ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਸਮਰ ਕੈਂਪ ਲਈ ਲੁਧਿਆਣਾ ਕੀਤਾ ਰਵਾਨਾ

ਗੁਰਦਾਸਪੁਰ

ਜ਼ਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਅਤੇ ਸਕੂਲ ਇੰਚਾਰਜ ਸੰਜੀਵ ਢੀਂਗਰਾ ਵੱਲੋਂ ਸਾਂਝੇ ਤੌਰ ਤੇ‌ ਦਿੱਤੀ ਹਰੀ ਝੰਡੀ

ਗੁਰਦਾਸਪੁਰ, 7 ਜੂਨ (‌‌‌‌‌‌‌‌ਸਰਬਜੀਤ ਸਿੰਘ)–ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਵਾਸਤੇ ਸਟੇਟ ਪੱਧਰ ਤੇ ਪੂਰੇ ਪੰਜਾਬ ਦੇ 118 ਸਕੂਲ ਆਫ ਐਮੀਨੈਂਸ ਵਿਚੋਂ ਚੁਣੇ ਹੋਏ ਕੇਵਲ 750 ਵਿਦਿਆਰਥੀਆਂ ਲਈ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਜਿਲਾ ਸਿੱਖਿਆ ਅਫਸਰ (ਸੈ:ਸਿ) ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ (ਸਟੇਟ ਐਵਾਰਡੀ) ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੇ 3 ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲ ਲੁਧਿਆਣਾ ਲਈ ਸਮਰ ਕੈਂਪ ਵਾਸਤੇ ਰਵਾਨਾ ਕੀਤਾ ਗਿਆ, ਜਿਸ ਨੂੰ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਅਤੇ ਸਕੂਲ ਇੰਚਾਰਜ ਸੰਜੀਵ ਢੀਂਗਰਾ ਵਲੋਂ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।

ਜ਼ਿਲ੍ਹਾ ਨੋਡਲ ਅਫਸਰ ਪੁਰੇਵਾਲ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਸਕੂਲ ਆਫ ਐਮੀਨੈਂਸ ਬਟਾਲਾ ਦੇ 11, ਸਕੂਲ ਆਫ ਐਮੀਨੈਂਸ ਗੁਰਦਾਸਪੁਰ ਦੇ 06, ਸਕੂਲ ਆਫ ਐਮੀਨੈਂਸ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ 05 ਅਤੇ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ 04 ਵਿਦਿਆਰਥੀਆਂ ਸਮੇਤ ਕੁੱਲ 26 ਵਿਦਿਆਰਥੀ ਹਿੱਸਾ ਲੈਣਗੇ ਅਤੇ ਇਹ ਕੈਂਪ ਰੈਜੀਡੈਂਸ਼ੀਅਲ ਹੋਵੇਗਾ ਜੋ ਮਿਤੀ 06 ਜੂਨ ਤੋਂ 28 ਜੂਨ ਤੱਕ ਚੱਲੇਗਾ । ਇਸ ਵਿੱਚ ਵਿਦਿਆਰਥੀਆਂ ਨੂੰ ਜੇ.ਈ.ਈ, ਨੀਟ ਅਤੇ ਕਲੈਟ ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਸੰਬੰਧੀ ਮੁਫਤ ਕੋਚਿੰਗ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਟੈਸਟ ਪਾਸ ਕਰਕੇ ਡਾਕਟਰੀ, ਇੰਜੀਨਿਅਰਿੰਗ ਅਤੇ ਕਾਮਰਸ ਫੀਲਡ ਨਾਲ ਸੰਬੰਧਿਤ ਨਾਮਵਾਰ ਕਾਲਜਾਂ ਵਿੱਚ ਦਾਖਲਾ ਲੈ ਸਕਣ । ਇਸ 20 ਰੋਜਾ ਸਮਰ ਕੈਂਪ ਵਿੱਚ ਰਹਿਣ, ਖਾਣ ਪੀਣ ਅਤੇ ਆਉਣ ਜਾਣ ਦਾ ਸਾਰਾ ਖਰਚਾ ਸਿੱਖਿਆ ਵਿਭਾਗ ਵਲੋਂ ਕੀਤਾ ਜਾਵੇਗਾ । ਕੈਂਪ ਤੇ ਜਾ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।ਇਸ ਮੌਕੇ ਸੰਜੀਵ ਢੀਂਗਰਾ, ਜਸਬੀਰ ਕੌਰ, ਕੈਂਪਸ ਮੈਨੇਜਰ, ਹਰਵਿੰਦਰ ਸਿੰਘ, ਤੋ ਇਲਾਵਾ ਹਰਭਜਨ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *