ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਕੁਦਰਤੀ ਸੋਮੇ ਬਚਾਓ ਅਤੇ ਸਭ ਨੂੰ ਖੁਸ਼ਹਾਲ ਬਣਾਉਣ ਦੇ ਉਦੇਸ਼ ਨਾਲ ਰੀਜਨਲ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰੀਜਨਲ ਸਟੇਸ਼ਨ ਗੁਰਦਾਸਪੁਰ ਵਿਖੇ 18 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਹਾੜੀ ਦੀ ਫਸਲਾਂ ਦੇ ਸੁਧਰੇ ਬੀਜ, ਫਲਦਾਰ ਬੂਟੇ ਅਤੇ ਸਬਜੀਆਂ ਦੀ ਪਨੀਰੀ ਮੁਹੱਈਆ ਕਰਵਾਈ ਜਾਵੇਗੀ। ਵੱਖ-ਵੱਖ ਮਾਹਿਰਾਂ ਵੱਲੋਂ ਹਾੜੀ ਦੀ ਫਸਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਖੇਤੀ ਮੁਸ਼ਕਿਲਾਂ ਬਾਰੇ ਸੁਆਲ-ਜੁਆਬ ਵੀ ਹੋਣਗੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ ਦੇ ਨਿਰਦੇਸ਼ਕ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਮੇਲੇ ਦੇ ਮੁੱਖ ਮਹਿਮਾਨ ਡਾ. ਸਤਬੀਰ ਸਿੰਘ ਗੋਸਲ, ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਹਰਦਿਆਲ ਸਿੰਘ ਗਜਨੀਪੁਰ ਬੋਰ਼ਡ ਆਫ ਮੈਨੇਜਮੈਂਟ ਪੀ.ਏ.ਯੂ ਵਿਸ਼ੇਸ਼ ਮਹਿਮਾਨ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਇਸ ਵਿੱਚ ਪਹੁੰਚਣ ਦੀ ਅਪੀਲ ਕੀਤੀ।