ਦਰਬਾਰ ਸਾਹਿਬ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਬਿਆਨ ਬਾਜੀ ਛੱਡ ਕੇ ਐਸਜੀਪੀਸੀ ਨਾਲ ਰਾਬਤਾ ਕਰੇ, ਪੰਥ ਹੈ ਬਖਸ਼ਣਹਾਰ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 30 ਜੂਨ ( ਸਰਬਜੀਤ ਸਿੰਘ)– ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 21 ਜੂਨ ਨੂੰ ਯੋਗਾ ਕਰਕੇ ਪ੍ਰਸਿੱਧ ਹੋਈ ਅਰਚਨਾ ਮਕਵਾਨਾ ਦੇ ਤੇਵਰ ਹੁਣ ਪਹਿਲਾਂ ਵਾਲੇ ਬਿਆਨਾਂ ਤੋਂ ਬਦਲ ਚੁੱਕੇ ਹਨ ਅਤੇ ਪਹਿਲਾਂ ਤੋਂ ਧਮਕੀ ਭਰੇ ਬਿਆਨਾ ਤੋਂ ਬਾਅਦ ਹੁਣ ਉਹ ਨਿਮਰਤਾ ਸ਼ਰਧਾ ਭਾਵਨਾਵਾਂ ਦੇ ਨਾਲ ਨਾਲ ਗੁਰੂ ਮਹਾਰਾਜ ਦੇ ਭਰੋਸੇ ਵਿੱਚ ਆ ਕੇ ਦੱਸ ਰਹੀ ਹੈ ਕਿ ਮੈਂ 20 ਜੂਨ ਨੂੰ ਹਰਿਮੰਦਿਰ ਆਈ ਸੀ ਅਤੇ ਮੈਂ ਆਪਣੇ ਹੱਥਾ ਨਾਲ ਸੇਵਾ ਵੀ ਕੀਤੀ ਜਿਸ ਦੀਆਂ ਕੁਝ ਫੋਟੋ ਵੀ ਉਸ ਨੇ ਸਾਂਝੀਆਂ ਕੀਤੀਆਂ ਹਨ ਅਤੇ ਇਹ ਵੀ ਕਿਹਾ ਕਿ ਉਸ ਨੇ 2100 ਰੁਪਏ ਦਾ ਦਾਨ ਵੀ ਕੀਤਾ , ਇੱਥੇ ਹੀ ਬੱਸ ਨਹੀਂ ਉਸ ਨੇ ਇਹ ਵੀ ਮੰਨਿਆ ਕਿ ਮੈਨੂੰ ਪਵਿੱਤਰ ਸ਼੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਸਬੰਧੀ ਜਾਣਕਾਰੀ ਨਹੀਂ ਸੀ ਤੇ ਅਣਜਾਣੇ ਵਿੱਚ ਉਸ ਤੋਂ ਭੁੱਲ ਹੋਈ ਇਥੇ ਹੀ ਬਸ ਨਹੀਂ ਉਸ ਨੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਵੀ ਕੀਤੀ ਹੇ ਵਾਹਿਗੁਰੂ ਜੀ ਮੈਂ ਤਾਂ ਸ਼ਰਧਾ ਭਾਵਨਾਵਾਂ ਨਾਲ ਆਈ ਸੀ ਅਤੇ ਮੇਰੇ ਮਨ ਵਿੱਚ ਹੋਰ ਕੋਈ ਭਾਵਨਾ ਨਹੀਂ ਸੀ ਹੁਣ ਤੁਸੀਂ ਹੀ ਇਨਸਾਫ਼ ਕਰੋ ਤੇ ਮੈਨੂੰ ਬਖਸ਼ ਦਿਉਂ, ਇਹਨਾਂ ਬਿਆਨਾਂ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਹ ਮਹਿਸੂਸ ਕਰਦੀ ਹੈ ਹੁਣ ਅਰਚਨਾ ਮਕਵਾਨਾ ਦੀ ਨਿਮਰਤਾ ਤੇ ਸ਼ਰਧਾ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਲੜਕੀ ਹੋਣ ਦੇ ਨਾਤੇ ਉਸ ਨੂੰ ਜ਼ਰੂਰ ਮੁਆਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਤੇ ਕਰਵਾਈ ਐਫ ਆਈ ਆਰ ਵਾਪਸ ਲੈ ਲੈਂਣੀ ਚਾਹੀਦਾ ਹੈ, ਕਿਉਂਕਿ ਸਿੱਖ ਪੰਥ ਦਾ ਹਿਰਦਾ ਵਿਸ਼ਾਲ ਤੇ ਬਖਸ਼ਣਹਾਰ ਹੈ ਅਤੇ ਇਹ ਦਰ ਆਏ ਵੱਡੇ ਵੱਡੇ ਗੁਨਾਹਗਾਰਾਂ ਨੂੰ ਬਖਸ਼ਣ ਦੀ ਸਮਰੱਥਾ ਰੱਖਦਾ ਹੈ ਤੇ ਬਖਸ਼ਦਾ ਆਇਆ ਹੈ,ਇਹਨਾਂ ਸ਼ਬਦਾਂ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਿਮੰਦਰ ਸਾਹਿਬ ਯੋਗਾ ਕਰਕੇ ਪ੍ਰਸਿੱਧ ਹੋਈ ਗੁਜਰਾਤ ਦੀ ਵਸਨੀਕ ਅਰਚਨਾ ਮਕਵਾਨਾ ਵੱਲੋਂ ਹੁਣ ਨਿਮਰਤਾ ਅਤੇ ਗੁਰੂ ਭਰੋਸੇ ਵਾਲੀਆਂ ਭਾਵਨਾਵਾਂ ਵਾਲੇ ਬਿਆਨ ਦੀ ਕਦਰ ਅਤੇ ਸਿੱਖ ਕੌਮ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਤੇ ਕਰਵਾਈ ਐਫ ਆਈ ਆਰ ਵਾਪਸ ਲੈਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਨ੍ਹਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅਰਜਨਾ ਮਕਵਾਨਾ ਦੇ ਜਲਦਬਾਜ਼ੀ ਵਾਲੇ ਭੜਕਾਊ ਬਿਆਨਾ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਇਲਜ਼ਾਮਾ ਨੂੰ ਮੁੱਖ ਰੱਖਦਿਆਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਐਸ ਜੀ ਪੀ ਸੀ ਨੇ ਉਸ ਤੇ ਐਫ ਆਈ ਆਰ ਦਰਜ ਕਰਵਾਈ ਸੀ ਅਤੇ ਪੁਲਿਸ ਨੇ ਉਸ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਇਸ ਸਬੰਧੀ ਸ਼ਪਸ਼ਟੀਕਰਨ ਲਈ ਸੱਦਿਆ ਹੈ ਭਾਈ ਖਾਲਸਾ ਨੇ ਦੱਸਿਆ ਅਗਰ ਉਹ ਪੇਸ਼ ਨਹੀਂ ਹੁੰਦੀ ਤਾਂ ਪੰਜਾਬ ਪੁਲਿਸ ਗੁਜਰਾਤ ਵਿਚ ਜਾ ਕੇ ਉਸ ਤੋਂ ਪੁੱਛ ਗਿੱਛ ਕਰ ਸਕਦੀ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਰਜਨਾ ਮਕਵਾਨਾ ਨੂੰ ਬੇਨਤੀ ਕਰਦੀ ਹੈ ਕਿ ਉਹ ਬਿਆਨ ਬਾਜੀ ਨੂੰ ਛੱਡ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰੇ ਤਾਂ ਉਸ ਨੂੰ ਬਖਸ਼ਿਆ ਜਾ ਸਕਦਾ ਭਾਈ ਖਾਲਸਾ ਨੇ ਕਿਹਾ ਅਰਚਨਾ ਮਕਵਾਨਾ ਨੇ ਪਰਸੋਂ ਇੱਕ ਬਿਆਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਮਕੀ ਦਿੱਤੀ ਸੀ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਤੇ ਕਰਵਾਈ ਐਫ ਆਈ ਆਰ ਵਾਪਸ ਨਾ ਲਈ ਤਾਂ ਉਸ ਦੀ ਟੀਮ ਫਾਇਟ ਕਰਗੀ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਮੇਤ ਪੱਥ ਦਰਦੀਆਂ ਨੇ ਇਸ ਬਿਆਨ ਦੀ ਵੀ ਨਿਖੇਧੀ ਕੀਤੀ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਸੀ ਕਿ ਉਸ ਤੇ (ਅਰਚਨਾ ਮਕਵਾਨਾ) ਇੱਕ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਮਕਾਉਣ ਦੀ ਐਫ ਆਈ ਆਰ ਦਰਜ ਕਰਵਾਈ ਜਾਵੇ, ਭਾਈ ਖਾਲਸਾ ਨੇ ਸਪਸ਼ਟ ਕੀਤਾ ਕਿ ਹੁਣ ਉਸ ਨੂੰ ਗੁਰੂ ਸਾਹਿਬ ਨੇ ਸਮੱਤ ਬਖਸ਼ਿਸ਼ ਕੀਤੀ ਅਤੇ ਉਹ ਹੁਣ ਧਮਕੀਆਂ ਨੂੰ ਛੱਡ ਕੇ ਨਿਮਰਤਾ ਅਤੇ ਗੁਰੂ ਭਰੋਸੇ ਵਾਲੀਆਂ ਗੱਲਾਂ ਕਰ ਰਹੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਉਸ ਦੇ ਸ਼ਰਧਾ ਭਰੇ ਬਿਆਨਾਂ ਨੂੰ ਮੁੱਖ ਰੱਖਦਿਆਂ ਐਸ ਜੀ ਪੀ ਸੀ ਨੂੰ ਬੇਨਤੀ ਕਰਦੀ ਹੈ ਕਿ ਉਸ ਤੇ ਕਰਵਾਈ ਐਫ ਆਈ ਆਰ ਵਾਪਸ ਲੈ ਲਈ ਜਾਵੇ ਉਥੇ ਅਰਚਨਾ ਮਕਵਾਨਾ ਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਕਿ ਉਹ ਬਿਆਨਬਾਜ਼ੀ ਨੂੰ ਛੱਡ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਸਿੱਖ ਕੌਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਮੁਆਫ ਕਰ ਦੇਵੇਗੀ ਕਿਉਂਕਿ ਸਿੱਖ ਧਰਮ ਤੇ ਸਿੱਖ ਕੌਮ ਵਿਸ਼ਾਲ ਹਿਰਦਾ ਰੱਖਣ ਤੇ ਬਖਸ਼ਣਹਾਰ ਦੇ ਨਾਲ ਨਾਲ ਰਹਿਮਦਿਲ ਰੱਖਣ ਵਾਲ਼ੀ ਕੌਮ ਹੈ, ਜੋ ਚੜ੍ਹ ਕੇ ਆਏ ਨੂੰ ਬਖਸ਼ਦੀ ਨਹੀਂ ? ਤੇ ਨਿਮਰਤਾ ਭਾਵਨਾਵਾਂ ਨਾਲ ਦਰ ਤੇ ਆਉਣ ਵਾਲੇ ਵੱਡੇ ਵੱਡੇ ਗੁਨਾਹਗਾਰਾਂ ਨੂੰ ਵੀ ਬਖਸ਼ ਦਿੰਦੀ ਹੈ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਗੁਰਜਸਪਰੀਤ ਸਿੰਘ ਮਜੀਠਾ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *