ਗੁਰਦਾਸਪੁਰ, 24 ਜੁਲਾਈ ( ਸਰਬਜੀਤ ਸਿੰਘ)– ਸੰਸਾਰ ਪੱਧਰ ਤੇ ਦਿਨੋ ਦਿਨ ਵਧਦੀ ਜਾ ਰਹੀ ਆਲਮੀ ਤਪਸ਼ ਦਾ ਬੜਾ ਹੀ ਚਿੰਤਾ ਦਾ ਵਿਸ਼ਾ ਹੈ। ਨਿਤ ਦਿਨ ਮਨੁੱਖ ਵੱਲੋਂ ਬੇਵਜਾ ਕੁਦਰਤ ਨਾਲ ਵੱਡੇ ਪੱਧਰ ਤੇ ਛੇੜ ਛਾੜ ਅਤੇ ਰੁੱਖਾਂ ਦੇ ਕੱਟੇ ਜਾਣਾ ਬੜਾ ਹੀ ਮੰਦਭਾਗਾ ਹੈ।ਅਜਿਹੇ ਵਿੱਚ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ, ਕਿ ਅਸੀਂ ਵੱਡੇ ਪੱਧਰ ਤੇ ਬੂਟੇ ਲਗਾਈਏ ਤਾਂ ਜੋ ਆਉਣ ਵਾਲੇ ਸਮੇਂ ਉਹ ਵੱਡੇ ਫਲਦਾਰ ਤੇ ਸੰਘਣੇ ਰੁੱਖ ਬਣ ਸਕਣ। ਇਸੇ ਸੋਚ ਦੇ ਚਲਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵੱਲੋਂ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਰਜੇਸ਼ ਕੁਮਾਰ ਜੀ ਦੀ ਰਹਿਨੁਮਾਈ ਹੇਠ ਵਿਭਾਗ ਦੇ ਦਿਸ਼ਾ ਨਿਰਦੇਸ਼ ਹੇਠ ਜੰਗਲਾਤ ਵਿਭਾਗ ਅਲੀਵਾਲ ਰੇਂਜ ਦੇ ਸਹਿਯੋਗ ਨਾਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਕੈਂਪਸ ਤੇ ਖੇਡ ਦੇ ਮੈਦਾਨ ਦੇ ਵਿੱਚ 350 ਬੂਟੇ ਲਗਾਏ ਗਏ ਇਹਨਾਂ ਬੂਟਿਆਂ ਦੇ ਵਿੱਚ ਸੁਹਾਜਣਾ,ਔਲੇ,ਜਾਮਨੂੰ ਸਾਗਵਾਨ, ਧਰੇਕ,ਅਮਰੂਦ, ਟਾਹਲੀ ਆਦਿ ਕਈ ਪ੍ਰਕਾਰ ਦੇ ਬੂਟੇ ਲਗਾਏ ਗਏ ਇਸ ਮੌਕੇ ਸਕੂਲ ਇੰਚਾਰਜ ਸੁਖਵਿੰਦਰ ਕੌਰ ਤੋਂ ਇਲਾਵਾ ਲੈਕਚਰਾਰ ਲਖਵਿੰਦਰ ਸਿੰਘ,ਲੈਕ. ਗੁਰਮਿੰਦਰ ਕੌਰ, ਹਰਵਿੰਦਰ ਸਿੰਘ, ਮਨਜੋਤ ਸਿੰਘ, ਚਮਕੀਲਾ ਸਿੰਘ ਰਜੀਵ ਮਹਾਜਨ,ਕੀਮਤੀ ਲਾਲ ਵਰਮਾ ਰਾਜਬੀਰ ਕੌਰ,ਮੋਨਿਕਾ ਅਮਰਿੰਦਰ ਕੌਰ, ਭੁਪਿੰਦਰ ਕੌਰ, ਸ਼ਿਵਾਨੀ,ਰਾਜਵਿੰਦਰ ਕੌਰ ਮੀਨਾਕਸ਼ੀ ਅਤੇ ਸਾਰੇ ਹੀ ਸਕੂਲ ਦੇ ਵਿਦਿਆਰਥੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ।