ਖਰਚਾ ਆਬਜ਼ਰਵਰ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੀ ਮੌਜੂਦਗੀ ਵਿੱਚ ਕੀਤਾ ਗਿਆ ਮਿਲਾਨ
ਗੁਰਦਾਸਪੁਰ, 30 ਜੂਨ (ਸਰਬਜੀਤ ਸਿੰਘ ) – ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ-2024 ਵਿੱਚ ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਚੋਣ ਲੜ ਚੁੱਕੇ ਉਮੀਦਵਾਰਾਂ ਦੇ ਚੋਣ ਖਰਚਿਆਂ ਦਾ ਮਿਲਾਨ ਕਰਨ ਲਈ ਅੱਜ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੰਤਿਮ ਲੇਖਾ-ਜੋਖਾ ਮੀਟਿੰਗ ਚੋਣ ਖ਼ਰਚਾ ਨਿਗਰਾਨ ਹਰਸ਼ਦ ਵੇਂਗੁਲੇਰਕਰ ਦੀ ਅਗਵਾਈ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਹੋਈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੁਭਾਸ਼ ਚੰਦਰ ਦੀ ਮੌਜ਼ੂਦਗੀ ਵਿੱਚ ਹੋਈ ਮੀਟਿੰਗ ਦੌਰਾਨ ਚੋਣ ਲੜ ਚੁੱਕੇ ਸਾਰੇ 26 ਉਮੀਦਵਾਰਾਂ ਦੇ ਨੁਮਾਇੰਦਿਆਂ ਅਤੇ ਖਰਚਿਆਂ ਸੰਬੰਧੀ ਤੈਨਾਤ ਨੋਡਲ ਅਫਸਰਾਂ ਵੱਲੋਂ ਦਰਜ ਕੀਤੇ ਚੋਣ ਖਰਚਾ ਸਟੇਟਮੈਂਟਾਂ ਦਾ ਮਿਲਾਨ ਕੀਤਾ ਗਿਆ।
ਇਸ ਮੌਕੇ ਚੋਣ ਖ਼ਰਚਾ ਨਿਗਰਾਨ ਹਰਸ਼ਦ ਵੇਂਗੁਲੇਰਕਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤਹਿਤ ਪਈਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਈ ਸੀ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਸ ਤੋਂ 26 ਦਿਨ ਬਾਅਦ ਅੱਜ ਚੋਣ ਲੜ ਚੁੱਕੇ ਉਮੀਦਵਾਰਾਂ ਦੇ ਚੋਣ ਖਰਚੇ ਦੇ ਬਿੱਲ/ਵਾਊਚਰ ਅਤੇ ਬੈਂਕ ਸਟੇਟਮੈਂਟਾਂ, ਖਾਤੇ ਦੇ ਰਜਿਸਟਰਾਂ ਆਦਿ ਵਿੱਚ ਦਰਜ ਵੇਰਵੇ ਮਿਲਾਏ ਗਏ ਹਨ।