ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਯਤਨ ਜਾਰੀ

ਗੁਰਦਾਸਪੁਰ

ਚੇਅਰਮੈਨ ਰਮਨ ਬਹਿਲ ਵੱਲੋਂ ਸਿਵਲ ਹਸਪਤਾਲ ਬੱਬਰੀ ਵਿਖੇ ਜੱਚਾ-ਬੱਚਾ ਵਿੰਗ, ਕ੍ਰਿਟਿਕਲ ਕੇਅਰ ਯੂਨਿਟ ਅਤੇ ਇੰਟੀਗ੍ਰੇਟੇਡ ਪਬਲਿਕ ਹੈਲਥ ਲੈਬ ਦੀ ਉਸਾਰੀ ਦਾ ਜਾਇਜਾ
ਇਲਾਕਾ ਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ ਜੱਚਾ-ਬੱਚਾ ਵਿੰਗ, ਕ੍ਰਿਟਿਕਲ ਕੇਅਰ ਯੂਨਿਟ ਅਤੇ ਇੰਟੀਗ੍ਰੇਟੇਡ ਪਬਲਿਕ ਹੈਲਥ ਲੈਬ – ਰਮਨ ਬਹਿਲ
ਗੁਰਦਾਸਪੁਰ, 6 ਜੁਲਾਈ (ਸਰਬਜੀਤ ਸਿੰਘ)– ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਅੱਜ ਸਿਵਲ ਹਸਪਤਾਲ ਬੱਬਰੀ ਦਾ ਦੌਰਾ ਕਰਕੇ ਉਸਾਰੀ ਅਧੀਨ ਜੱਚਾ-ਬੱਚਾ ਵਿੰਗ, ਕ੍ਰਿਟਿਕਲ ਕੇਅਰ ਯੂਨਿਟ ਅਤੇ ਇੰਟੀਗ੍ਰੇਟੇਡ ਪਬਲਿਕ ਹੈਲਥ ਲੈਬ (ਆਈ.ਪੀ.ਐੱਚ.ਐੱਲ) ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਮੀ ਮਹਾਜਨ, ਡੀ.ਐੱਮ.ਸੀ ਡਾਕਟਰ ਰੋਮੀ ਰਾਜਾ, ਐੱਸ.ਐੱਮ.ਓ ਸਿਵਲ ਹਸਪਤਾਲ ਗੁਰਦਾਸਪੁਰ ਡਾਕਟਰ ਅਰਵਿੰਦ ਮਹਾਜਨ, ਸੀਨੀਅਰ ਆਗੂ ਸੁੱਚਾ ਸਿੰਘ ਮੁਲਤਾਨੀ, ਐਕਸੀਅਨ ਪੀ.ਐੱਚ.ਐੱਚ.ਸੀ ਸੁਖਚੈਨ ਸਿੰਘ , ਐੱਸ.ਡੀ.ਓ. ਪੀ.ਐੱਚ.ਐੱਚ.ਸੀ. ਸੁਨੀਲ ਕੁਮਾਰ, ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਲਵਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਉਸਾਰੀ ਅਧੀਨ ਜੱਚਾ-ਬੱਚਾ ਵਿੰਗ, ਕ੍ਰਿਟਿਕਲ ਕੇਅਰ ਯੂਨਿਟ ਅਤੇ ਇੰਟੀਗ੍ਰੇਟੇਡ ਪਬਲਿਕ ਹੈਲਥ ਲੈਬ (ਆਈ.ਪੀ.ਐੱਚ.ਐੱਲ) ਦਾ ਨਿਰੀਖਣ ਕਰਨ ਮੌਕੇ ਚੇਅਰਮੈਨ ਰਮਨ ਬਹਿਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਅਧੀਨ ਇਹ ਪ੍ਰੋਜੈਕਟ ਜਲਦੀ ਮੁਕੰਮਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਹੋਰ ਮਿਆਰੀ ਸਿਹਤ ਸੇਵਾਵਾਂ ਮਿਲਣੀਆਂ ਸ਼ੁਰੂ ਹੋਣ। ਪੇਂਡੂ ਖੇਤਰ ਦੇ ਨਾਲ ਨਾਲ ਸ਼ਹਿਰੀ ਖੇਤਰ ਦੀ ਵਸੋਂ ਲਈ ਸਿਹਤ ਸੁਵਿਧਾਵਾਂ ਦੇ ਵਿਕਾਸ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ 1000.78 ਲੱਖ ਰੁਪਏ ਦੀ ਲਾਗਤ ਨਾਲ ਦੋ ਮੰਜ਼ਿਲਾ ਐੱਮ.ਸੀ.ਐੱਚ. ਵਿੰਗ ਬਣ ਰਿਹਾ ਹੈ ਅਤੇ ਫਰਵਰੀ 2025 ਤੱਕ ਇਸ ਕੰਮ ਨੂੰ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿੰਗ ਖੁੱਲਣ ਨਾਲ ਇਲਾਕੇ ਦੀਆਂ ਗਾਰਭਵਤੀ ਮਹਿਲਾਵਾਂ ਨੂੰ ਅਲਟਰਾਸਾਉਂਡ, ਸਾਰੇ ਟੈਸਟ, ਈ.ਸੀ.ਜੀ, ਦੀ ਸਹੂਲਤ ਦੇ ਨਾਲ ਲਿਫਟ ਦੀ ਸੁਵਿਧਾ ਮੌਕੇ ਤੇ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜੱਚਾ-ਬੱਚਾ ਸਿਹਤ ਸੁਵਿਧਾਵਾਂ ਵਿਚ ਹੋਰ ਸੁਧਾਰ ਹੋਵੇਗਾ। ਚੇਅਰਮੈਨ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਕ੍ਰਿਟੀਕਲ ਕੇਅਰ ਬਲਾਕ ਅਤੇ ਪਬਲਿਕ ਹੈਲਥ ਲੈਬ ਦੀ ਉਸਾਰੀ ਦਾ ਕੰਮ ਵੀ ਜੰਗੀ ਪੱਧਰਤੇ ਚਲ ਰਿਹਾ ਹੈ, ਜੋ ਕਿ ਆਉਂਦੇ ਕੁਝ ਮਹੀਨਿਆਂ ਵਿੱਚ ਮੁਕੰਮਲ ਹੋ ਕੇ ਆਪਣੀਆਂ ਸੇਵਾਵਾਂ ਦੇਣ ਲੱਗ ਪੈਣਗੇ। ਉਨ੍ਹਾਂ ਦੱਸਿਆ ਕਿ 1315.00 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਮੰਜ਼ਿਲਾਂ ਬਣ ਰਿਹਾ ਕ੍ਰਿਟਿਕਲ ਕੇਅਰ ਯੂਨਿਟ ਪੂਰੇ ਜ਼ਿਲ੍ਹੇ ਲਈ ਵਰਦਾਨ ਸਾਬਿਤ ਹੋਵੇਗਾ, ਕਿਉਂਕਿ ਇਸ ਰਾਹੀਂ ਮੌਕੇ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ ਜਿਵੇਂ ਰੋਡ ਸਾਇਡ ਐਕਸੀਡੈਂਟ, ਦਿਲ ਦਾ ਦੌਰਾ, ਕਿਸੇ ਪ੍ਰਕਾਰ ਦਾ ਕੋਈ ਵੀ ਟਰੌਮਾ ਇਥੇ ਇਲਾਜ ਅਧੀਨ ਹੋਵੇਗਾ। ਉਨ੍ਹਾਂ ਕਿਹਾ ਕਿ ਲਿਫਟ ਦੀ ਸੁਵਿਧਾ ਦੇ ਨਾਲ ਨਾਲ ਮਰੀਜ਼ ਦੀ ਕਾਊਂਸਲਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਖੁਲ ਰਹੀ ਇੰਟੀਗ੍ਰੇਟੇਡ ਪਬਲਿਕ ਹੈਲਥ ਲੈਬ ਇਕੋ ਛੱਤ ਹੇਠ ਮਰੀਜਾਂ ਨੂੰ ਸਾਰੇ ਟੈਸਟਾਂ ਦੀਆਂ ਸੁਵਿਧਾਵਾਂ ਦੇਵੇਗੀ। ਕਿਸੇ ਕਿਸਮ ਦੀ ਕੋਈ ਖੱਜਲ ਖੁਆਰੀ ਨਹੀਂ ਹੋਵੇਗੀ ਅਤੇ ਮਰੀਜਾਂ ਦਾ ਸਮਾਂ ਵੀ ਬਚੇਗਾ।

Leave a Reply

Your email address will not be published. Required fields are marked *