ਗੁਰਦਾਸਪੁਰ, 4 ਜੂਨ ( ਸਰਬਜੀਤ ਸਿੰਘ)—ਇੰਡੀਆ ਗੱਠਜੋੜ ਦੀਆਂ ਵੱਡੀਆਂ ਕੋਸ਼ਿਸ਼ਾਂ ਤੇ ਸਖ਼ਤ ਟੱਕਰ ਦੇ ਬਾਵਜੂਦ ਐਨ ਡੀ ਏ ਭਾਜਪਾ ਬਹੁਮਤ’ਚ ਆਪਣੀ ਸਰਕਾਰ ਬਣਾਉਣ’ਚ ਕਾਮਯਾਬ ਹੋ ਗਈ ਹੈ। ਭਾਵੇਂ ਕਿ ਉਹ ਆਪਣੇ 300/400 ਪਾਰ ਵਾਲੇ ਨਾਹਰੇ ਤੱਕ ਨਹੀਂ ਪਹੁੰਚ ਸਕੀ, ਦੂਸਰੇ ਪਾਸੇ ਇੰਡੀਆ ਗੱਠਜੋੜ ਸਖ਼ਤ ਟੱਕਰ ਦੇਣ ਅਤੇ 225/30 ਸੀਟਾਂ ਪ੍ਰਾਪਤ ਕਰਕੇ ਜਬਰ ਦਸਤ ਵਿਰੋਧ ਧਿਰ ਬਣ ਕੇ ਉਭਰੀ ਹੈ , ਜਦੋਂਕਿ ਪੰਜਾਬ ਵਿੱਚ ਦੋ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਫਰੀਦਕੋਟ (ਰਿਜ਼ਰਵ ) ਤੋਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰਾਂ ਵਜੋਂ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਲਿਆਉਣਾ ਵੱਡਾ ਚਮਤਕਾਰ ਤੇ ਇਤਿਹਾਸਕ ਹੈ,ਪੰਜਾਬ’ ਇਨ੍ਹਾਂ ਚੋਣਾਂ’ਚ ਜਿਥੇ ਬਾਦਲਿਆਂ ਦਾ ਲੋਕਾਂ ਨੇ ਸਫ਼ਾਇਆ ਹੀ ਕਰ ਦਿੱਤਾ ਹੈ ਉਥੇ ਇਨ੍ਹਾਂ ਚੋਣਾਂ ‘ਚ ਖਾਲਸਤਾਨ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣਾ ਉਲੂ ਸਿੱਧਾ ਕਰਨ ਵਾਲਿਆਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਿਕਾਰਿਆ ਤੇ ਉਮੀਦਵਾਰ ਦੇ ਉੱਚੇ ਕਿਰਦਾਰ ਨੂੰ ਵੇਖ ਕੇ ਵੋਟਾਂ ਪਾਈਆਂ ਤੇ ਵੱਡੀ ਜਿੱਤ ਪ੍ਰਾਪਤ ਕਰਵਾਈ ,ਲੋਕਾਂ ਦੇ ਫਤਵੇ ਨੇ ਦੱਸ ਦਿੱਤਾ ਹੈ ਕਿ ਲੋਕ ਹੁਣ ਕਿਸੇ ਕੌਮੀ ਪਾਰਟੀ ਦੇ ਗੁਲਾਮ ਨਹੀਂ ? ਸਗੋਂ ਅਜ਼ਾਦੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਜਾਣਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਨੂੰ 300 ਦੇ ਅੰਕੜੇ ਪਾਰ ਕਰਕੇ ਮਿਲੇ ਬਹੁਮਤ ਦੀ ਵਧਾਈ ਅਤੇ ਪੰਜਾਬ’ਚ ਅਜ਼ਾਦ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਮਲੋਆ ਦੀ ਇਤਿਹਾਸਕ ਜਿੱਤ ਨੂੰ ਇਤਿਹਾਸਕ ਜਿੱਤ ਦੱਸਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਭਾਰਤੀ ਜਨਤਾ ਪਾਰਟੀ ਭਾਵੇਂ ਐਗਜਿਵ ਸਰਵੇ ਮੁਤਾਬਕ 300/400 ਦੇ ਦਾਅਵੇ ਤੱਕ ਤਾਂ ਨਹੀਂ ਪਹੁਚੀ ਪਰ 290 ਤੋਂ ਉੱਪਰ ਸੀਟਾਂ ਦੇ ਪੂਰਨ ਬਹੁਮਤ ਹਾਸਲ ਕਰਨ ਤੋਂ ਬਾਅਦ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ ਭਾਈ ਖਾਲਸਾ ਨੇ ਕਿਹਾ ਐਨ ਡੀ ਏ ਨਰਿੰਦਰ ਮੋਦੀ ਵਾਲੀ ਭਾਜਪਾ ਸਰਕਾਰ ਜਿਥੇ ਕੇਂਦਰ ਵਿਚ ਬਹੁਮਤ ਨਾਲ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਹੈ,ਉਥੇ ਪੰਜਾਬ ਵਿੱਚ ਅਕਾਲੀ ਦਲ ਤੋਂ ਅਲੱਗ ਹੋ ਕੇ ਪਹਿਲੀ ਵਾਰ ਚੋਣ’ਚ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਲੱਖ ਵਿਰੋਧ ਕਾਰਨ ਬਹੁਤ ਵਧੀਆ ਰਿਸਪਾਉਸ ਮਿਲਿਆ ਭਾਈ ਖਾਲਸਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਇਤਿਹਾਸ ਰਚਣ ਵਾਲੇ ਭਾਈ ਸਰਬਜੀਤ ਸਿੰਘ ਮਲੋਆ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਭਾਈ ਅਮਿਤਪਾਲ ਸਿੰਘ ਨੂੰ ਵਧਾਈ ਦਿੰਦੀ ਹੋਈ ਮੰਗ ਕਰਦੀ ਹੈ ਕਿ ਜਿਨ੍ਹਾਂ ਭਾਵਨਾਵਾਂ ਤੇ ਆਸਾ ਉਮੀਦਾਂ ਕਰਕੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਉਹਨਾਂ ਉਮੀਦਾਂ ਤੇ ਪਹਿਰਾ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਪੰਜਾਬ ਵਿੱਚ ਬੇਈਮਾਨਾਂ, ਮੌਕਾ ਪ੍ਰਸਤੀਆਂ ਤੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਸਿਆਸਤਦਾਨਾਂ ਦਾ ਸਿਆਸੀ ਸਫ਼ਾਇਆ ਕੀਤਾ ਜਾ ਸਕੇ । ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।


