ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)– ਪਿਛਲੇ ਦਿਨੀਂ ਅਸਾਮ ਵਿੱਚ ਹੋਈ ਮਿਕਸ ਮਾਰਸਲ ਆਰਟ ਚੈਂਪੀਅਨਸ਼ਿਪ ਦੌਰਾਨ ਸਰਹੱਦੀ ਜਿਲਾ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਨੌਜਵਾਨ ਕਰਨਦੀਪ ਸਿੰਘ ਨੇ 65 ਕਿਲੋ ਭਾਰ ਵਰਗ ਵਿੱਚ ਵੈਸਟ ਬੰਗਾਲ ਦੇ ਖਿਡਾਰੀ ਨੂੰ ਹਰਾ ਕੇ ਡੋਰਸ ਓਪਨ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ। ਅੱਜ ਆਪਣੇ ਜੱਦੀ ਪਿੰਡ ਖੋਖਰ ਵਿਖੇ ਪਹੁੰਚਣ ਤੇ ਭਾਰਤੀ ਕਿਸਾਨ ਯੂਨੀਅਨ ਚੜੁਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ
ਗੱਲਬਾਤ ਕਰਦੇ ਹੋਏ ਨੌਜਵਾਨ ਕਰਨਦੀਪ ਸਿੰਘ ਨੇ ਦੱਸਿਆ ਕਿ ਇਸ ਗੇਮ ਵਿੱਚ ਆਪਣੇ ਵਿਰੋਧੀ ਖਿਡਾਰੀ ਤੋਂ ਜਿੱਤ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੀ ਤਕਨੀਕ ਵਰਤੀ ਜਾ ਸਕਦੀ ਹੈ ਇਸ ਗੇਮ ਵਿੱਚ ਕੋਈ ਰੂਲ ਨਹੀਂ ਹੁੰਦਾ ਅਤੇ ਇਹ ਗੇਮ ਬਹੁਤ ਹੀ ਖਤਰਨਾਕ ਹੈ ਇਸ ਲਈ ਪੰਜਾਬ ਦੇ ਬਹੁਤ ਘੱਟ ਲੋਕ ਇਹ ਗੇਮ ਖੇਡਦੇ ਹਨ ਖਿਡਾਰੀ ਕਰਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਗੇਮ ਦੇ ਕਈ ਮੁਕਾਬਲੇ ਜਿੱਤ ਚੁੱਕਿਆ ਹੈ ਅਤੇ ਇਸ ਵਾਰ ਅਸਾਮ ਵਿੱਚ ਹੋਈ ਨੈਸ਼ਨਲ ਲੈਵਲ ਦੀ ਡੋਰਸ ਓਪਨ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿੱਚ ਵੀ ਉਸ ਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ ਜਿਸ ਵਿੱਚ ਉਸਨੇ ਸਭ ਤੋਂ ਖਤਰਨਾਕ ਫਾਈਟ ਪ੍ਰੋ-ਫਾਈਟ ਵਿੱਚ ਹਿੱਸਾ ਲਿਆ ਜਿਸ ਵਿੱਚ ਉਸਨੇ ਵੈਸਟ ਬੰਗਾਲ ਦੇ ਇਕ ਬੋਕਸਿੰਗ ਦੇ ਮਾਹਿਰ ਖਿਡਾਰੀ ਨੂੰ ਪਹਿਲੇ ਰਾਊਂਡ ਵਿੱਚ ਹੀ ਆਊਟ ਕਰ ਦਿੱਤਾ ਅਤੇ ਇਸ ਚੈਂਪੀਅਨਸ਼ਿਪ ਨੂੰ ਆਪਣੇ ਨਾਮ ਕਰ ਲਿਆ ਉੱਥੇ ਅਸਾਮ ਵਿੱਚ ਹੋਏ ਇੱਸ ਮੁਕਾਬਲੇ ਦੌਰਾਨ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਅਸਾਮ ਦੇ ਲੋਕਾਂ ਨੇ ਉਸ ਨੂੰ ਸਰਦਾਰ ਹੋਣ ਕਰਕੇ ਬਹੁਤ ਹੀ ਮਾਨ ਦਿੱਤਾ ਅਤੇ ਫਾਈਟ ਦੌਰਾਨ ਸਰਦਾਰ ਜੀ ਚੱਕ ਦੋ ਫਟੇ ਦੇ ਨਾਅਰੇ ਲਗਾ ਕੇ ਉਸਦਾ ਹੌਸਲਾ ਵਧਾਇਆ ਅਤੇ ਉਸ ਮੁਕਾਬਲੇ ਵਿਚ ਆਏ ਹੋਰਨਾਂ ਖਿਡਾਰੀਆਂ ਨੇ ਵੀ ਉਸਨੂੰ ਬਹੁਤ ਪਿਆਰ ਦਿੱਤਾ ਉਸਨੇ ਕਿਹਾ ਕਿ ਅੱਜ ਪਿੰਡ ਆਉਣ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਅਤੇ ਪਿੰਡ ਵਾਸੀਆਂ ਨੇ ਵੀ ਉਸਦਾ ਨਿੱਘਾ ਸਵਾਗਤ ਕੀਤਾ ਜਿਸ ਨਾਲ ਉਸ ਦਾ ਹੋਰ ਹੌਸਲਾ ਵਧਿਆ ਹੈ ਅਤੇ ਉਹ ਆਪਣੇ ਦੇਸ਼ ਅਤੇ ਪੰਜਾਬ ਦੇ ਨਾਮ ਨੂੰ ਵਰਡ ਲੈਵਲ ਤੇ ਰੋਸ਼ਨ ਕਰਨ ਦੇ ਲਈ ਇਸ ਵਕਤ ਯੂਐਫਸੀ (ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ) ਜੋਂ ਕਿ ਦੁਬਈ ਅਤੇ ਯੂ ਐਸ ਏ ਦੇ ਵਿੱਚ ਖੇਡੀ ਜਾਂਦੀ ਹੈ ਉਸ ਵਿੱਚ ਹਿੱਸਾ ਲੈਣ ਦੇ ਲਈ ਮਿਹਨਤ ਕਰ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਸਖ਼ਤ ਮਿਹਨਤ ਕਰਕੇ ਆਪਣੀ ਪਹਿਚਾਣ ਬਣਾ ਸਕੇ ਉਸਦਾ ਮਕਸਦ ਹੈ ਕੀ ਵਰਲਡ ਲੈਵਲ ਦੇ ਉੱਪਰ ਯੂਐਫਸੀ ਚੈਂਪੀਅਨਸ਼ਿਪ ਦੇ ਵਿਜੇਤਾ ਕੋਰਨਰ ਮਕਰੈਗਰ ਅੱਤੇ ਬਰੋਕਲੈਂਸਰ ਨਾਇਲ ਫਾਈਟ ਕਰਕੇ ਆਪਣੇ ਦੇਸ਼ ਨੂੰ ਵਰਲਡ ਲੈਵਲ ਤੱਕ ਲੈ ਕੇ ਜਾਵੇ ਇਸ ਮੌਕੇ ਵੱਡੀ ਗਿਣਤੀ ਵਿਚ ਸਮੂਹ ਪਿੰਡ ਵਾਸੀ ਅਤੇ ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਸੀ