ਬਠਿੰਡਾ, ਗੁਰਦਾਸਪੁਰ, 12 (ਸਰਬਜੀਤ ਸਿੰਘ)– ਮਾਲਵਾ ਤਰਨਾਦਲ ਬਾਬਾ ਸੰਗਤ ਸਿੰਘ ਜੀ ਦੇ ਪਹਿਲੇ ਮੁੱਖੀ ਸਵਰਗੀ ਜਥੇਦਾਰ ਬਾਬਾ ਲਾਲ ਸਿੰਘ ਫੂਲ ਬਠਿੰਡਾ ਨੇ ਭਾਈ ਰੂਪਾ ਰੋੜ ਤੇ ਬਣਾਏ ਗੁਰਦੁਆਰਾ ਵਿਵੇਕਸਰ ਸਾਹਿਬ ਵਿਖੇ ਹਰ ਸਾਲ ਬੀਬੀ ਪਾਰੋਂ ਦੇ ਸਥਾਨਾਂ ਤੇ 1/2 ਅਤੇ 3 ਹਾੜ ਨੂੰ ਲੱਗਣ ਵਾਲੇ ਸਲਾਨਾ ਜੋੜ ਮੇਲੇ ਨੂੰ ਜਾਣ ਵਾਲੀਆਂ ਸ਼ਰਧਾਵਾਨ ਸੰਗਤਾਂ ਲਈ ਲੰਗਰ ਅਤੇ ਰਿਹਾਇਸ਼ ਦੇ ਸਾਰੇ ਪ੍ਰਬੰਧ ਕਰਨ ਦੀ ਇੱਕ ਵਧੀਆ ਧਰਮੀ ਲਹਿਰ ਚਲਾਈ ਹੋਈ ਹੈ ਅਤੇ ਇਸੇ ਧਰਮੀ ਲਹਿਰ ਤਹਿਤ ਮਾਤਾ ਪਾਰੋਂ ਦੇ ਸਥਾਨਾਂ ਤੇ ਜਾਣ ਵਾਲੀਆਂ ਸ਼ਰਧਾਵਾਨ ਸੰਗਤ ਲਈ ਉਹਨਾਂ ਦੇ ਮਹਾਨ ਸਪੂਤ ਅਤੇ ਮਾਲਵਾ ਤਰਨਦਲ ਸ਼ਹੀਦ ਬਾਬਾ ਸੰਗਤ ਸਿੰਘ ਦੇ ਮੌਜੂਦਾ ਮੁੱਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਵੱਲੋਂ 1/2/3 ਹਾੜ ਨੂੰ ਇਸੇ ਹੀ ਧਰਮੀ ਲਹਿਰ ਨੂੰ ਅੱਗੇ ਵਧਾਉਂਦਿਆਂ ਤੇ ਹੋਰਨਾਂ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਦੇ ਗੁਰ ਉਪਦੇਸ਼ ਤੇ ਪਹਿਰਾ ਦੇਂਦਿਆਂ ਬੀਬੀ ਪਾਰੋਂ ਦੇ ਸਥਾਨਾਂ ਤੇ ਪਹੁੰਚਣ ਵਾਲੀਆਂ ਸ਼ਰਧਾਵਾਨ ਲਈ ਰਾਤ ਦਿਨ ਲੰਗਰ ਅਤੇ ਰਿਹਾਇਸ਼ ਦਾ ਪੂਰਨ ਪ੍ਰਬੰਧ ਕੀਤਾ ਗਿਆ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਸਬੰਧੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਨਾਲ ਟੈਲੀਫੋਨ ਤੇ ਜਾਣਕਾਰੀ ਪ੍ਰਾਪਤ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਇਹਨਾਂ ਸੇਵਾਵਾਂ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਮੁੱਖੀ ਮਾਲਵਾਂ ਤਰਨਾਦਲ ਸ਼ਹੀਦ ਬਾਬਾ ਸੰਗਤ ਸਿੰਘ ਜੀ ਨੇ ਭਾਈ ਰੂਪਾ ਰੋੜ ਰਾਹੀਂ ਬੀਬੀ ਪਾਰੋਂ ਦੇ ਸਥਾਨਾਂ ਤੇ 1/2/3 ਹਾੜ ਨੂੰ ਲੱਗਣ ਵਾਲੇ ਮੇਲੇ ਤੇ ਜਾਣ ਵਾਲੀਆਂ ਸ਼ਰਧਾਵਾਨ ਸੰਗਤਾਂ ਨੂੰ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਗੁਰੂਦੁਆਰਾ ਵਿਵੇਕਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਭਾਈ ਰੂਪਾ ਰੋੜ ਰਾਮਪੁਰਾ ਫੂਲ ਬਠਿੰਡਾ ਵਿਖੇ ਲੰਗਰ ਅਤੇ ਰਿਹਾਇਸ਼ ਦੀ ਸੇਵਾ ਲਈ ਉਹਨਾਂ ਨੂੰ ਮੌਕਾ ਦੇਣ ਲਈ ਜ਼ਰੂਰ ਰੁਕੋ ਉਹਨਾਂ ਕਿਹਾ ਅਸੀਂ ਸੰਗਤਾਂ ਦੀ ਕਰਕੇ ਆਪਣੇ ਆਪ ਨੂੰ ਵਡਭਾਗੇ ਸਮਝਾਂਗੇ ਉਹਨਾਂ ਕਿਹਾ ਦਿਨ ਰਾਤ ਸੰਗਤਾਂ ਨੂੰ ਰਹਾਇਸ਼ ਅਤੇ ਲੰਗਰ ਦੀ ਸੇਵਾ ਦੇਣ ਵਾਲੇ ਸਾਰੇ ਸੇਵਾਦਾਰ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਆਪਣੀ ਸੇਵਾ ਬਾਖੂਬੀ ਨਾਲ ਨਿਭਾਇਆ ਲਈ ਪੂਰੀ ਤਰ੍ਹਾਂ ਵਚਨਬੱਧ ਹਨ ।


