ਦੇਸ਼ ਦੀ ਵੱਡਮੁੱਲਾ ਵਿਰਾਸਤ ਹੈ, ਨਵਦੀਪ ਸਿੰਘ ਵਰਗੇ ਜਾਂਬਾਜ਼ ਦੀ ਸ਼ਹਾਦਤ-ਰਮਨ ਬਹਿਲ

ਪੰਜਾਬ

ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)–ਅਸ਼ੋਕ ਚੱਕਰ ਵਿਜੇਤਾ ਸ਼ਹੀਦ ਲੈਫਟੀਨੇਂਟ ਨਵਦੀਪ ਸਿੰਘ ਦਾ ਸ਼ਰਧਾਂਜਲੀ ਸਮਾਗਮ ਡੀ.ਸੀ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਸਰਕਾਰੀ ਕਾਲਜ ਵਿੱਚ ਸ਼ਹੀਦ ਦੀ ਯਾਦ ਵਿੱਚ ਬਣੇ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਹਲਕਾ ਗੁਰਦਾਸਪੁਰ ਦੇ ਇੰਚਾਰਜ਼ ਅਤੇ ਸੀਨੀਅਰ ਆਗੂ ਰਮਨ ਬਹਿਲ ਸ਼ਾਮਲ ਹੋਏ। ਇਸ ਮੌਕੇ ਹਲਕਾ ਦੀਨਾਨਗਰ ਦੇ ਇੰਚਾਰਜ਼ ਸ਼ਮਸ਼ੇਰ ਸਿੰਘ ਵੀ ਮੌਜੂਦ ਸਨ।


ਰਮਨ ਬਹਿਲ ਨੇ ਕਿਹਾ ਕਿ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਵਰਗੇ ਸ਼ੂਰਵੀਰਾਂ ਦੀ ਸ਼ਹਾਦਤ ਦੇਸ਼ ਦੀ ਵੱਡਮੁੱਲਾ ਵਿਰਾਸਤ ਹੈ। ਦੇਸ਼ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਵਿਰਸੇ ਨੂੰ ਆਪਣੇ ਦਿਲਾਂ ਵਿੱਚ ਸੰਭਾਲਣਾ ਚਾਹੀਦਾ ਹੈ ਅਤੇ ਉਨਾਂ ਦੇ ਨਕਸੇ-ਕਦਮਾਂ ‘ਤੇ ਚੱਲ ਕੇ ਰਾਸਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਸਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਮਾਜ ਵਿੱਚ ਫੈਲੀ ਅਰਾਜਕਤਾ ਅਤੇ ਭਿ੍ਰਸਟਾਚਾਰ ਵਿਰੁੱਧ ਆਵਾਜ ਬੁਲੰਦ ਕਰਕੇ ਇੱਕ ਆਦਰਸ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਹੀ ਸਹੀਦਾਂ ਨੂੰ ਸੱਚੀ ਸਰਧਾਂਜਲੀ ਹੈ। ਉਨਾਂ ਕਿਹਾ ਕਿ ਅਜਿਹੇ ਬਹਾਦਰ ਯੋਧਿਆਂ ਦੀ ਕੁਰਬਾਨੀ ਨੂੰ ਅਸੀਂ ਪੈਸੇ ਦੇ ਪੈਮਾਨੇ ਨਾਲ ਨਹੀਂ ਮਾਪ ਸਕਦੇ, ਪਰ ਉਨਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦੇ ਕੇ ਉਨਾਂ ਦੇ ਹੌਸਲੇ ਬੁਲੰਦ ਰੱਖ ਸਕਦੇ ਹਾਂ। ਉਨਾਂ ਕਿਹਾ ਕਿ ਅਸੀਂ ਸਾਂਤੀ ਨਾਲ ਸੌਂਦੇ ਹਾਂ ਅਤੇ ਨਵਦੀਪ ਵਰਗੇ ਬਹਾਦਰ ਯੋਧੇ ਸਰਹੱਦ ‘ਤੇ ਜਾਗਦੇ ਹੋਏ ਔਖੇ ਹਾਲਾਤਾਂ ‘ਚ ਆਪਣੀ ਡਿਊਟੀ ਨਿਭਾਉਂਦੇ ਹੋਏ ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖ ਰਹੇ ਹਨ। ਬਹਿਲ ਨੇ ਕਿਹਾ ਕਿ ਉਹ ਇਸ ਜ਼ਿਲੇ ਦੀ ਕੁਰਬਾਨੀ ਵਾਲੀ ਮਿੱਟੀ ਨੂੰ ਹਰ ਪ੍ਰਕਾਰ ਦਾ ਸਤਿਕਾਰ ਦਿੰਦੇ ਹਨ, ਜਿਸ ਨੇ ਨਵਦੀਪ ਵਰਗੇ ਬਹਾਦਰ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਸਮੇਤ 10 ਹੋਰ ਸ਼ਹੀਦ ਪਰਿਵਾਰਾਂ ਨੂੰ ਸ਼ਾਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਨਾਇਕ ਅਜੈ ਸਲਾਰੀਆ ਦੇ ਪਿਤਾ ਕੈਪਟਨ ਰਛਪਾਲ ਸਿੰਘ, ਰਾਜੇਸ਼ ਕੁਮਾਰ, ਸਤਪਾਲ ਅੱਤਰੀ, ਸੀਤਾ ਰਾਮ, ਰਮਨ ਸ਼ਰਮਾ, ਮਨਦੀਪ ਸਿੰਘ, ਸੁਮਿਤ ਸ਼ਰਮਾ, ਸੂਬੇਦਾਰ ਤਰਲੋਕ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *