ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)–ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜਾਦੀ ਦਿਵਸ ਤੋਂ ਪਹਿਲਾਂ ਹੀ ਆਪਣੇ ਆਪਣੇ ਘਰਾਂ ਦੀ ਛੱਤ ’ਤੇ ਰਾਸ਼ਟਰੀ ਝੰਡਾ ਲਗਾਉਣ ਲਈ ਅਪੀਲ ਕੀਤੀ ਗਈ। ਜਿਸ ਦਾ ਲੋਕਾਂ ਨੇ ਵੀ ਭਾਰੀ ਸਮਰਥਨ ਦਿੰਦੇ ਹੋਏ ਆਪਣੇ ਘਰਾਂ ਦੀਆਂ ਛੱਤਾਂ ’ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਸੀ। ਪਰ ਆਜਾਦੀ ਦਿਵਸ ਤੋਂ ਬਾਅਦ ਇਸ ਨੂੰ ਬੜੇ ਹੀ ਮਾਨ-ਸਤਿਕਾਰ ਨਾਲ ਉਤਾਰਨ ਲਈ ਵੀ ਕਿਹਾ ਗਿਆ ਸੀ, ਪਰ ਕੁੱਝ ਲੋਕਾਂ ਨੇ ਇਸ ਉਤਾਰਨ ਦੀ ਬਜਾਏ ਸੜਕਾਂ ’ਤੇ ਸੁੱਟ ਦਿੱਤਾ। ਅਜਿਹੀ ਹੀ ਇੱਕ ਉਦਾਹਰਨ ਸਰਕਾਰੀ ਕਾਲਜ ਦੇ ਪ੍ਰਮੁੱਖ ਗੇਟ ਦੇ ਸਾਹਮਣੇ ਵੇਖਣ ਨੂੰ ਮਿਲੀ, ਜਦੋਂ ਇੱਕ ਰਾਸ਼ਟਰੀ ਝੰਡਾ ਸੜਕਾਂ ’ਤੇ ਪਿਆ ਹੋਇਆ ਸੀ। ਹਾਲਾਂਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਝੰਡੇ ਨੂੰ ਚੁੱਕਣ ਲਈ ਕਿਸੇ ਵੱਲੋਂ ਵੀ ਕੋਈ ਉਪਰਾਲਾ ਨਹੀਂ ਕੀਤਾ ਗਿਆ। ਜਿਸ ਨਾਲ ਦੇਸ਼ ਦੇ ਰਾਸ਼ਟਰੀ ਝੰਡੇ ਬੇਅਦਬੀ ਹੁੰਦੀ ਰਹੀ।