ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਇਤਿਹਾਸਕ ਫੈਸਲੇ ਰਾਹੀਂ ਵਿਦੇਸ਼ਾਂ ਵਿੱਚ ਮਾਰੇ ਗਏ ਤਿੰਨ ਸਿੰਘਾਂ ਦੀਆਂ ਤਸਵੀਰਾਂ ਅਜਾਇਬ ਘਰ ਵਿੱਚ ਲਾਉਣ ਦਾ ਮਹਾਨ ਫੈਸਲਾ ਲਿਆ ਹੈ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਫੈਸਲੇ ਦਾ ਸਵਾਗਤ ਤੇ ਪੂਰਨ ਹਮਾਇਤ ਕਰਦੀ ਹੈ ,ਕਿਉਂਕਿ ਇਹ ਫੈਸਲਾ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾਂ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਿਖਾਂ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਸਮੇਂ ਵਿਦੇਸ਼ਾਂ ਵਿੱਚ ਮਾਰੇ ਗਏ ਤਿੰਨ ਸਿੰਘ ਸ਼ਹੀਦਾਂ ਦੀਆਂ ਤਸਵੀਰਾਂ ਦਰਬਾਰ ਸਾਹਿਬ ਸਿੱਖ ਅਜਾਇਬ ਘਰ’ਚ ਲਾਉਣ ਦੀ ਸ਼ਲਾਘਾ ਅਤੇ ਹਮਾਇਤ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੱਲ 15 ਜੁਲਾਈ ਨੂੰ ਮੀਟਿੰਗ ਕਰਨ ਤੋਂ ਉਪਰੰਤ ਇਹ ਫੈਸਲਾ ਲਿਆ ਜਾਣਾ ਹੈ ਕਿ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਕਿਥੇ ਲਾਈਆਂ ਜਾਣ, ਭਾਈ ਖਾਲਸਾ ਦੱਸਿਆ ਇਨ੍ਹਾਂ ਤਿੰਨਾਂ ਵਿੱਚੋਂ ਭਾਈ ਪਰਮਜੀਤ ਸਿੰਘ ਪੰਜਵੜ ਜਿਸ ਨੂੰ ਪਾਕਿਸਤਾਨ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਦੂਜੇ ਭਾਈ ਨਿੱਝਰ ਸਮੇਤ ਤਿੰਨ ਸਿੰਘਾਂ ਨੂੰ ਵਿਦੇਸ਼ ਦੀ ਧਰਤੀ ਤੇ ਸ਼ਹੀਦ ਕੀਤਾ ਗਿਆ ਸੀ, ਭਾਈ ਖਾਲਸਾ ਨੇ ਕਿਹਾ ਇਨ੍ਹਾਂ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਹਰਮੰਦਰ ਸਾਹਿਬ ਦੇ ਮੰਜੀਹਾਲ’ਚ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਲਾਘਾਯੋਗ ਉਦਮ ਸੀ ਅਤੇ ਹੁਣ ਇੱਕ ਇਤਿਹਾਸਕ ਫੈਸਲੇ ਰਾਹੀਂ ਇਨ੍ਹਾਂ ਦੀਆਂ ਤਸਵੀਰਾਂ ਦਰਬਾਰ ਸਾਹਿਬ ਸਿੱਖ ਅਜਾਇਬ ਘਰ’ਚ ਲਾਉਣ ਦੇ ਹੁਕਮ ਦੇਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਾਹਿਬਾਨਾਂ ਦਾ ਲੋਕਾਂ ਦੀ ਮੰਗ ਵਾਲਾਂ ਸ਼ਲਾਘਾਯੋਗ ਫੈਸਲਾ ਕਿਹਾ ਜਾ ਸਕਦਾ ਹੈ ਭਾਈ ਖਾਲਸਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਫੈਸਲੇ ਦਾ ਸਵਾਗਤ, ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ ।