ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)–ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਰਮਨ ਬਹਿਲ ਨੇ ਜੋਸ਼ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਆਜਾਦ ਹੋਏ 75 ਸਾਲ ਹੋ ਚੁੱਕੇ ਹਨ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸੂਬੇ ਵਿੱਚ ਕੰਮ ਕੀਤਾ ਹੈ। ਪਰ ਪੰਜਾਬ ਨੂੰ ਆਰਥਿਕ ਪੱਖੋਂ ਵੀ ਪਿੱਛੇ ਸੁੱਟਿਆ ਅਤੇ ਵਿਕਾਸ ਦੇ ਨਾਮ ’ਤੇ ਲੁੱਟਿਆ ਗਿਆ ਹੈ। ਹੁਣ ਭਗਵੰਤ ਸਿੰਘ ਮਾਨ ਬਹੁਤ ਹੀ ਇਮਾਨਦਾਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਮਿਲੇ ਹਨ। ਜੋ ਕਿ ਲੋਕਾਂ ਦੀਆਂ ਹਰੇਕ ਕੀਤੇ ਹੋਏ ਵਾਅਦਿਆਂ ਨੂੰ ਪੂਰੇ ਕਰਨਗੇ। ਲੋਕਾਂ ਨੂੰ ਜਲਦਬਾਜੀ ਕਰਨ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਪੰਜਾਬ ਹਮੇਸ਼ਾ ਪੰਜਾਬ ਦੀ ਚੰਗੀ ਸੋਚ ਅਤੇ ਬੇਰੁਜਗਾਰੀ ਨੂੰ ਖਤਮ ਕਰਨ ਲਈ ਤੱਤਪਰ ਹਨ। ਉਨਾਂ ਦਾ ਇਹ ਹੀ ਸੁਪਨਾ ਹੈਕਿ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆ ਸਕਾ। ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਬੇਰੁਜਗਾਰੀ ਤੇੇ ਭਿ੍ਰਸ਼ਟਾਚਾਰ ਨਾਲ ਲੱਥਪੱਥ ਹੋਇਆ ਪਿਆ ਹੈ। ਇਸ ਨੂੰ ਜੜ ਤੋਂ ਖਤਮ ਕਰਨ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਇਸ ਸਬੰਧੀ ਕਾਂਗਰਸ ਅਤੇ ਅਕਾਲੀ ਭਾਜਪਾ ਮੁੜ ਸੱਤਾ ਵਿੱਚ ਆਉਣ ਲਈ ਕਈ ਵਿਅੰਗ ਕੱਸਦੇ ਹਨ ਪਰ ਲੋਕ ਸਮਝਦੇ ਹਨ ਕਿ ਇੰਨਾਂ ਨੂੰ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਹੈ, ਸਗੋਂ ਕੋਈ ਵੀ ਸਹੂਲਤਾਂ ਨਹੀਂ ਦਿੱਤੀਆਂ। ਉਨਾਂ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ’ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਸਭ ਤੋਂ ਵੱਡੇ ਜਗੀਰਦਾਰ ਹਨ। ਉਨਾਂ ਆਪਣੀ ਨਿੱਜੀ ਮੁਨਾਫ ਲਈ ਟਿਊੂਬਵੈਲਾਂ ਕਿਸਾਨਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਸਨ। ਉਨਾਂ ਨੂੰ ਲੱਖਾਂ ਰੂਪਏ ਦਾ ਆਪਣਾ ਫਾਇਦਾ ਕਰਨ ਲਈ ਪੂਰੇ ਪੰਜਾਬ ਦਾ ਬਿੱਲ ਮੁਆਫ ਕਰਨੇ ਪਏ। ਪਰ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 300 ਯੂਨਿਟ ਪ੍ਰਤੀ ਮਹੀਨਾ ਹਰ ਵਰਗ ਦੇ ਮੁਆਫ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਹੱਕ ਵਿੱਚ ਫਤਵਾ ਦੇ ਰਹੀ ਹੈ। ਅਜਿਹਾ ਕੰਮ ਕਿਸੇ ਵੀ ਸਰਕਾਰ ਨੇ ਪਹਿਲਾਂ ਨਹੀਂ ਕੀਤਾ ਹੈ, ਜੋ ਮੁੱਖ ਮੰਤਰੀ ਪੰਜਾਬ ਨੇ ਕਰ ਵਿਖਾਇਆ ਹੈ।
ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਦਿ੍ਰੜ ਸੰਕਲਪ ਹੈ ਕਿ ਜਿਸ ਵੀ ਵਿਅਕਤੀ ਨੇ ਪੰਜਾਬ ਦੇ ਖਜਾਨੇ ਨੂੰ ਚੂਨਾ ਲਗਾਇਆ ਹੈ, ਉਸ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾ ਰਿਹਾ ਹੈ। ਪਰ ਜੇ ਕਿਸੇ ਨੇ ਵੀ ਪੰਜਾਬ ਦਾ ਪੈਸਾ ਖੋਹਿਆ ਹੈ,ਉਸ ਖਿਲਾਫ ਕਾਰਵਾਈ ਨਿਯਮਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਹਨ। ਇਸ ਲਈ ਵਿਰੋਧੀ ਪਾਰਟੀਆਂ ਸੰਯਮ ਤੋਂ ਕੰਮ ਲੈਣ।


