱਖਮੰਤਰੀ ਆਤਿਸ਼ੀ ਨੇ ਮੁੱਖ ਮੰਤਰੀ ਦੀ ਛੱਪਤ ਲੈਣ ਤੋਂ ਬਾਅਦ ਚਮਚਾਗਿਰੀ ਦੀਆਂ ਹੱਦਾਂ ਪਾਰ ਕਰਦਿਆਂ ਇੱਕ ਸਰਕਾਰੀ ਐਲਾਨ ਕਰ ਦਿੱਤਾ ਕਿ ਉਹ (ਆਤਿਸ਼ੀ) ਇਹ ਕੁਰਸੀ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਲਈ ਖਾਲੀ ਰੱਖਣਗੇ ਅਤੇ ਪੰਜ ਮਹੀਨਿਆਂ ਮਗਰੋਂ ਉਹ ਹੀ ਇਸ ਕੁਰਸੀ ਤੇ ਆਕੇ ਬੈਠਣਗੇ,ਮੁੱਖ ਮੰਤਰੀ ਨੇ ਅਜਿਹਾ ਕਰਕੇ ਭਿ੍ਸਟਾਚਾਰੀ ਨੂੰ ਉਤਸਾਹਿਤ ਕੀਤਾ, ਕਿਉਂਕਿ ਭ੍ਰਿਸ਼ਟਾਚਾਰੀ ਦੇ ਕੇਸ ਵਿੱਚੋਂ ਜ਼ਮਾਨਤ ਤੇ ਰਿਹਾਅ ਹੋਏ ਸਾਬਕਾ ਮੁੱਖਮੰਤਰੀ ਕੇਜਰੀਵਾਲ ਲਈ ਇਹ ਕੁਰਸੀ ਖਾਲੀ ਛੱਡ ਕੇ ਸੰਵਿਧਾਨ ਮਰਯਾਦਾ ਦੀ ਘੋਰ ਉਲੰਘਣਾ ਕੀਤੀ ਹੈ,ਭਾਵੇਂ ਕੇ ਇਹ ਕੇਸ ਅਜੇ ਅੰਡਰ ਟ੍ਰਾਇਲ ਹੈ ਤੇ ਫੈਸਲਾ ਆਉਣਾ ਅਜੇ ਬਾਕੀ ਹੈ, ਆਤਿਸ਼ੀ ਨੇ ਅਜਿਹਾ ਕਰਕੇ ਮਾਨਯੋਗ ਅਦਾਲਤ ਦੀ ਵੀ ਤੌਹੀਨ ਕੀਤੀ ਹੈ, ਇਥੇ ਹੀ ਬੱਸ ਨਹੀਂ ਇਸ ਕੂੜ ਸਿਆਸਤ ਨੂੰ ਧਰਮੀ ਰਾਹਿਬਰ ਕ੍ਰਿਸ਼ਨ ਭਗਵਾਨ ਅਤੇ ਭਰਥ ਨਾਲ ਜੋੜ ਕੇ ਧਰਮੀ ਗੁਰੂਆਂ ਦੀ ਤਿਆਗ ਭਾਵਨਾਵਾਂ ਦਾ ਮਜਾਕ ਉਡਾਇਆ ਹੈ ਕਿਉਂਕਿ ਕ੍ਰਿਸ਼ਨ ਭਗਵਾਨ ਤੇ ਭ੍ਰਿਸ਼ਟਾਚਾਰੀ ਦੇ ਦੋਸ਼ ਨਹੀਂ ਸਨ ? ਉਹ ਤਾਂ ਅਕਾਲ ਪੁਰਖ ਵੱਲੋਂ ਭੇਜੇ ਗਏ ਧਰਮੀ ਰਾਹਿਬਰ ਸਨ, ਇਸ ਕਰਕੇ ਆਲ ਇੰਡਿਆ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਭ੍ਰਿਸ਼ਟਾਚਾਰੀ ਮੁੱਖ ਮੰਤਰੀ ਲਈ ਮੁੱਖ ਮੰਤਰੀ ਦੀ ਕੁਰਸੀ ਖਾਲੀ ਛੱਡਣ ਵਾਲੀ ਚਮਚਾਗਿਰੀ ਨੀਤੀ ਦੀ ਜੋਰਦਾਰ ਸਬਦਾ ਵਿੱਚ ਨਿੰਦਾ ਕਰਦੀ ਹੋਈ ਹੈ ਕਿ ਦੇਸ਼ ਵਿੱਚੋਂ ਭਾਈ ਭਤੀਜਾਵਾਦ ਤੇ ਚਮਚਾਗਿਰੀ ਵਾਲੀ ਨੀਤੀ ਨੂੰ ਬਦਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਦੇਸ ਦੇ ਭਵਿੱਖ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪਰਗਟਾਵਾ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹੁਣੇ ਹੁਣੇ ਬਣੀ ਦਿੱਲੀ ਦੀ ਮੁੱਖਮੰਤਰੀ ਆਤਿਸ਼ੀ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਕੇਜਰੀਵਾਲ ਲਈ ਖਾਲੀ ਰੱਖਣ ਵਾਲੀ ਨੀਤੀ ਦੀ ਜੋਰਦਾਰ ਸਬਦਾ’ਚ ਨਿੰਦਾ,ਦੇਸ਼’ਚ ਭਾਈ ਭਤੀਜਾਵਾਦ ਤੇ ਚਮਚਾਗਿਰੀ ਵਾਲੀ ਨੀਤੀ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀਂ ਕੀਤਾ, ਉਹਨਾਂ ਸਪਸ਼ਟ ਕੀਤਾ ਇਸ ਨਾਲ ਮੁੱਖ ਮੰਤਰੀ ਵਾਲੀ ਕੁਰਸੀ ਦੀ ਸੰਵਿਧਾਨਕ ਮਰਿਯਾਦਾ ਦਾ ਅਪਮਾਨ ਹੋਇਆ ਹੈ ਅਤੇ ਸਰਕਾਰੀ ਮਰਿਯਾਦਾ ਦੀ ਉਲੰਘਣਾ ਹੋਈ ਹੈ ਭਾਈ ਖਾਲਸਾ ਨੇ ਕਿਹਾ ਭਾਜਪਾਈਆਂ ਵੱਲੋਂ ਵੀ ਇਸ ਨੀਤੀ ਨੂੰ ਸੰਵਿਧਾਨ ਦੀ ਉਲੰਘਣਾਂ ਦੱਸਿਆ ਗਿਆ ਹੈ ਜੋ ਬਹੁਤ ਹੀ ਵਧੀਆ ਫੈਸਲਾ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਖਾਲੀ ਛੱਡਣ ਵਾਲੀ ਨੀਤੀ ਤੇ ਚਮਚਾਗਿਰੀ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਦੇਸ’ਚ ਭਾਈ ਭਤੀਜਾਵਾਦ ਅਤੇ ਚਮਚਾਗਿਰੀ ਵਾਲੀ ਨੀਤੀ ਖਤਮ ਕੀਤੀ ਜਾਵੇ ਕਿਉਂਕਿ ਇਹ ਆਉਣ ਵਾਲੇ ਦੇਸ ਦੇ ਵਾਰਸ ਨੌਜਵਾਨਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਵਕਤ ਭਾਈ ਖਾਲਸਾ ਨਾਲ ਸੀਨੀਅਰ ਆਗੂ ਅਤੇ ਮੁਖ ਬੁਲਾਰੇ ਭਾਈ ਅਵਤਾਰ ਸਿੰਘ ਅੰਮਿ੍ਤਸਰ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਸਿੰਦਾ ਸਿੰਘ ਨਿਹੰਗ, ਭਾਈ ਪਿਰਥੀ ਸਿੰਘ, ਭਾਈ ਸੁਖਦੇਵ ਸਿੰਘ ਜਗਰਾਉਂ, ਭਾਈ ਦਿਲਬਾਗ ਸਿੰਘ ਬਾਗੀ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੋਂ ਇਲਾਵਾ ਕਈ ਕਾਰਕੁਨ ਹਾਜ਼ਰ ਸਨ।।