ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)– ਦਿੱਲੀ ਐਕਸਾਈਜ਼ ਸਕੈਮ ਮਾਮਲੇ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਹੁਣ ਸੀਬੀਆਈ ਨੇ ਲੁਕਆਊਟ ਨੋਟਿਸ ਜਾਰੀ ਕੀਤਾ ਹੈ। ਮਨੀਸ਼ ਸਿਸੋਦੀਆ ਸਮੇਤ 13 ਲੋਕਾਂ ਉਤੇ ਦੇਸ਼ ਛੱਡਣ ਉਤੇ ਰੋਕ ਲਗਾ ਦਿੱਤੀ ਹੈ।
ਵਰਣਯੋਗ ਹੈ ਕਿ ਦਿੱਲੀ ਐਕਸਾਈਜ ਸਕੈਮ ਮਾਮਲੇ ਵਿੱਚ ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਡਿਪਟੀ ਸੀ.ਐਮ ਮਨੀਸ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਦੋ ਚਾਰ ਦਿਨਾਂ ਵਿੱਚ ਉਹ ਮੈਨੂੰ ਗਿ੍ਰਫਤਾਰ ਕਰ ਲੈਣਗੇ। ਜੇਲ ਵਿੱਚ ਪਾ ਦੇਣਗੇ। ਸਿਸੋਦੀਆ ਨੇ ਕਿਹਾ ਕਿ ਕੱਲ ਬਿਨਾਂ ਬੁਲਾਏ, ਅਣਚਾਹੇ ਮਹਿਮਾਨਾਂ ਦੇ ਵਿਚਕਾਰ ਸੀ, ਜਿਨਾਂ ਵਿਚਕਾਰ ਕੋਈ ਰਹਿਣਾ ਪਸੰਦ ਨਹੀਂ ਕਰਦਾ। ਇਸ ਤੋਂ ਬਾਅਦ ਮੈਂ ਸੋਚਿਆ ਕਿ ਮੈਨੂੰ ਇੱਥੇ (ਪ੍ਰੋਗਰਾਮ ਵਿੱਚ) ਆਉਣਾ ਚਾਹੀਦਾ ਹੈ ਜਾਂ ਨਹੀਂ। ਮੈਂ ਸੋਚਿਆ ਕਿ ਮੈਂ ਇਹ ਕੰਮ ਕਰਨ ਲਈ ਉੱਥੇ ਸੀ ਨਾ ਕਿ ਕੱਲ ਜੋ ਕਰਨਾ ਪਿਆ ਸੀ। ਸਿਸੋਦੀਆ ਨੇ ਕਿਹਾ ਕਿ ਦਿੱਲੀ ਦੀ ਸਰਾਬ ਨੀਤੀ ਸਭ ਤੋਂ ਵਧੀਆ ਹੈ।


