ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੀ ਵਿਸ਼ੇਸ਼ ਇਕੱਤਰਤਾ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ ਡਾ: ਰਜਵਿੰਦਰ ਕੌਰ ਅਤੇ ਗੋਪਾਲ ਸ਼ਰਮਾ ਫਿਰੋਜਪੁਰੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਜਿਸ ਦੇ ਆਰੰਭ ਵਿੱਚ ਪਦਮਸ਼੍ਰੀ ਡਾ ਸੁਰਜੀਤ ਪਾਤਰ ਅਤੇ ਪ੍ਰਿੰਸੀਪਲ ਸੁਜਾਨ ਸਿੰਘ ਦੀ ਨੂੰਹ ਸ੍ਰੀਮਤੀ ਅਮ੍ਰਿਤਪਾਲ ਕੌਰ ਦੇ ਸਦੀਵੀ ਵਿਛੋੜੇ ‘ਤੇ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀਆਂ ਆਤਮਾਵਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਤੋਂ ਮਗਰੋਂ ਜ਼ਿਲ੍ਹਾ ਸਾਹਿਤ ਕੇਂਦਰ ਦੇ ਅਹੁਦੇਦਾਰਾਂ ਦੀ ਚੋਣ ਜੋ ਪਿਛਲੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਸੀ ਕਰਵਾਉਣ ਦਾ ਅਜੰਡਾ ਲਾਇਆ ਗਿਆ ਜਿਸ ਤਹਿਤ ਪਿਛਲੀ ਕਮੇਟੀ ਭੰਗ ਕੀਤੀ ਗਈ ਅਤੇ ਨਵੀਂ ਕਮੇਟੀ ਦੀ ਚੋਣ ਪ੍ਰਕਿਰਿਆ ਦੌਰਾਨ ਡਾ ਲੇਖ ਰਾਜ , ਮੱਖਣ ਕੁਹਾੜ ਅਤੇ ਮੰਗਤ ਚੰਚਲ ਨੇ ਜ਼ਿਲ੍ਹਾ ਸਾਹਿਤ ਕੇਂਦਰ ਦੀ ਸਥਾਪਨਾ ਅਤੇ ਅਤੇ ਇਸ ਦੇ ਪਿਛਲੇ ਕਰੀਬ ਤੀਹ ਵਰ੍ਹਿਆਂ ਦੇ ਇਤਿਹਾਸ ਅਤੇ ਵੱਡੀਆਂ ਪ੍ਰਾਪਤੀਆਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਜਿਸ ਵਿੱਚ ਹਰ ਸਾਲ ਪੰਜਾਬੀ ਕਹਾਣੀ ਦੇ ਪਿਤਾਮਾ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਬਿਨਾਂ ਨਾਗਾ ਵੱਡੇ ਪੱਧਰ ‘ਤੇ ਕਰਵਾਇਆ ਜਾਣਾ। ਜਿਸ ਵਿੱਚ ਵਿਸ਼ਵ ਪੱਧਰ ਤਕ ਦੇ ਵਿਦਵਾਨਾਂ,ਸਾਹਿਤਕਾਰਾਂ ਅਤੇ ਹੋਰ ਵਿਸਾ਼ ਮਾਹਰਾਂ ਨੂੰ ਲੋਕਾਂ ਦੇ ਰੂਬਰੂ ਕਰਵਾਉਣਾ,ਨਵੇਂ ਸਿਖਾਂਦਰੂਆਂ ਨੂੰ ਸਾਹਿਤ ਨਾਲ ਜੋੜਨਾ ਵੱਖ ਵੱਖ ਕਾਲਜਾਂ ਅਤੇ ਹੋਰ ਸੰਸਥਾਵਾਂ ਵਿੱਚ ਜਾ ਕੇ ਸਾਹਿਤਕ ਪ੍ਰੋਗਰਾਮ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਹਿਤ ਉਤਸ਼ਾਹਿਤ ਕਰਨਾ ਆਦਿ ਸ਼ਾਮਿਲ ਹਨ। ਇਸ ਮੌਕੇ ਸਾਹਿਤ ਕੇਂਦਰ ਦੇ ਸਾਬਕਾ ਪ੍ਰਧਾਨ ਮਰਹੂਮ ਪ੍ਰੋਫ਼ੈਸਰ ਕਿਰਪਾਲ ਸਿੰਘ ਯੋਗੀ ਜੀ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ। ਇਸ ਦੇ ਨਾਲ ਹੀ ਪੁਰਾਣੀ ਕਮੇਟੀ ਭੰਗ ਕੀਤੀ ਗਈ ਅਤੇ ਨਵਾਂ ਪੈਨਲ ਡਾ ਰਜਵਿੰਦਰ ਕੌਰ ਵੱਲੋਂ ਪੇਸ਼ ਕੀਤਾ ਗਿਆ। ਜਿਸ ਵਿੱਚ ਡਾ ਲੇਖ ਰਾਜ ਨੂੰ ਪ੍ਰਧਾਨ, ਸੁਲੱਖਣ ਸਰਹੱਦੀ ਅਤੇ ਸੀਤਲ ਸਿੰਘ ਗੁੰਨੋਪੁਰੀ ਦੋਵਾਂ ਨੂੰ ਸੀਨੀਅਰ ਮੀਤ ਪ੍ਰਧਾਨ,ਡਾ ਰਜਵਿੰਦਰ ਕੌਰ, ਤਰਸੇਮ ਸਿੰਘ ਭੰਗੂ, ਡਾ ਸੁਰਿੰਦਰ ਸਾ਼ਂਤ,ਸੁਭਾਸ਼ ਦੀਵਾਨਾ , ਸੀ਼ਸ਼ਮ ਸਿੰਘ ਸੰਧੂ ਅਤੇ ਪਿਆਰਾ ਸਿੰਘ ਟਾਂਡਾ ਸਾਰੇ ਮੀਤ ਪ੍ਰਧਾਨ, ਮੱਖਣ ਕੁਹਾੜ ਸੰਯੋਜਕ,ਮੰਗਤ ਚੰਚਲ ਜਨਰਲ ਸਕੱਤਰ ਅਤੇ ਸੋਹਣ ਸਿੰਘ ਬਤੌਰ ਵਿੱਤ ਸਕੱਤਰ ਆਪਣੇ ਆਪਣੇ ਅਹੁਦਿਆਂ ‘ਤੇ ਕੰਮ ਕਰਦੇ ਰਹਿਣਗੇ। ਬੂਟਾ ਰਾਮ ਆਜ਼ਾਦ ਸਹਾਇਕ ਵਿੱਤ ਸਕੱਤਰ, ਗੁਰਮੀਤ ਬਾਜਵਾ ਜਾਇੰਟ ਸਕੱਤਰ , ਸੁਖਵਿੰਦਰ ਰੰਧਾਵਾ ਸਹਾਇਕ ਸਕੱਤਰ ,ਸੁੱਚਾ ਸਿੰਘ ਪਸਨਾਵਾਲਾ ਪ੍ਰੈਸ ਸਕੱਤਰ, ਹਰਪਾਲ ਸਿੰਘ ਨਾਗਰਾ ਸਹਾਇਕ ਪ੍ਰੈਸ ਸਕੱਤਰ, ਗੁਰਪ੍ਰੀਤ ਰੰਗੀਲਪੁਰ ਜਥੇਬੰਦਕ ਸਕੱਤਰ ਅਤੇ ਨਿਸ਼ਾਨ ਸਿੰਘ, ਗੋਪਾਲ ਸ਼ਰਮਾ ਫਿਰੋਜਪੁਰੀ,ਜਸਵਿੰਦਰ ਅਨਮੋਲ ਅਤੇ ਉੱਤਮ ਮਿਨਹਾਸ ਨੂੰ ਕਾਰਜਕਾਰਣੀ ਮੈਂਬਰ ਘੋਸ਼ਿਤ ਕੀਤਾ ਗਿਆ। ਇਹ ਪੈਨਲ ਸਰਵਸੰਮਤੀ ਨਾਲ ਪਾਸ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ਚਾਹਲ , ਪ੍ਰਿੰ ਕੁਲਵੰਤ ਸਿੰਘ, ਰਣਜੀਤ ਸਿੰਘ, ਕਪੂਰ ਸਿੰਘ ਘੁੰਮਣ ਅਤੇ ਹਰਪਾਲ ਸਿੰਘ ਵੀ ਹਾਜ਼ਰ ਸਨ।