ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)—ਡਾ. ਸੁਨੀਲ ਤਗੋਤਰਾ ਸੂਬਾ ਪ੍ਰਧਾਨ ਕਮਿਊਨਿਟੀ ਹੈਲਥ ਆਫਿਸਰ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮੁਹਲਾ ਕਲੀਨੀਕ ਖੋਲਣ ਦਾ ਸੱਚ ਸਾਹਮਣੇ ਆ ਗਿਆ ਹੈ। ਪਹਿਲਾਂ ਤੋਂ ਮੌਜੂਦ ਸਰਕਾਰੀ ਡਿਸਪੈਂਸਰੀਆਂ ‘ ਹੈਲਥ ਵੈੱਲਨਸ ਸੈਂਟਰ’ ਵਿੱਚ ਹੀ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਜਿੱਥੇ ਕਿ ਪਹਿਲਾਂ ਤੋਂ ਸੀ. ਐਚ. ਓ ਦੁਆਰਾ ਓ. ਪੀ .ਡੀ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿੱਚ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਤੇ ਬਹੁਤ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਸਰਕਾਰ ਮੁਹੱਲਾ ਕਲੀਨਿਕ ਦੇ ਨਾਂ ਤੇ ਇਨ੍ਹਾਂ ਸਰਕਾਰੀ ਹੈਲਥ ਵੈੱਲਨਸ ਸੈਂਟਰ ਦੀਆਂ ਇਮਾਰਤਾਂ ਨੂੰ ਹੀ ਮੁਹੱਲਾ ਕਲੀਨਿਕ ਵਿਚ ਤਬਦੀਲ ਕਰ ਰਹੀ ਹੈ ਤੇ ਇੱਥੇ ਪਹਿਲਾਂ ਤੋਂ ਤੈਨਾਤ ਸੀ.ਐਚ.ਓ ਨੂੰ ਫਾਰਮਾਸਿਸਟ ਦਾ ਕੰਮ ਕਰਨ ਨੂੰ ਕਹਿ ਰਹੀ ਹੈ।ਜੋ ਕਿ ਅਸੀਂ ਸਭ ਜਾਣਦੇ ਹਾਂ ਸਰਕਾਰ ਕਮਿਊਨਿਟੀ ਹੈਲਥ ਅਫਸਰਾਂ ਨੂੰ ਫਾਰਮਾਸਿਸਟ ਦਾ ਕੰਮ ਦੇ ਕੇ ਸਰਕਾਰ ਅਫਸਰਾਂ ਨੂੰ ਡੀਮੋਟ ਕਰਨ ਦੀ ਪਲਾਨਿੰਗ ਵਿੱਚ ਹੈ। ਇੱਕ ਪਾਸੇ ਸਰਕਾਰ ਬਣਨ ਤੋਂ ਪਹਿਲਾਂ ਕਿਮਊਨਿਟੀ ਹੈਲਥ ਅਫਸਰਾਂ ਨੂੰ ਪੱਕੇ ਕਰਨ ਦਾ ਲਾਰਾ ਲਾ ਰਹੀ ਸੀ।
ਦੂਜੇ ਪਾਸੇ ਸਰਕਾਰ ਅਫਸਰਾਂ ਨੂੰ ਪੱਕੇ ਕਰਨ ਦੀ ਬਜਾਏ ਡੀਮੋਟ ਕਰਨ ਦੀ ਤਿਆਰੀ ਵਿਚ ਹੈ। ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿੰਨਾ ਪਿੰਡਾਂ ਵਿੰਚ ਡਿਸਪੈਂਸਰੀਆਂ ਨਹੀਂ ਹਨ ਉਥੇ ਮੁਹੱਲਾ ਕਲੀਨਿਕ ਦੀ ਜ਼ਰੂਰਤ ਹੈ। ਉਥੇ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਤਾਂ ਕਿ ਪੁਰਾਣੇ ਸਟਾਫ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਜੋ ਪਹਿਲਾਂ ਤੋਂ ਆਪਣੀਆਂ ਸੇਵਾਵਾਂ ਬਹੁਤ ਵਧੀਆ ਤਰੀਕੇ ਨਾਲ ਨਿਭਾਅ ਰਹੇ ਹਨ। ਨਹੀਂ ਤਾਂ ਕਮਿਊਨਿਟੀ ਹੈਲਥ ਅਫਸਰ ਆਪਣੀ ਡੀਮੋਟਸ਼ਨ ਕਦੇ ਇਹ ਵੀ ਸਵੀਕਾਰ ਨਹੀਂ ਕਰਨਗੇ
Mohalla clinic othe khole jan jehre pind ch dispensary nhi h , na ki hwc nu mohalla clinic ch badlya jave. Eh ta cho nal na insafi hoi .