ਪਿੰਡ ਬੱਦੋਵਾਲ ਕਲਾਂ ਵਿਖੇ ਹਲਕਾ ਗੁਰਦਾਸਪੁਰ ਦੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਇਲਾਕਾ ਪੱਧਰੀ ਰੈਲੀ ਕੀਤੀ
ਫਤਿਹਗੜ ਚੂੜੀਆਂ, ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਫਤਿਹਗੜ ਚੂੜੀਆਂ ਦੇ ਨੇੜਲੇ ਪਿੰਡ ਬੱਦੋਵਾਲ ਕਲਾਂ ਵਿਖੇ ਹਲਕਾ ਗੁਰਦਾਸਪੁਰ ਦੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਇਲਾਕਾ ਪੱਧਰੀ ਰੈਲੀ ਕੀਤੀ ।
ਇਸ ਸਮੇਂ ਬੋਲਦਿਆਂ ਲਿਬਰੇਸ਼ਨ ਆਗੂ ਦਲਬੀਰ ਭੋਲਾ ਮਲਕਵਾਲ,ਬੱਚਨ ਸਿੰਘ ਤੇਜਾ ਕਲਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀਆਂ ਅਹਿਮ ਸਰਕਾਰੀ ਸੰਸਥਾਵਾਂ ਨੂੰ ਕਾਰਪੋਰੇਟਾ ਦੇ ਹਵਾਲੇ ਕਰ ਦਿੱਤਾ ਹੈ।ਈਡੀ,ਸੀਬੀਆਈ ਸਮੇਤ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੀ ਖੁਲ ਕੇ ਦੁਰਵਰਤੋਂ ਕੀਤੀ ਹੈ ਅਤੇ ਅਜੇ ਵੀ ਕੀਤੀ ਜਾ ਰਹੀ ਹੈ। ਦੇਸ਼ ਵਿਚ ਡਰ ਅਤੇ ਭੈ ਦਾ ਮਹੌਲ ਹੈ। ਘੱਟ ਗਿਣਤੀਆਂ ਖ਼ਾਸਕਰ ਮੁਸਲਮ ਭਾਈਚਾਰੇ ਨੂੰ ਵਿਦੇਸ਼ੀ ਗਰਦਾਨਿਆ ਜਾ ਰਿਹਾ ਹੈ। ਦੇਸ ਦੇ ਸੰਘੀ ਢਾਂਚੇ ਨੂੰ ਤੋੜਿਆ ਭੰਨਿਆ ਜਾ ਰਿਹਾ ਹੈ ਅਤੇ ਰਾਜਾ ਦੇ ਹੱਕਾਂ ਉਂਪਰ ਡਾਕੇ ਮਾਰੇ ਜਾ ਰਹੇ ਹਨ । ਮਹਿਗਾਈ ਨੇ ਲੋਕਾਂ ਦਾ ਜੀਵਨ ਬਸਰ ਕਰਨਾ ਮੁਸ਼ਕਲ ਬਣਾ ਦਿੱਤਾ ਹੈ। ਪੰਜਾਬ ਦੀ ਗੱਲ ਕਰਦਿਆਂ ਬੱਖਤਪੁਰਾ ਨੇ ਕਿਹਾ ਕਿ ਮਾਨ ਸਰਕਾਰ ਦਾ ਢਾਈ ਸਾਲ ਦਾ ਰਾਜ ਭ੍ਰਿਸ਼ਟਾਚਾਰ ਅਤੇ ਅਮਨ ਕਾਨੂੰਨ ਪਖੋਂ ਫੇਲ ਰਾਜ ਸਥਾਪਤ ਹੋਇਆ ਹੈ ਅਤੇ ਨਾਂ ਹੀ ਸਰਕਾਰ ਆਪਣੀਆਂ ਦਿਤੀਆਂ ਗਰੰਟੀਆ ਪੂਰੀ ਕਰ ਸਕੀ ਹੈ।ਇਸ ਹਾਲਤ ਵਿੱਚ ਇਡੀਆ ਗਠਜੋੜ ਦੇ ਕਾਂਗਰਸੀ ਉਮੀਦਵਾਰ ਦੀ ਹਮਾਇਤ ਕਰਨਾ ਹੀ ਲੋਕ ਅਤੇ ਦੇਸ਼ ਦੇ ਹਿੱਤ ਵਿਚ ਹੈ। ਉਨ੍ਹਾਂ ਕਿਹਾ ਦੇਸ ਵਿਚ ਅਵੱਸ਼ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ ਅਤੇ ਦੇਸ ਚੋਂ ਫਾਸਿਸਟਾਂ ਨੂੰ ਮੂੰਹ ਦੀ ਖਾਣੀ ਪਏਗੀ।ਇਸ ਸਮੇਂ ਕੁਲਦੀਪ ਰਾਜੂ, ਗੁਰਪ੍ਰੀਤ ਕੌਰ,ਸੁਖ ਬਦੋਵਾਲ ਖੁਰਦ, ਰਾਜ ਕੌਰ ਬਦੋਵਾਲ ਕਲਾਂ, ਬਲਵਿੰਦਰ ਕੌਰ ਸੰਘੇੜਾ ਅਤੇ ਰਾਣੀ ਡੋਗਰ ਆਦਿ ਹਾਜ਼ਰ ਸਨ


