ਆੜਤੀ ਨੇ ਡਕਾਰੇ ਕਿਸਾਨਾਂ ਦੇ ਕਰੋੜਾਂ ਰੁਪਏ

ਗੁਰਦਾਸਪੁਰ

ਕਿਸਾਨਾਂ ਦਾ ਇੱਕ ਵਫਦ ਮਾਰਕੀਟ ਕਮੇਟੀ ਕਲਾਨੌਰ ਦੇ ਸਕੱਤਰ ਨੂੰ ਮਿਲਿਆ


ਕਲਾਨੌਰ, ਗੁਰਦਾਸਪੁਰ 12 ਅਗਸਤ (ਸਰਬਜੀਤ ਸਿੰਘ ) –ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਹੇਠ ਇਲਾਕੇ ਦੇ ਦਰਜਨਾਂ ਕਿਸਾਨਾਂ ਦਾ ਇੱਕ ਵਫਦ ਮਾਰਕੀਟ ਕਮੇਟੀ ਕਲਾਨੌਰ ਦੇ ਸਕੱਤਰ ਸੁਰਿੰਦਰ ਸਿੰਘ ਨੂੰ ਮਿਲਿਆ।

ਇਸ ਵਫ਼ਦ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਆੜਤ ਉੱਤੇ ਇਲਾਕੇ ਦੇ ਸੈਂਕੜੇ ਕਿਸਾਨਾਂ ਨੇ ਇਸ ਸਾਲ ਕਣਕ ਅਤੇ ਪਿਛਲੇ ਸੀਜਨ ਝੋਨਾ ਵੇਚਿਆ ਸੀ। ਆੜਤ ਵੱਲੋਂ ਕੁਝ ਪੇਮੈਂਟ ਕਿਸਾਨਾਂ ਨੂੰ ਕਰ ਦਿੱਤੀ ਗਈ ਪਰ 35 ਦੇ ਕਰੀਬ ਕਿਸਾਨਾਂ ਦੀ ਫਸਲ ਦੇ ਕਰੀਬ ਇੱਕ ਕਰੋੜ ਰੁਪਏ ਸਬੰਧਤ ਆੜਤੀ ਵੱਲ ਬਕਾਇਆ ਖੜੇ ਹਨ। ਜਦੋਂ ਇਹ ਕਿਸਾਨ ਆੜਤੀ ਨੂੰ ਬਕਾਇਆ ਰਕਮ ਲਈ ਪੁੱਛਦੇ ਹਨ ਤਾਂ ਅੱਗੋਂ ਲਾਰੇ ਲਾਉਣੇ ਜਾਂ ਟਾਲ ਮਟੋਲ ਵਾਲੀ ਨੀਤੀ ਵਰਤ ਰਿਹਾ ਹੈ।
ਇਸ ਮੌਕੇ ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਅਸੀਂ ਸਕੱਤਰ ਮਾਰਕੀਟ ਕਮੇਟੀ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਆੜਤੀ ਦੇ ਰਿਕਾਰਡ ਦੀ ਜਾਂਚ ਕਰਵਾ ਕੇ ਪੀੜਤ ਕਿਸਾਨਾਂ ਦੀ ਬਣਦੀ ਸਾਰੀ ਰਕਮ ਜਾਰੀ ਕਰਵਾਈ ਜਾਵੇ ਅਤੇ ਕਿਸਾਨਾਂ ਦੀ ਹੱਕ ਹਲਾਲ ਦੀ ਕਮਾਈ ਨੂੰ ਹੜੱਪਣ ਵਾਲੇ ਆੜਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਿਲਾ ਮੀਤ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ,ਬਲਾਕ ਪ੍ਰਧਾਨ ਦੀਦਾਰ ਸਿੰਘ ਕਲਾਨੌਰ, ਗੁਰਮੀਤ ਸਿੰਘ ਅਗਵਾਨ,ਨੰਬਰਦਾਰ ਗੁਰਵਿੰਦਰ ਸਿੰਘ ਸ਼ਾਹਪੁਰ ਅਮਰਗੜ੍ਹ,ਸੰਦੀਪ ਸਿੰਘ ਜੋਗੋਵਾਲ ਜੱਟਾਂ, ਹਰਕਵਲ ਸਿੰਘ ਰੰਧਾਵਾ, ਟਿੰਕਾ ਰੁਡਿਆਣਾ,ਸਤਨਾਮ ਸਿੰਘ, ਤਰਸੇਮ ਸਿੰਘ, ਜੋਗਿੰਦਰ ਸਿੰਘ, ਹਰਚਰਨ ਸਿੰਘ,ਪਰਮਜੀਤ ਸਿੰਘ, ਸਲਵਿੰਦਰ ਸਿੰਘ, ਬਲਜੀਤ ਸਿੰਘ ਪਿੰਡ ਦੂਲਾ ਨੰਗਲ, ਪਰਮਬੀਰ ਸਿੰਘ, ਚਰਨਜੀਤ ਸਿੰਘ,ਜਗਜੀਤ ਸਿੰਘ ਬਲਰਾਜ ਸਿੰਘ, ਅਮਰਜੀਤ ਸਿੰਘ ਬਲਦੇਵ ਸਿੰਘ, ਪਿੰਡ ਕਲੇਰ ਕਲਾਂ ਸੁਖਵਿੰਦਰ ਸਿੰਘ ਸਪਰਾਂ ਕੋਠੀ ਸ਼ਾਮਿਲ ਰਹੇ।

Leave a Reply

Your email address will not be published. Required fields are marked *