ਅਜਨਾਲਾ, ਗੁਰਦਾਸਪੁਰ, 1 ਜੂਨ ( ਸਰਬਜੀਤ ਸਿੰਘ)—ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਭਾਈ ਲਖਬੀਰ ਸਿੰਘ ਬੀਰਾ ਦੀ ਸਲਾਨਾ ਬਰਸੀ 5 ਜੂਨ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਹਰੜ ਖੁਰਦ ਨੇੜੇ ਅਜਨਾਲਾ ਅੰਮ੍ਰਿਤਸਰ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਮਾਝਾ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਅਤੇ ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਦੀ ਦੇਖ ਰੇਖ ਹੇਠ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਧਾਰਮਿਕ ਦੀਵਾਨ ਸਜਾਏ ਜਾਣਗੇ, ਧਾਰਮਿਕ ਬੁਲਾਰਿਆਂ ਦਾ ਸਨਮਾਨ ਕੀਤਾ ਜਾਵੇਗਾ ਤੇ ਸ਼ਾਮ 5 ਵਜੇ ਨਿਹੰਗ ਸਿੰਘ ਫ਼ੌਜਾਂ ਵੱਲੋਂ ਮੁਹੱਲਾ ਖੇਡਿਆਂ ਜਾਵੇਗਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। , ਉਹਨਾਂ ਦਸਿਆ ਇਸ ਸਬੰਧੀ 3 ਜੂਨ ਨੂੰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਸੰਪੂਰਨ ਭੋਗ 5 ਜੂਨ ਨੂੰ ਪਾਏ ਜਾਣਗੇ ਅਤੇ ਧਾਰਮਿਕ ਦੀਵਾਨ ਸਜਾਏ ਜਾਣਗੇ ,ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੇ ਕਥਾਵਾਚਕਾਂ ਵੱਲੋਂ ਸ਼ਹੀਦ ਭਾਈ ਲਖਬੀਰ ਸਿੰਘ ਬੀਰਾ ਢਿੱਲੋਂ ਦੇ ਜੀਵਨ ਤੇ ਸ਼ਹੀਦੀ ਸਬੰਧੀ ਆਈ ਸੰਗਤ ਨੂੰ ਚਾਨਣਾ ਪਾਉਣ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁਕਵੇਂ ਉਪਰਾਲੇ ਕੀਤੇ ਜਾਣਗੇ, ਇਸ ਸ਼ਹੀਦੀ ਸਮਾਗਮ ਵਿੱਚ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵਿਸ਼ੇਸ਼ ਤੌਰ ਤੇ ਜਥੇਦਾਰ ਬਾਬਾ ਜੋਗਾ ਸਿੰਘ ਬਾਬਾ ਬਕਾਲਾ ਤਰਨਾ ਦਲ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਮਾਲਵਾ ਤਰਨਾਦਲ, ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਮੁਖੀ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਤਰਨਾ ਦਲ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਆਪਣੇ ਘੌੜਿਆ ਤੇ ਫ਼ੌਜਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ,ਸਮੂਹ ਸੰਗਤਾਂ ਨੂੰ ਸਮਾਗਮ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਤੇ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ ਵੱਲੋਂ ਹੁਮ ਹੁੰਮਾ ਕੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ,। ਸ਼ਾਮ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਾਨਦਾਰ ਮਹਲੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਜਾਣਗੇ ਤੇ ਆਏ ਜਥੇਦਾਰ ਸਾਹਿਬਾਨਾ ਅਤੇ ਧਾਰਮਿਕ ਬੁਲਾਰਿਆਂ ਦਾ ਸਨਮਾਨ ਕੀਤਾ ਜਾਵੇਗਾ।